
ਮੁਲਾਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁਲਿਸ ਰਿਮਾਂਡ 'ਤੇ ਭੇਜਿਆ
ਐਸ.ਏ.ਐਸ. ਨਗਰ : ਬਲੌਂਗੀ ਪੁਲਿਸ ਨੇ ਵਾਹਨ ਚੋਰ ਗਰੋਹ ਦੇ ਪੰਜ ਮੈਂਬਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਤੋਂ ਚੋਰੀ ਕੀਤੇ ਗਏ ਕਈ ਸਕੂਟਰ ਅਤੇ ਮੋਟਰਸਾਈਕਲ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਬਲੌਂਗੀ ਥਾਣੇ 'ਚ ਪੱਤਰਕਾਰ ਸੰਮੇਲਨ ਦੌਰਾਨ ਪੁਲਿਸ ਸਬ ਡਵੀਜ਼ਨ ਖਰੜ ਦੇ ਡੀਐਸਪੀ ਦੀਪ ਕਮਲ ਨੇ ਦੱਸਿਆ ਕਿ ਪੁਲਿਸ ਨੂੰ ਮੁਖ਼ਬਰ ਵਲੋਂ ਸੂਚਨਾ ਮਿਲੀ ਸੀ ਕਿ ਸੋਹਾਣਾ ਵਿਖੇ ਕੱਚੀਆਂ ਝੁੱਗੀਆਂ ਵਿਚ ਰਹਿਣ ਵਾਲੇ ਗਜਰਾਜ ਸਿੰਘ, ਨਿਤੇਸ਼ ਕੁਮਾਰ, ਸਲਮਾਨ ਖ਼ਾਨ ਅਤੇ ਰਾਜੂ ਨਾਮ ਦੇ ਵਿਅਕਤੀ ਲੋਕਾਂ ਦੇ ਘਰਾਂ ਵਿਚ ਚੋਰੀਆਂ ਕਰਦੇ ਹਨ ਅਤੇ ਉਨ੍ਹਾਂ ਦੇ ਵਾਹਨਾਂ ਨੂੰ ਚੋਰੀ ਕਰ ਕੇ ਅੱਗੇ ਵੇਚ ਦਿੰਦੇ ਹਨ।
Mohali cops bust gang of vehicle thieves, arrest 5
ਏਐਸਆਈ ਦਿਲਬਾਗ ਸਿੰਘ ਨੇ ਰਾਏਪੁਰ ਟੀ-ਪੁਆਂਇੰਟ 'ਤੇ ਨਾਕੇਬੰਦੀ ਕਰ ਕੇ ਸਲਮਾਨ ਖ਼ਾਨ ਅਤੇ ਨਿਤੇਸ਼ ਕੁਮਾਰ ਨੂੰ ਕਾਬੂ ਕਰ ਕੇ ਮੋਟਰਸਾਈਕਲ ਨੰਬਰ ਸੀ.ਐਚ. 03-ਐਕਸ-3756 ਪਲਸਰ ਅਤੇ ਮੋਟਰਸਾਈਕਲ ਨੰਬਰ ਪੀ.ਬੀ. 65 ਏਐਲ 5680 ਸੁਜੂਕੀ ਬਰਾਮਦ ਕੀਤੇ। ਇਸ ਉਪਰੰਤ 20 ਅਪ੍ਰੈਲ ਨੂੰ ਪੁਲਿਸ ਨੇ ਗਜਰਾਜ ਸਿੰਘ ਅਤੇ ਰਾਜੂ ਨੂੰ ਗ੍ਰਿਫ਼ਤਾਰ ਕਰਕੇ ਮੋਟਰਸਾਈਕਲ ਨੰਬਰ ਸੀਐਚ 01 ਏਵੀ 8401 ਅਤੇ ਐਕਟਿਵਾ ਨੰਬਰ ਪੀਬੀ 65ਬੀ 6510 ਬਰਾਮਦ ਕੀਤੇ ਗਏ।
Arrested
ਉਨ੍ਹਾਂ ਦਸਿਆ ਕਿ ਪੁਲਿਸ ਵਲੋਂ 21 ਅਪ੍ਰੈਲ ਨੂੰ ਵਿਜੈ ਕੁਮਾਰ ਵਾਸੀ ਕੁਰਾਲੀ ਨੂੰ ਨਾਮਜਦ ਕਰ ਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਤੋਂ ਬਾਅਦ ਗਜਰਾਜ, ਰਾਜੂ ਅਤੇ ਵਿਜੈ ਕੁਮਾਰ ਦੀ ਨਿਸ਼ਾਨਦੇਹੀ 'ਤੇ ਮੋਟਰਸਾਈਕਲ ਨੰਬਰ ਐਚਪੀ 12ਈ 5830 ਪਲਸਰ ਅਤੇ ਮਾਰੂਤੀ ਕਾਰ ਨੰਬਰ ਐਚ.ਆਰ. 01 ਐਮ 0061 ਰੰਗ ਚਿੱਟਾ ਅਤੇ ਮੋਟਰਸਾਈਕਲ ਨੰਬਰ ਪੀਬੀ 08 ਏਐਨ 5429 ਅਤੇ ਬਿਨਾਂ ਨੰਬਰ ਪਲੇਟ ਵਾਲਾ ਐਕਟਿਵਾ ਬਰਾਮਦ ਕੀਤੇ ਗਏ ਹਨ।
Vehicle Theft
ਡੀਐਸਪੀ ਨੇ ਦਸਿਆ ਕਿ ਮੁਲਜ਼ਮ ਵਿਜੈ ਦੀ ਨਿਸ਼ਾਨਦੇਹੀ 'ਤੇ ਇਕ ਹੋਰ ਮੋਟਰਸਾਈਕਲ ਨੰਬਰ ਐਚ.ਆਰ. 01ਬੀ 8850 ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਸਾਰੇ ਮੁਲਾਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਜੱਜ ਨੇ ਸਲਮਾਨ ਖਾਨ ਅਤੇ ਗਜਰਾਜ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿਤਾ, ਜਦੋਂਕਿ ਬਾਕੀ ਦੇ ਤਿੰਨ ਮੁਲਜ਼ਮਾਂ ਦਾ ਇਕ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ।