ਬੰਦ ਪਈਆਂ ਸਨਅਤਾਂ ਨੂੰ ਮੁੜ ਸੁਰਜੀਤ ਕਰਕੇ ਉਦਯੋਗ ਜਗਤ ਨੂੰ ਹੁਲਾਰਾ ਦਿੱਤਾ ਜਾਵੇਗਾ: ਸੁੰਦਰ ਸ਼ਾਮ
Published : Nov 22, 2018, 5:27 pm IST
Updated : Nov 22, 2018, 5:27 pm IST
SHARE ARTICLE
Sunder Sham Arora
Sunder Sham Arora

ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਹੈ ਕਿ ਪੰਜਾਬ 'ਚ ਬੰਦ ਪਈਆਂ ਸਨਅਤਾਂ ਨੂੰ ਮੁੜ ਸੁਰਜੀਤ...

ਚੰਡੀਗੜ (ਸ.ਸ.ਸ) : ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਹੈ ਕਿ ਪੰਜਾਬ 'ਚ ਬੰਦ ਪਈਆਂ ਸਨਅਤਾਂ ਨੂੰ ਮੁੜ ਸੁਰਜੀਤ ਕਰਕੇ ਉਦਯੋਗ ਜਗਤ ਨੂੰ ਹੁਲਾਰਾ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਸੂਬੇ 'ਚ ਬੰਦ ਪਈਆਂ ਸਨਅਤਾਂ ਨੂੰ ਮੁੜ ਸੁਰਜੀਤ ਕਰਨ ਲਈ ਛੇਤੀ ਹੀ ਪੁੱਡਾ ਦੀ ਵੈਬਸਾਈਟ ਰਾਹੀਂ ਆਨ-ਲਾਈਨ ਨਿਲਾਮੀ (ਈ-ਆਕਸ਼ਨ) ਕੀਤੀ ਜਾਵੇਗੀ।

ਪੰਜਾਬ ਸਟੇਟ ਇੰਡਰਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਆਈ.ਡੀ.ਸੀ.) ਅਤੇ ਪੰਜਾਬ ਫਾਇਨਾਂਸੀਅਲ ਕਾਰਪੋਰੇਸ਼ਨ (ਪੀ.ਐਫ.ਸੀ.) ਵਲੋਂ ਬੰਦ ਹੋ ਚੁੱਕੀਆਂ ਅਤੇ ਬੀਮਾਰ ਸਨਅਤਾਂ ਨੂੰ ਮੁੜ ਸੁਰਜੀਤ ਕਰਕੇ ਉਦਯੋਗ ਜਗਤ ਨੂੰ ਸੂਬੇ ਵਿੱਚ ਹੁਲਾਰਾ ਦੇਣ ਲਈ ਈ-ਆਕਸ਼ਨ ਵਿਧੀ ਅਪਣਾਉਣ ਦਾ ਫੈਸਲਾ ਕੀਤਾ ਗਿਆ ਹੈ। ਸ੍ਰੀ ਅਰੋੜਾ ਨੇ ਦੱਸਿਆ ਕਿ ਉਪਰੋਕਤ ਦੋਨੋਂ ਕਾਰਪੋਰੇਸ਼ਨਾਂ ਵਲੋਂ ਵਿੱਤੀ ਸਹਾਇਤਾ ਹਾਸਲ ਕੁੱਝ ਕੰਪਨੀਆਂ ਜਾਂ ਤਾਂ ਬੰਦ ਹੋ ਗਈਆਂ ਜਾਂ ਦੀਵਾਲੀਆ ਐਲਾਨੀਆਂ ਗਈਆਂ ਹਨ।

ਇਸੇ ਕਰਕੇ ਇਨਾਂ ਕੰਪਨੀਆਂ ਦੀਆਂ ਜਾਇਦਾਦਾਂ/ਅਸਾਸਿਆਂ ਉੱਪਰ ਕਾਰਪੋਰੇਸ਼ਨਾਂ ਵਲੋਂ ਐਸ.ਐਫ.ਐਸ.ਸੀਜ਼ ਐਕਟ ਦੀ ਧਾਰਾ 29, 1951/ਸਰਫਾਇਸੀ ਐਕਟ, 2002 ਤਹਿਤ ਅਧਿਕਾਰੀ ਕਰ ਲਿਆ ਗਿਆ ਸੀ। ਹੁਣ ਸੂਬੇ ਵਿਚਲੇ ਉਦਯੋਗ ਜਗਤ ਨੂੰ ਹੁਲਾਰਾ ਦੇਣ ਦੀ ਨੀਤੀ ਤਹਿਤ ਕੁੱਝ ਕੰਪਨੀਆਂ ਜਿਵੇਂ ਕਿ ਮੈਸਰਜ਼ ਐਸਟੈਕਸ ਵੂਲਨ ਮਿਲਜ਼ ਲਿਮਟਿਡ, ਮੈਸਰਜ਼ ਕਿਸਾਨ ਦੁੱਧ ਉਦਯੋਗ ਲਿਮਟਿਡ, ਮੈਸਰਜ਼ ਪੰਜਾਬ ਨਾਈਟਰੇਟਸ ਲਿਮਟਿਡ, ਮੈਸਰਜ਼ ਰੇਸ਼ਰਸ਼ੇ ਸਪਾਈਸ ਐਂਡ ਆਇਲਜ਼ ਲਿਮਟਿਡ, ਸੈਲੂਲੋਸਿਕਸ ਪ੍ਰਾਈਵੇਟ ਲਿਮਟਿਡ ਅਤੇ

ਮੈਸਰਜ਼ ਪੰਜਾਬ ਫਾਈਟੋ ਕੈਮੀਕਲਜ਼ ਲਿਮਟਿਡ ਨੂੰ ਪੁੱਡਾ ਦੀ ਵੈਬਸਾਈਟ ਰਾਹੀਂ ਈ-ਆਕਸ਼ਨ (ਆਨ-ਲਾਈਨ ਨਿਲਾਮੀ) ਕੀਤਾ ਜਾਵੇਗਾ। ਸ੍ਰੀ ਅਰੋੜਾ ਨੇ ਅੱਗੇ ਕਿਹਾ ਕਿ ਨਵੀਂ ਉਦਯੋਗਿਕ ਨੀਤੀ ਦਾ ਮੁੱਖ ਮਕਸਦ ਸੂਬੇ ਵਿੱਚ ਉਦਯੋਗਾਂ ਨੂੰ ਹੁਲਾਰਾ ਦੇ ਕੇ ਸੂਬੇ ਦੇ ਅਰਥਚਾਰੇ ਨੂੰ ਮਜ਼ਬੂਤ ਬਣਾਉਣਾ ਹੈ ਅਤੇ ਪੰਜਾਬ ਸਰਕਾਰ ਇਸ ਲਈ ਹਰ ਕਦਮ ਚੁੱਕਣ ਵਾਸਤੇ ਦ੍ਰਿੜ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement