
ਬੱਚੇ ਸਮੇਤ ਇਕ ਔਰਤ ਦੀ ਹਾਲਤ ਗੰਭੀਰ
ਅਬੋਹਰ: ਅਬੋਹਰ 'ਚ ਸ਼ਨੀਵਾਰ ਦੇਰ ਸ਼ਾਮ ਪਿੰਡ ਪੱਕੀ ਤੋਂ ਬੱਲੂਆਣਾ ਵੱਲ ਆ ਰਿਹਾ ਮਜ਼ਦੂਰਾਂ ਦਾ ਇੱਕ ਟੈਂਪੂ ਕਾਰ ਦੀ ਟੱਕਰ ਤੋਂ ਬਾਅਦ ਪਲਟ ਗਿਆ। ਜਿਸ 'ਚ ਸਵਾਰ ਕਰੀਬ 9 ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਤੁਰੰਤ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਇਹ ਵੀ ਪੜ੍ਹੋ: ਅਮਰੀਕਾ ਦੀ ਝੀਲ 'ਚੋਂ ਦੋ ਲਾਪਤਾ ਭਾਰਤੀ ਵਿਦਿਆਰਥੀਆਂ ਦੀਆਂ ਮਿਲੀਆਂ ਲਾਸ਼ਾਂ
ਔਰਤ ਅਤੇ ਬੱਚੇ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬੱਲੂਆਣਾ ਦੇ ਕੁਝ ਵਸਨੀਕ ਇੱਕ ਟੈਂਪੂ ਵਿੱਚ ਸਵਾਰ ਹੋ ਕੇ ਪਿੰਡ ਪੱਕੀ ਵਿੱਚ ਕਣਕ ਵੱਢਣ ਜਾ ਰਹੇ ਕਰਨ ਲਈ ਗਏ ਹੋਏ ਸਨ।
ਇਹ ਵੀ ਪੜ੍ਹੋ: ਲੁਧਿਆਣਾ 'ਚ ਪਤਨੀ ਨੇ ਕੀਤਾ ਪਤੀ ਦਾ ਕਤਲ, ਕਹਿੰਦੀ, ''ਸ਼ਰਾਬ ਪੀ ਕੇ ਰਹਿੰਦਾ ਸੀ ਲੜਦਾ''
ਸ਼ਾਮ ਨੂੰ ਜਦੋਂ ਇਹ ਲੋਕ ਵਾਪਸ ਆ ਰਹੇ ਸਨ ਤਾਂ ਪੱਕੀ ਨੇੜੇ ਸਾਹਮਣੇ ਤੋਂ ਆ ਰਹੀ ਇੱਕ ਕਾਰ ਨੇ ਟੈਂਪੂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਟੈਂਪੂ ਸੜਕ ਕਿਨਾਰੇ ਪਲਟ ਗਿਆ। ਇਸ ਦੌਰਾਨ ਟੈਂਪੂ 'ਚ ਸਵਾਰ 9 ਲੋਕ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਨਿੱਜੀ ਵਾਹਨਾਂ ਰਾਹੀਂ ਹਸਪਤਾਲ ਪਹੁੰਚਾਇਆ ਗਿਆ। ਘਟਨਾ 'ਚ ਜ਼ਖਮੀ 40 ਸਾਲਾ ਮਨਜੀਤ ਕੌਰ ਪਤਨੀ ਨਾਨਕ ਚੰਦ ਅਤੇ 12 ਸਾਲਾ ਨਰੇਸ਼ ਪੁੱਤਰ ਦਰਸ਼ਨ ਸਿੰਘ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜਿਨ੍ਹਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ।