
ਪੁਲਿਸ ਨੇ ਮਾਮਲਾ ਕੀਤਾ ਦਰਜ
ਲੁਧਿਆਣਾ (ਰਾਜਵਿੰਦਰ ਸਿੰਘ) :- ਲੁਧਿਆਣਾ ਦੇ ਥਾਣਾ ਦਰੇਸੀ ਦੇ ਅਧੀਨ ਪੈਂਦਾ ਇਲਾਕਾ ਕਿਰਪਾਲ ਨਗਰ ਗਲੀ ਨੰਬਰ 4 ਵਿਚ ਬੀਤੇ ਬੁੱਧਵਾਰ ਰਾਤ ਕਰੀਬ 10 ਵਜੇ ਮੁਹੱਲੇ ਵਿਚ ਰਹਿਣ ਵਾਲੇ ਗੁਆਂਢੀਆਂ ਵਲੋਂ ਪੁਰਾਣੀ ਰੰਜਿਸ਼ ਦੇ ਚੱਲਦੇ ਹਮਲਾ ਕਰ ਪਿਤਾ ਪੁੱਤਰ ਅਤੇ ਪਰਿਵਾਰ ਨੂੰ ਬੁਰੀ ਤਰ੍ਹਾਂ ਜਖ਼ਮੀ ਕਰ ਦਿੱਤਾ ਗਿਆ। ਜਾਣਕਾਰੀ ਦਿੰਦੇ ਹੋਏ ਪੀੜਤ ਅਮਨ ਪ੍ਰੀਤ ਸਿੰਘ ਅਤੇ ਪਿਤਾ ਜਸਮੀਤ ਸਿੰਘ ਨੇ ਦਸਿਆ ਕਿ ਉਹਨਾਂ ਦੇ ਗੁਆਂਢੀਆਂ ਵੱਲੋਂ ਨਸ਼ਾ ਵੇਚਣ ਦਾ ਧੰਦਾ ਕੀਤਾ ਜਾਂਦਾ ਸੀ।
ਆਏ ਦਿਨ ਗਾਹਕ ਨਸ਼ਾ ਖਰੀਦਣ ਆਉਂਦੇ ਅਤੇ ਮੁੰਡੇ ਟੋਲੀਆਂ ਬਣਾ ਕੇ ਖੜੇ ਰਹਿੰਦੇ ਸੀ, ਜਿਸ ਦਾ ਮਾੜਾ ਅਸਰ ਮੁਹੱਲੇ ਵਿਚ ਰਹਿਣ ਵਾਲੇ ਪਰਿਵਾਰਾਂ 'ਤੇ ਪੈਂਦਾ ਹੈ। ਜਦ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀਆਂ ਵਲੋਂ ਲੜਕੇ ਬੁਲਾ ਕੇ ਤੇਜ ਹਥਿਆਰਾਂ ਨਾਲ਼ ਹਮਲਾ ਕਰ ਦਿੱਤਾ ਗਿਆ। ਜਿਸ ਵਿਚ ਪਿਤਾ ਤੇ ਬੇਟਾ ਬੁਰੀ ਤਰ੍ਹਾਂ ਨਾਲ਼ ਜਖ਼ਮੀ ਹੋ ਗਏ। ਉਹਨਾਂ ਦਾ ਇਲਾਜ਼ ਇਕ ਨਿੱਜੀ ਹਸਪਤਾਲ ਵਿਚ ਹੋਇਆ। ਜਖ਼ਮ ਬਹੁਤ ਡੂੰਘੇ ਸਨ। ਹਮਲਾ ਕਰਨ ਵਾਲਿਆਂ ਦੀ ਵੀਡੀਓ ਉੱਪਰ ਕੋਠੇ 'ਤੇ ਖੜ੍ਹੀ ਇਕ ਮਹਿਲਾਂ ਵਲੋਂ ਬਣਾਈ ਗਈ ਸੀ ਜੋ ਕਿ ਪੁਲਿਸ ਨੂੰ ਦੇ ਦਿੱਤੀ ਗਈ ਹੈ।
ਪੁਲਿਸ ਵਲੋਂ ਢਿਲੀ ਕਾਰਵਾਈ ਦੇ ਚੱਲਦੇ ਕਿਹਾ ਕਿ ਅਜੇ ਤੱਕ ਪੁਲਿਸ ਨੇ ਮਾਮਲਾ ਦਰਜ ਤੱਕ ਨਹੀਂ ਕੀਤਾ, ਪੁਲਿਸ ਨੂੰ ਅਪੀਲ ਕਰਦਿਆਂ ਕਿਹਾ ਕਿ ਦੋਸ਼ੀਆ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਜੋ ਮੁਹੱਲੇ ਵਿਚ ਨਸ਼ਾ ਵੇਚਿਆ ਜਾਣਾ ਬੰਦ ਹੋ ਸਕੇ। ਜਦ ਇਸ ਮਾਮਲੇ ਵਿਚ ਥਾਣਾ ਦੇ ਆਈਓ ਨਾਲ਼ ਗੱਲ ਕੀਤੀ ਗਈ ਤਾਂ ਆਈਓ ਉਮਪ੍ਰਕਾਸ਼ ਨੇ ਦਸਿਆ ਕਿ ਲੜਾਈ ਦਾ ਮਾਮਲਾ ਸਾਮਣੇ ਆਇਆ ਹੈ ਪੀੜਤ ਦੀ ਮੈਡੀਕਲ ਰਿਪੋਰਟ ਲੇਟ ਆਈ ਹੈ ਫਿਰ ਵੀ ਦਰਖ਼ਾਸਤ ਲਿਖ ਲਈ ਗਈ ਹੈ ਤਫ਼ਤੀਸ਼ ਚੱਲ ਰਹੀ ਹੈ ਜੋ ਦੋਸ਼ੀ ਪਾਇਆ ਜਾਵੇਗਾ ਉਸ 'ਤੇ ਕਾਰਵਾਈ ਕੀਤੀ ਜਾਵੇਗੀl