ਭਾਰਤ-ਕੈਨੇਡਾ ਵਿਵਾਦ ’ਤੇ ਬੋਲੇ MP ਵਿਕਰਮਜੀਤ ਸਿੰਘ ਸਾਹਨੀ, ‘ਦੋ ਗਲਤੀਆਂ ਇਕ ਨੂੰ ਸਹੀ ਨਹੀਂ ਠਹਿਰਾ ਸਕਦੀਆਂ’
Published : Sep 22, 2023, 4:47 pm IST
Updated : Sep 22, 2023, 4:48 pm IST
SHARE ARTICLE
Vikramjit Singh Sahney
Vikramjit Singh Sahney

ਸਾਹਨੀ ਨੇ ਭਾਰਤ ਸਰਕਾਰ ਨੂੰ ਵੀ ਬੇਨਤੀ ਕੀਤੀ ਕਿ ਦੁਸ਼ਮਣੀ ਨਾਲ ਕਿਸੇ ਦਾ ਵੀ ਭਲਾ ਨਹੀਂ ਹੋ ਸਕਦਾ

 

ਚੰਡੀਗੜ੍ਹ:  ਪੰਜਾਬ ਦੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਕੈਨੇਡਾ ਨਾਲ ਭਾਰਤ ਦੇ ਸਿਆਸੀ ਵਿਵਾਦ 'ਤੇ ਬੋਲਦਿਆਂ ਕਿਹਾ ਕਿ ਉਨ੍ਹਾਂ ਦਾ ਹਮੇਸ਼ਾ ਇਹੀ ਪੱਕਾ ਵਿਸ਼ਵਾਸ ਹੈ ਕਿ ਗੱਲਬਾਤ ਹੀ ਹਰ ਕੂਟਨੀਤਕ ਸਮੱਸਿਆ ਦਾ ਇਕੋ ਇਕ ਹੱਲ ਹੈ। ਸਾਹਨੀ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਭਾਰਤ 'ਤੇ ਲਾਏ ਗਏ ਅਤਿਕਥਨੀ ਵਾਲੇ ਬਿਆਨ 'ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਜਨਤਕ ਬਿਆਨ ਦੇਣ ਅਤੇ ਇਕ ਸੀਨੀਅਰ ਭਾਰਤੀ ਡਿਪਲੋਮੈਟ ਨੂੰ ਬਿਨਾਂ ਕਿਸੇ ਪੁਖਤਾ ਸਬੂਤ ਦੇ ਕੈਨੇਡਾ ’ਚੋਂ ਕੱਢਣ ਦੇਣ ਦੀ ਬਜਾਏ, ਉਨ੍ਹਾਂ ਨੂੰ ਅਪਣੀ ਕੈਨੇਡਾ ਦੀ ਧਰਤੀ 'ਤੇ ਕਿਸੇ ਵੀ ਕਾਰਵਾਈ ਵਿਚ ਭਾਰਤ ਦੇ ਦਖਲ ਬਾਰੇ ਆਪਣੀਆਂ ਚਿੰਤਾਵਾਂ ਜਾਂ ਸ਼ੰਕਿਆਂ ਸਬੰਧੀ ਭਾਰਤ ਨਾਲ ਕੂਟਨੀਤਕ ਚੈਨਲਾਂ ਰਾਹੀਂ ਭਾਰਤ ਨਾਲ ਗੱਲਬਾਤ ਕਰਨੀ ਚਾਹੀਦੀ ਸੀ।

ਇਹ ਵੀ ਪੜ੍ਹੋ: ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਰੱਦ ਕੀਤਾ ਚੀਨ ਦੌਰਾ, ਏਸ਼ੀਆਈ ਖੇਡਾਂ ਲਈ ਭਾਰਤੀ ਖਿਡਾਰੀਆਂ ਨੂੰ ਨਹੀਂ ਦਿੱਤੀ ਸੀ ਐਂਟਰੀ

ਸਾਹਨੀ ਨੇ ਭਾਰਤ ਸਰਕਾਰ ਨੂੰ ਵੀ ਬੇਨਤੀ ਕੀਤੀ ਕਿ ਦੁਸ਼ਮਣੀ ਨਾਲ ਕਿਸੇ ਦਾ ਵੀ ਭਲਾ ਨਹੀਂ ਹੋ ਸਕਦਾ। ਵੀਜ਼ਿਆਂ ਉਤੇ ਪਾਬੰਦੀ ਲਾਉਣਾ ਕੋਈ ਸਮਝਦਾਰੀ ਵਾਲਾ ਕਦਮ ਨਹੀਂ ਹੈ। ਕੈਨੇਡਾ 'ਚ ਲੱਖਾਂ ਦੀ ਗਿਣਤੀ 'ਚ ਪੰਜਾਬੀ ਰਹਿੰਦੇ ਹਨ, ਇਹ ਇਕ ਗਲਤ ਕਦਮ ਹੈ ਅਤੇ ਇਸ ਦਾ ਖਮਿਆਜ਼ਾ ਪੰਜਾਬੀਆਂ ਨੂੰ ਭੁਗਤਣਾ ਪਵੇਗਾ। ਕੈਨੇਡੀਅਨ ਸਿੱਖ ਵੱਡੇ ਪੱਧਰ 'ਤੇ ਭਾਰਤ ਪੱਖੀ ਹਨ ਅਤੇ ਮੁੱਠੀ ਭਰ ਕੱਟੜਪੰਥੀਆਂ ਦੀ ਕਾਰਵਾਈ ਲਈ ਉਨ੍ਹਾਂ ਨੂੰ ਬਦਨਾਮ ਨਹੀਂ ਕੀਤਾ ਜਾ ਸਕਦਾ।

ਇਹ ਵੀ ਪੜ੍ਹੋ: Fact Check: ਖਾਟੂ ਸ਼ਿਆਮ ਜੀ ਦੇ ਨਾਂਅ 'ਤੇ ਵਾਇਰਲ ਹੋ ਰਿਹਾ ਐਡੀਟੇਡ ਵੀਡੀਓ

ਸਾਹਨੀ ਜੋ ਵਿਸ਼ਵ ਪੰਜਾਬੀ ਸੰਸਥਾ ਦੇ ਅੰਤਰਰਾਸ਼ਟਰੀ ਪ੍ਰਧਾਨ ਵੀ ਹਨ, ਨੇ ਦਸਿਆ ਕਿ ਉਹ ਇਸ ਮੁੱਦੇ ਦੇ ਸ਼ਾਂਤੀਪੂਰਨ ਹੱਲ ਲਈ ਕਈ ਅਗਾਂਹਵਧੂ ਕੈਨੇਡੀਅਨ ਸੰਸਦ ਮੈਂਬਰਾਂ ਦੇ ਸੰਪਰਕ ਵਿਚ ਹਨ। ਜਦਕਿ ਵਿਸ਼ਵ ਪੰਜਾਬੀ ਸੰਸਥਾ ਦੇ ਟੋਰਾਂਟੋ, ਮਾਂਟਰੀਅਲ ਅਤੇ ਔਟਵਾ ਚੈਪਟਰ ਵੀ ਇਸ ਔਖੇ ਸਮੇਂ ਵਿਚ ਏਕਤਾ ਅਤੇ ਭਾਈਚਾਰਕ ਸਾਂਝ ਦੀਆਂ ਕੋਸ਼ਿਸ਼ਾਂ ਵਿਚ ਲੱਗੇ ਹੋਏ ਹਨ।

ਇਹ ਵੀ ਪੜ੍ਹੋ: ਭਾਜਪਾ ਨੇ OBC ਦੇ MPs ਨੂੰ ਸੰਸਦ ਵਿਚ ਮੂਰਤੀ ਬਣਾ ਕੇ ਰੱਖਿਆ ਹੈ: ਰਾਹੁਲ ਗਾਂਧੀ

ਸਾਹਨੀ ਨੇ ਕਿਹਾ ਕਿ ਕੱਟੜਪੰਥੀ ਹਰ ਧਰਮ ਵਿਚ ਹੁੰਦੇ ਹਨ ਅਤੇ ਸਾਨੂੰ ਕਦੇ ਵੀ ਮੁੱਠੀ ਭਰ ਲੋਕਾਂ ਦੇ ਕਾਰਨ ਕਿਸੇ ਭਾਈਚਾਰੇ ਬਾਰੇ ਜਲਦਬਾਜ਼ੀ ਵਿਚ ਕੋਈ ਧਾਰਨਾ ਨਹੀਂ ਬਣਾਉਣੀ ਚਾਹੀਦੀ। ਸਿੱਖਾਂ ਨੂੰ ਆਪਣੀ ਦੇਸ਼ ਭਗਤੀ ਅਤੇ ਭਾਰਤ ਪ੍ਰਤੀ ਵਚਨਬੱਧਤਾ ਦਾ ਕੋਈ ਸਬੂਤ ਦੇਣ ਦੀ ਲੋੜ ਨਹੀਂ ਹੈ। ਇਤਿਹਾਸ ਸਿੱਖ ਕੌਮ ਵੱਲੋਂ ਆਜ਼ਾਦੀ ਦੇ ਸੰਘਰਸ਼ ਅਤੇ ਰਾਸ਼ਟਰ ਨਿਰਮਾਣ ਲਈ ਸੱਭ ਤੋਂ ਵੱਡੀਆਂ ਕੁਰਬਾਨੀਆਂ ਅਤੇ ਬੇਮਿਸਾਲ ਯੋਗਦਾਨ ਦਾ ਗਵਾਹ ਹੈ। ਅੰਗਰੇਜ਼ਾਂ ਦੁਆਰਾ ਫਾਂਸੀ ਦੀ ਸਜ਼ਾ ਦੇਣ ਵਾਲੇ 123 ਭਾਰਤੀਆਂ ਵਿਚੋਂ 93 ਸਿੱਖ ਸਨ, ਜਦੋਂ ਕਿ 2626 ਆਜ਼ਾਦੀ ਘੁਲਾਟੀਆਂ ਵਿਚੋਂ 2417 ਸਿੱਖ ਸਨ ਜਿਨ੍ਹਾਂ ਨੂੰ ਉਮਰ ਕੈਦ ਹੋਈ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement