
ਫਿਰੋਜ਼ਪੁਰ 'ਚ ਨਾਮੀ ਤਸਕਰ ਹਰਭਜਨ ਸਿੰਘ ਨੇ ਪਿੰਡ ਨਿਹਾਲਾ ਕਿਲਚਾਂ ਦੇ ਸਰਪੰਚ ਦੇ ਚਾਚੇ ਦਾ ਕਤਲ ਕਰ ਦਿੱਤਾ। ਹਾਲਾਂਕਿ ਮੁਲਜ਼ਮ ਹਰਭਜਨ ਦੀ ਵੀ...
ਫਿਰੋਜ਼ਪੁਰ (ਭਾਸ਼ਾ) : ਫਿਰੋਜ਼ਪੁਰ 'ਚ ਨਾਮੀ ਤਸਕਰ ਹਰਭਜਨ ਸਿੰਘ ਨੇ ਪਿੰਡ ਨਿਹਾਲਾ ਕਿਲਚਾਂ ਦੇ ਸਰਪੰਚ ਦੇ ਚਾਚੇ ਦਾ ਕਤਲ ਕਰ ਦਿੱਤਾ। ਹਾਲਾਂਕਿ ਮੁਲਜ਼ਮ ਹਰਭਜਨ ਦੀ ਵੀ ਬਾਅਦ 'ਚ ਭੇਦਭਰੇ ਹਾਲਾਤਾਂ 'ਚ ਮੌਤ ਹੋ ਗਈ। ਨਾਭਾ ਜੇਲ ਤੋਂ ਭੱਜੇ ਉਕਤ ਮੁਲਜ਼ਮ ਦੀ ਮੌਤ ਬਾਰੇ ਅਜੇ ਤਕ ਕੋਈ ਵੀ ਪੁਸ਼ਟੀ ਨਹੀਂ ਹੋ ਸਕੀ ਹੈ ਪਰ ਪਿੰਡ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਮੌਕੇ ’ਤੇ ਪਹੁੰਚੇ ਐਸਐਸਪੀ ਪ੍ਰੀਤਮ ਸਿੰਘ ਨੇ ਕਿਹਾ ਕਿ ਇਹ ਵਾਰਦਾਤ ਆਪਸੀ ਤਕਰਾਰ ਦੇ ਚੱਲਦਿਆਂ ਵਾਪਰੀ ਹੈ।ਉਨ੍ਹਾਂ ਕਿਹਾ ਕਿ ਬੱਗਾ ਸਿੰਘ ਨੂੰ ਤਾਂ ਭਗੌੜੇ ਮੁਲਜ਼ਮ ਹਰਭਜਨ ਨੇ ਮਾਰਿਆ ਪਰ ਹਰਭਜਨ ਦੀ ਮੌਤ ਦੇ ਕਾਰਨਾਂ ਬਾਰੇ ਹਾਲੇ ਕੁਝ ਨਹੀਂ ਪਤਾ।
ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਹਰਭਜਨ ਸਿੰਘ ਤਸਕਰੀ ਕਰਦਾ ਸੀ, ਜੋ ਨਾਭਾ ਜੇਲ੍ਹ ਤੋਂ ਭਗੌੜਾ ਹੋਣ ਕਰਕੇ ਪੁਲਿਸ ਨੂੰ ਲੰਬੇ ਸਮੇਂ ਤੋਂ ਲੋੜੀਂਦਾ ਸੀ।ਉਨ੍ਹਾਂ ਕਿਹਾ ਕਿ ਜਲਦ ਹੀ ਮਾਮਲੇ ਦੀ ਤਹਿ ਤਕ ਪਹੁੰਚ ਕੇ ਹਰਭਜਨ ਦੀ ਮੌਤ ਤੋਂ ਵੀ ਪਰਦਾ ਚੁੱਕਿਆ ਜਾਵੇਗਾ। ਜ਼ਿਕਰ ਏ ਖਾਸ ਹੈ ਫਿਰੋਜ਼ਪੁਰ ਤਸਕਰ ਹਰਭਜਨ ਸਿੰਘ ਨੂੰ ਫਿਰੋਜ਼ਪੁਰ ਅਦਾਲਤ ਚ ਪੇਸ਼ੀ ਲਈ ਲਿਆਇਆ ਗਿਆ ਸੀ ਜਿਸ ਨੂੰ 2 ਹਥਿਆਰਬੰਦ ਪੁਲਿਸ ਤੇ ਫਾਇਰਿੰਗ ਕਰ ਕੁੱਝ ਸਮਾਂ ਪਹਿਲਾਂ ਹੀ ਭਜਾ ਕੇ ਲੈ ਗਏ ਸਨ। ਜਿਸ ਨੂੰ ਉਦੋਂ ਤੋਂ ਪੰਜਾਬ ਪੁਲਿਸ ਫੜਨ ਚ ਲੱਗੀ ਹੋਈ ਸੀ।