ਭਾਰਤ ਤੋਂ ਭੱਜੇ ਨਿਤਿਆਨੰਦ ਨੇ ਬਣਾਇਆ ਅਪਣਾ ਅਲੱਗ ਦੇਸ਼, ਨਾਂਅ ਰੱਖਿਆ ‘ਕੈਲਾਸਾ’
Published : Dec 4, 2019, 10:30 am IST
Updated : Dec 4, 2019, 10:58 am IST
SHARE ARTICLE
 Nithyananda buys island, forms own 'nation' called 'Kailaasa'
Nithyananda buys island, forms own 'nation' called 'Kailaasa'

ਜ਼ਮਾਨੇ ਵਿਚ ਬਦਨਾਮ ਹੋ ਚੁੱਕੇ ਭਾਰਤ ਦੇ ‘ਬਾਬਾ’ ਨਿਤਿਆਨੰਦ ਗੁਜਰਾਤ ਪੁਲਿਸ ਦੇ ਹੱਥ ਨਹੀਂ ਲੱਗ ਰਹੇ ਹਨ ਅਤੇ ਦੇਸ਼ ਛੱਡ ਕੇ ਭੱਜ ਗਏ ਹਨ।

ਨਵੀਂ ਦਿੱਲੀ: ਰੰਗੀਨ ਮਿਜਾਜ਼ ਦੇ ਚਲਦਿਆਂ ਜ਼ਮਾਨੇ ਵਿਚ ਬਦਨਾਮ ਹੋ ਚੁੱਕੇ ਭਾਰਤ ਦੇ ‘ਬਾਬਾ’ ਨਿਤਿਆਨੰਦ ਗੁਜਰਾਤ ਪੁਲਿਸ ਦੇ ਹੱਥ ਨਹੀਂ ਲੱਗ ਰਹੇ ਹਨ ਅਤੇ ਦੇਸ਼ ਛੱਡ ਕੇ ਭੱਜ ਗਏ ਹਨ। ਬਲਾਤਕਾਰ ਦੇ ਅਰੋਪੀ ਨਿਤਿਆਨੰਦ ਨੇ ਅਪਣਾ ਅਲੱਗ ਦੇਸ਼ ਬਣਾ ਲਿਆ ਹੈ। ਨਿਤਿਆਨੰਦ ਨੇ ਦੱਖਣ ਅਮਰੀਕਾ ਦੇ ਇਕਵਾਡੋਰ ਤੋਂ ਇਕ ਪ੍ਰਾਈਵੇਟ ਟਾਪੂ ਖਰੀਦਣ ਤੋਂ ਬਾਅਦ ਉਸ ਦਾ ਨਾਂਆ ‘ਕੈਲਾਸਾ’ ਰੱਖਿਆ ਹੈ।

 Nithyananda buys island, forms own 'nation' called 'Kailaasa'Nithyananda buys island, forms own 'nation' called 'Kailaasa'

ਸਿਰਫ ਇਹੀ ਨਹੀਂ ਇਹ ਟਾਪੂ ਤ੍ਰਿਨੀਦਾਦ ਅਤੇ ਟੋਬੈਗੋ ਦੇ ਨੇੜੇ ਸਥਿਤ ਹੈ ਅਤੇ ਨਿਤਿਆਨੰਦ ਵੱਲੋਂ ਇਕ ਪ੍ਰਭੂਸੱਤਾ ਹਿੰਦੂ ਰਾਸ਼ਟਰ ਘੋਸ਼ਿਤ ਕੀਤਾ ਗਿਆ ਹੈ। ਨਿਤਿਆਨੰਦ ਦੇ ਇਸ ਨਵੇਂ ਦੇਸ਼ ਕੈਲਾਸਾ ਦਾ ਇਕ ਅਪਣਾ ਅਲੱਗ ਝੰਡਾ, ਪਾਸਪੋਰਟ ਅਤੇ ਚਿੰਨ੍ਹ ਵੀ ਹੋਵੇਗਾ। ਵੈੱਬਸਾਈਟ ‘ਤੇ ਨਿਤਿਆਨੰਦ ਨੇ ਅਪਣੇ ਦੇਸ਼ ਦੇ ਅਲੱਗ ਵਿਧਾਨ, ਅਲੱਗ ਸੰਵਿਧਾਨ ਅਤੇ ਸਰਕਾਰੀ ਢਾਂਚੇ ਦੀ ਜਾਣਕਾਰੀ ਦਿੱਤੀ ਹੈ।

 Nithyananda buys island, forms own 'nation' called 'Kailaasa'Nithyananda buys island, forms own 'nation' called 'Kailaasa'

ਸਾਈਟ ਨੇ ਕੈਲਾਸਾ, 'ਮਹਾਨ ਹਿੰਦੂ ਰਾਸ਼ਟਰ' ਦੀ ਨਾਗਰਿਕਤਾ ਪ੍ਰਾਪਤ ਕਰਨ ਲਈ ਦਾਨ ਦੀ ਮੰਗ ਕੀਤੀ ਹੈ। ਕੈਲਾਸਾ ਦੀ ਵੈੱਬਸਾਈਟ ਅਨੁਸਾਰ, ‘ਇਹ ਬਿਨਾਂ ਸੀਮਾਵਾਂ ਵਾਲਾ ਇਕ ਰਾਸ਼ਟਰ ਹੈ, ਜਿਸ ਨੂੰ ਦੁਨੀਆਂ ਭਰ ਦੇ ਅਜਿਹੇ ਹਿੰਦੂਆਂ ਨੇ ਬਣਾਇਆ ਹੈ, ਜਿਨ੍ਹਾਂ ਨੇ ਅਪਣੇ ਹੀ ਦੇਸ਼ਾਂ ਵਿਚ ਹਿੰਦੂ ਧਰਮ ਨੂੰ ਪ੍ਰਮਾਣਿਕ ​​ਤੌਰ 'ਤੇ ਅਭਿਆਸ ਕਰਨ ਦਾ ਅਧਿਕਾਰ ਖੋ ਦਿੱਤਾ ਹੈ”।

 Nithyananda websiteNithyananda website

ਮੀਡੀਆ ਰਿਪੋਰਟਾਂ ਮੁਤਾਬਕ ਨਿਤਿਆਨੰਦ ਨੇ ਅਮਰੀਕਾ ਦੀ ਪ੍ਰਸਿੱਧ ਕਾਨੂੰਨੀ ਸਲਾਹਕਾਰ ਕੰਪਨੀ ਦੀ ਮਦਦ ਨਾਲ ਸੰਯੁਕਤ ਰਾਸ਼ਟਰ ਵਿਚ ਇਕ ਪਟੀਸ਼ਨ ਦਰਜ ਕੀਤੀ ਹੈ। ਇਸ ਪਟੀਸ਼ਨ ਵਿਚ ਉਸ ਨੇ ਅਪਣੇ ਦੇਸ਼ ਨੂੰ ਮਾਨਤਾ ਦੇਣ ਦੀ ਅਪੀਲ ਕੀਤੀ ਹੈ। ‘ਕੈਲਾਸਾ’ ਦੇ ਦੋ ਪਾਸਪੋਰਟ ਹਨ, ਇਕ ਸੁਨਹਿਰੇ ਰੰਗ ਦਾ ਅਤੇ ਦੂਜਾ ਲਾਲ ਰੰਗ ਦਾ।

 Nithyananda buys island, forms own 'nation' called 'Kailaasa'Nithyananda buys island, forms own 'nation' called 'Kailaasa'

ਇਸ ਦੇ ਝੰਡੇ ਦਾ ਰੰਗ ਮਹਿਰੂਨ ਹੈ ਅਤੇ ਇਸ ‘ਤੇ ਦੋ ਚਿੰਨ੍ਹ ਹਨ- ਇਕ ਨਿਤਿਆਨੰਦ ਦਾ ਅਤੇ ਦੂਜਾ ਨੰਦੀ ਦਾ। ਨਿਤਿਆਨੰਦ ਨੇ ਅਪਣੇ ‘ਦੇਸ਼’ ਲਈ ਇਕ ਕੈਬਨਿਟ ਵੀ ਬਣਾਈ ਹੈ ਅਤੇ ਅਪਣੇ ਇਕ ਕਰੀਬੀ ਚੇਲੇ ਨੂੰ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਹੈ। ਦੱਸ ਦਈਏ ਕਿ ਅਹਿਮਦਾਬਾਦ ਪੁਲਿਸ ਨੇ ਬਾਬਾ ਅਤੇ ਉਸ ਦੀਆਂ ਦੋ ਸੇਵਕਾਵਾਂ ਖ਼ਿਲਾਫ਼ ਅਗਵਾ ਕਰਨ ਦਾ ਕੇਸ ਦਰਜ ਕੀਤਾ ਹੈ। ਪੁਲਿਸ ਨੇ ਸੇਵਕਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ‘ਬਾਬਾ’ ਫਿਲਹਾਲ ਫਰਾਰ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement