ਕਰਲ ਕਰਵਾਉਣ ਤੋਂ ਬਾਅਦ ਖ਼ਰਾਬ ਹੋਏ ਮਹਿਲਾ ਦੇ ਵਾਲ, ਖਰੜ ਦੇ ਬਿਊਟੀ ਸੈਲੂਨ ਨੂੰ 1 ਲੱਖ ਰੁਪਏ ਜੁਰਮਾਨਾ
Published : May 23, 2023, 2:06 pm IST
Updated : May 23, 2023, 2:14 pm IST
SHARE ARTICLE
Image: For representation purpose only
Image: For representation purpose only

ਸ਼ਿਕਾਇਤਕਰਤਾ ਨੇ ਕਿਹਾ ਕਿ ਹਫ਼ਤੇ ਬਾਅਦ ਹੀ ਉਸ ਦੇ ਕਰਲ ਹੋਏ ਵਾਲ ਪਹਿਲਾਂ ਦੀ ਤਰ੍ਹਾਂ ਹੋ ਗਏ।



ਚੰਡੀਗੜ੍ਹ:  ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ ਨੇ ਖਰੜ ਦੇ ਇਕ ਬਿਊਟੀ ਸੈਲੂਨ ਨੂੰ ਇਕ ਮਹਿਲਾ ਦੇ ਵਾਲਾਂ ਨੂੰ ਨੁਕਸਾਨ ਪਹੁੰਚਾਉਣ ਲਈ 1 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੇ ਨਿਰਦੇਸ਼ ਦਿਤੇ ਹਨ। ਦਰਅਸਲ ਖਰੜ ਦੀ ਸੀਮਾ ਸ਼ਰਮਾ ਨੇ ਇਲਜ਼ਾਮ ਲਾਇਆ ਕਿ 18 ਫ਼ਰਵਰੀ 2021 ਨੂੰ ਉਹ ਅਪਣੇ ਵਾਲਾਂ ਨੂੰ ਕਰਲ ਕਰਵਾਉਣ ਲਈ ਖਰੜ ਦੇ ਮੇਕ ਓਵਰ ਪਲੇਸ (ਬਿਊਟੀ ਸੈਲੂਨ) ਗਈ ਸੀ। ਉਨ੍ਹਾਂ ਨੇ ਉਸ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਖੇਤਰ ਵਿਚ ਮਾਹਰ ਹਨ। ਇਸ 'ਤੇ ਸ਼ਿਕਾਇਤਕਰਤਾ ਨੇ ਉਨ੍ਹਾਂ ਤੋਂ ਅਪਣੇ ਵਾਲ ਕਰਲ ਕਰਵਾਏ ਅਤੇ 3000 ਰੁਪਏ ਸਰਵਿਸ ਚਾਰਜ ਵਜੋਂ ਅਦਾ ਕੀਤੇ ਪਰ ਸੈਲੂਨ ਨੇ ਭੁਗਤਾਨ ਦੀ ਕੋਈ ਰਸੀਦ ਨਹੀਂ ਦਿਤੀ।  

ਇਹ ਵੀ ਪੜ੍ਹੋ: ਪੰਜਾਬ ਪੁਲਿਸ ਨੂੰ ਮਿਲੇ 98 ਐਮਰਜੈਂਸੀ ਰਿਸਪਾਂਸ ਵਾਹਨ; ਮੁੱਖ ਮੰਤਰੀ ਭਗਵੰਤ ਮਾਨ ਨੇ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

ਸ਼ਿਕਾਇਤਕਰਤਾ ਨੇ ਕਿਹਾ ਕਿ ਹਫ਼ਤੇ ਬਾਅਦ ਹੀ ਉਸ ਦੇ ਕਰਲ ਹੋਏ ਵਾਲ ਪਹਿਲਾਂ ਦੀ ਤਰ੍ਹਾਂ ਹੋ ਗਏ। ਉਸ ਨੇ ਸੈਲੂਨ ਨੂੰ ਇਸ ਬਾਰੇ ਸ਼ਿਕਾਇਤ ਕੀਤੀ ਅਤੇ ਦੁਬਾਰਾ ਕਰਲ ਅਤੇ ਵਾਲਾਂ ਦੇ ਰੁੱਖੇਪਣ ਨੂੰ ਦੂਰ ਕਰਨ ਲਈ ਕਿਹਾ ਤਾਂ ਸੈਲੂਨ ਨੇ ਸ਼ੈਪੂ ਕਰਨ ਲਈ 3000 ਰੁਪਏ ਹੋਰ ਮੰਗੇ ਅਤੇ ਵਾਲਾਂ ਦੇ ਕੇਰਾਟਿਨ ਲਈ ਪ੍ਰਤੀ ਸੀਟਿੰਗ 1,500 ਰੁਪਏ ਦੀ ਮੰਗ ਕੀਤੀ। ਉਸ ਨੇ ਦਸਿਆ ਕਿ 14 ਅਪ੍ਰੈਲ 2021 ਨੂੰ ਉਹ ਸੈਲੂਨ ਕਾਰਨ ਹੋਏ ਨੁਕਸਾਨ ਲਈ ਸਲਾਹ ਅਤੇ ਇਲਾਜ ਲੈਣ ਲਈ ਮਸ਼ਹੂਰ ਚਮੜੀ ਦੇ ਮਾਹਰ ਕੋਲ ਗਈ

ਇਹ ਵੀ ਪੜ੍ਹੋ: ਯੂਕੇ ਆਈਕਨ ਅਵਾਰਡਸ ਜੇਤੂਆਂ ਵਿਚ ਸ਼ਾਮਲ ਬ੍ਰਿਟਿਸ਼ ਸਿੱਖ ਉਦਯੋਗਪਤੀ

ਸ਼ਿਕਾਇਤਕਰਤਾ ਨੇ ਦਸਿਆ ਕਿ ਉਹ ਇਹ ਜਾਣ ਕੇ ਹੈਰਾਨ ਰਹਿ ਗਈ ਕਿ ਕਰਲ ਕਾਰਨ ਉਸ ਦੇ ਵਾਲਾਂ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ ਅਤੇ ਚਮੜੀ ਦੇ ਮਾਹਰ ਤੋਂ ਇਲਾਜ ਕਰਵਾਉਣ ਤੋਂ ਬਾਅਦ ਇਸ ਨੂੰ ਠੀਕ ਕਰਨ ਲਈ ਇਕ ਸਾਲ ਦਾ ਸਮਾਂ ਲੱਗੇਗਾ। ਮੇਕ ਓਵਰ ਪਲੇਸ (ਬਿਊਟੀ ਸੈਲੂਨ) ਨੇ ਦਸਿਆ ਕਿ ਉਨ੍ਹਾਂ ਵਲੋਂ ਇਸ ਸੈਲੂਨ ਵਿਚ ਵਾਲਾਂ ਨੂੰ ਕਰਲਿੰਗ, ਕਟਿੰਗ, ਸਪਾ, ਇਥੋਂ ਤੱਕ ਕਿ ਸ਼ੈਂਪੂ ਅਤੇ ਹੇਅਰ ਵਾਸ਼ ਦੀ ਕਿਸੇ ਵੀ ਤਰ੍ਹਾਂ ਦੀ ਹੇਅਰ ਸਰਵਿਸ ਨਹੀਂ ਦਿਤੀ ਗਈ।

ਇਹ ਵੀ ਪੜ੍ਹੋ: ਪਿੰਡ ਸਤੌਜ ਦੇ ਨੌਜੁਆਨ ਦੀ ਕਰੰਟ ਲੱਗਣ ਕਾਰਨ ਮੌਤ, ਬਿਜਲੀ ਦੀਆਂ ਤਾਰਾਂ ਪਿੱਛੇ ਕਰਦੇ ਸਮੇਂ ਵਾਪਰਿਆ ਹਾਦਸਾ

ਫੇਸਬੁੱਕ ਦੀਆਂ ਤਸਵੀਰਾਂ 'ਤੇ ਪ੍ਰਦਰਸ਼ਿਤ ਕੀਤੇ ਗਏ ਸੈਲੂਨ ਦੀ ਦੁਕਾਨ ਦੀ ਤਸਵੀਰ ਦੇ ਨਿਰੀਖਣ 'ਤੇ ਕਮਿਸ਼ਨ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਮੇਕ ਓਵਰ ਪਲੇਸ (ਬਿਊਟੀ ਸੈਲੂਨ) ਨੇ "ਮੇਕ ਅੱਪ, ਬਿਊਟੀ, ਹੇਅਰ ਐਂਡ ਅਕੈਡਮੀ" ਸ਼ਬਦ ਦੇ ਹੇਠਾਂ ਸਪਸ਼ਟ ਤੌਰ 'ਤੇ ਜ਼ਿਕਰ ਕੀਤਾ ਹੈ। ਸੈਲੂਨ ਨੇ ਅਪਣੇ ਡਿਸਪਲੇ ਬੋਰਡ 'ਤੇ "ਹੇਅਰ" ਸ਼ਬਦ ਦਾ ਜ਼ਿਕਰ ਕੀਤਾ ਹੈ, ਇਸ ਲਈ ਇਹ ਉਨ੍ਹਾਂ ਦੇ ਸਪਸ਼ਟੀਕਰਨ ਨੂੰ ਝੂਠਾ ਸਾਬਹਤ ਕਰਦੇ ਹਨ ਕਿ ਉਹ ਵਾਲ ਕੱਟਣ ਦੇ ਸਬੰਧ ਵਿਚ ਵਾਧੂ ਸੇਵਾ ਪ੍ਰਦਾਨ ਨਹੀਂ ਕਰਦੇ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM
Advertisement