
ਵਿਦੇਸ਼ ਮੰਤਰਾਲੇ ਦੇ ਬੁਲਾਰ ਰਵੀਸ਼ ਕੁਮਾਰ ਨੇ ਦਿੱਤੀ ਜਾਣਕਾਰੀ
ਨਵੀਂ ਦਿੱਲੀ : ਭਗੌੜੇ ਬਲਾਤਕਾਰ ਦੇ ਅਰੋਪੀ ਨਿਤਿਆਨੰਦ ਦਾ ਪਾਸਪੋਰਟ ਰੱਦ ਕਰ ਦਿੱਤਾ ਗਿਆ ਹੈ। ਅਤੇ ਨਵੇਂ ਪਾਸਪੋਰਟ ਲਈ ਅਰਜੀ ਵੀ ਖਾਰਜ ਕਰ ਦਿੱਤੀ ਗਈ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਇਸ ਗੱਲ ਦੀ ਜਾਣਕਾਰੀ ਸ਼ੁੱਕਰਵਾਰ ਨੂੰ ਦਿੱਤੀ। ਉਨ੍ਹਾਂ ਕਿਹਾ ਕਿ ਅਸੀ ਉਸਦਾ ਪਾਸਪੋਰਟ ਰੱਦ ਕਰ ਦਿੱਤਾ ਹੈ ਅਤੇ ਨਵੇਂ ਲਈ ਅਰਜੀ ਖਾਰਜ਼ ਕਰ ਦਿੱਤੀ ਹੈ। ਅਸੀ ਸੱਭ ਥਾਵਾਂ ਤੇ ਇਸ ਗੱਲ ਲਈ ਜਾਗਰੂਕ ਕਰਵਾ ਦਿੱਤਾ ਹੈ ਕਿ ਇਹ ਵਿਅਕਤੀ ਅਪਰਾਧ ਦੇ ਕਈਂ ਮਾਮਲਿਆਂ ਵਿਚ ਲੌੜੀਂਦਾ ਹੈ।
Raveesh Kumar, MEA on fugitive self-styled godman Nithyananda: We have cancelled his passport&rejected his application for new one. We've sensitized all our missions &posts that this man is wanted in several cases of crime. We have asked our missions to sensitize the local govt pic.twitter.com/sxlrFuHgRV
— ANI (@ANI) December 6, 2019
ਉੱਥੇ ਹੀ ਭਾਰਤੀ ਵਿਦੇਸ਼ ਮੰਤਰਾਲੇ ਨੇ ਨਿਤਿਆਨੰਦ ਨੂੰ ਲੈ ਕੇ ਕਿਹਾ ਹੈ ਕਿ ਵੈੱਬਸਾਈਟ ਬਣਾਉਣਾ ਅਤੇ ਦੇਸ਼ ਦਾ ਗਠਨ ਕਰਨਾ ਦੋਣੋਂ ਵੱਖ ਹਨ। ਵਿਦੇਸ਼ ਮੰਤਰਾਲੇ ਦੇ ਬਿਆਨ ਮੁਤਾਬਕ ਜਿਵੇਂ ਹੀ ਇਸ ਮਾਮਲੇ ਵਿਚ (ਦੇਸ ਤੋਂ ਭੱਜਣ) ਦੀ ਜਾਣਕਾਰੀ ਆਉਂਦੀ ਹੈ ਤਾਂ ਸੱਭ ਤੋਂ ਪਹਿਲਾਂ ਪਾਸਪੋਰਟ ਰੱਦ ਕੀਤਾ ਜਾਂਦਾ ਹੈ। ਨਵਾਂ ਪਾਸਪੋਰਟ ਜਾਰੀ ਨਹੀਂ ਕੀਤਾ ਜਾਂਦਾ ਅਤੇ ਦੁਨੀਆਂ ਭਰ ਵਿਚ ਭਾਰਤੀ ਮਿਸ਼ਨਾਂ ਰਾਹੀਂ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਨੂੰ ਦੱਸਿਆ ਜਾਂਦਾ ਹੈ।
file photo
ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਹੋਰ ਦੇਸ਼ਾਂ ਦੀ ਸਰਕਾਰਾਂ ਨੂੰ ਜਾਣਕਾਰੀ ਦੇਣ ਦੀ ਲਈ ਕਿਹਾ ਗਿਆ ਹੈ। ਇਕਵਾਡੋਰ ਸਮੇਤ ਸਾਰੇ ਦੇਸ਼ਾਂ ਵਿਚ ਆਪਣੇ ਮਿਸ਼ਨਾਂ ਨਾਲ ਇਸ ਬਾਰੇ ਦੱਸਿਆ ਗਿਆ ਹੈ। ਵਿਦੇਸ਼ ਮੰਤਰਾਲੇ ਅਨੁਸਾਰ ਏਜੰਸੀਆਂ ਦੇ ਰੈੱਡ ਕਾਰਨਰ ਨੋਟਿਸ ਜਾਂ ਹਵਾਲਗੀ ਦੀ ਅਪੀਲ ਲਈ ਕੋਈ ਵੀ ਬੇਨਤੀ ਪ੍ਰਾਪਤ ਨਹੀਂ ਹੋਈ ਹੈ।
file photo
ਉੱਥੇ ਹੀ ਨਿਤਆਨੰਦ ਨੇ ਲੈ ਕੇ ਇਕਵਾਡੋਰ ਦੂਤਾਵਾਸ ਨੇ ਬਿਆਨ ਜਾਰੀ ਕੀਤਾ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਨਾ ਤਾਂ ਨਿਤਆਨੰਦ ਨੂੰ ਇਕਵਾਡੋਰ ਵਿਚ ਸ਼ਰਨ ਮਿਲੀ ਹੈ ਅਤੇ ਨਾ ਹੀ ਉਸਨੇ ਦੱਖਣੀ ਅਮਰੀਕਾਂ ਵਿਚ ਇਕਵਾਡੋਰ ਦੇ ਨੇੜੇ ਜਾਂ ਦੂਰ ਕੋਈ ਟਾਪੂ ਖਰੀਦਣ ਲਈ ਕਿਸੇ ਤਰ੍ਹਾਂ ਦੀ ਕੋਈ ਮਦਦ ਕੀਤੀ ਹੈ।