
ਜਿਸ ਨਾਲ ਸਿੱਖਾਂ ਦੀ ਮੁਹਾਰਤ ਨੂੰ ਪਰਖ ਕੇ ਯੁੱਧ ਕਲਾ ਤਕਨੀਕੀਆਂ...
ਚੰਡੀਗੜ੍ਹ: ਇਸ ਸਮੇਂ ਪੂਰਾ ਵਿਸ਼ਵ ਅੰਤਰਰਾਸ਼ਟਰੀ ਯੋਗਾ ਦਿਵਸ ਮਨਾ ਰਿਹਾ ਹੈ ਪਰ ਅਜਿਹੇ ਵਿਚ ਦੁਨੀਆ ਦੀ ਸਭ ਤੋਂ ਨਿਵੇਕਲੀ ਅਤੇ ਵਿਲੱਖਣ ਕੌਮ ਸਿੱਖ ਕੌਮ ਮਨਾ ਰਹੀ ਹੈ ਕੌਮਾਂਤਰੀ ਗਤਕਾ ਦਿਵਸ। ਗਤਕਾ ਦਿਵਸ ਜੋ ਕਿ ਸਿੰਘਾਂ ਵੱਲੋਂ ਸਦੀਆਂ ਤੋਂ ਮੈਦਾਨੀ ਜੰਗ ਵਿਚ ਦਿਖਾਏ ਜਾਂਦੇ ਦਾ-ਪੇਚ ਅਤੇ ਗੂਰਾਂ ਦਾ ਪ੍ਰਤੀਕ ਹੈ। ਗਤਕਾ ਸਿੱਖ ਪ੍ਰੰਪਰਾਵਾਂ ਵਿਚ ਕਾਫੀ ਸਮੇਂ ਤੋਂ ਜੁੜਿਆ ਹੋਇਆ ਹੈ ਅਤੇ ਸਿੱਖ ਬੱਚੇ ਵੀ ਇਸ ਵਲ ਕਾਫੀ ਆਕਰਸ਼ਿਤ ਰਹਿੰਦੇ ਹਨ।
Gatka
21 ਜੂਨ ਨੂੰ ਪੂਰੇ ਵਿਸ਼ਵ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਹੈ ਪਰ ਸਿੱਖ ਕੌਮ ਨੇ ਗਤਕਾ ਦਿਵਸ ਮਨਾਇਆ ਸੀ। ਗਤਕਾ ਸਿੱਖ ਕੌਮ ਦੀ ਵਿਰਾਸਤੀ ਖੇਡ ਹੈ ਜਿਸ ਵਿਚ ਜੰਗੀ ਕਰਤੱਵ ਦਿਖਾਏ ਜਾਂਦੇ ਹਨ। ਗਤਕਾ ਧਰਮ-ਯੁੱਧ ਕਲਾ ਦਾ ਆਰੰਭ ਸਿੱਖੀ ਵਿਚ ਛੇਵੇਂ ਪਾਤਸ਼ਾਹ ਤੋਂ ਸ਼ੁਰੂ ਹੁੰਦਾ ਹੈ। ਜਦੋਂ ਛੇਵੇਂ ਪਾਤਸ਼ਾਹ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਸਨ।
Gatka
ਹਾਲਾਂਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਦੇ ਬਚਪਨ ਤੋਂ ਹੀ ਸਿੱਖੀ ਦੇ ਯੁੱਗ ਪੁਰਖ ਬਾਬਾ ਬੁੱਢਾ ਜੀ ਪਾਸੋਂ ਬਾਲ ਹਰਗੋਬਿੰਦ ਸਾਹਿਬ ਨੂੰ ਯੁੱਧ ਕਲਾ ਦੀ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ ਸੀ। ਮੀਰੀ ਅਤੇ ਪੀਰੀ ਦੀਆਂ ਤਲਵਾਰਾਂ ਧਾਰਨ ਕਰਨ ਤੋਂ ਬਾਅਦ ਛੇਵੇਂ ਪਾਤਸ਼ਾਹ ਨੇ ਯੰਗ ਦੇ ਦਾਅਪੇਚ ਸਿਖਾਉਣ ਅਖਾੜੇ ਲਗਾਉਣ ਲਈ ਸ਼ੁਰੂ ਕਰ ਦਿੱਤੇ।
Gatka
ਜਿਸ ਨਾਲ ਸਿੱਖਾਂ ਦੀ ਮੁਹਾਰਤ ਨੂੰ ਪਰਖ ਕੇ ਯੁੱਧ ਕਲਾ ਤਕਨੀਕੀਆਂ ਤੋਂ ਜਾਣੂ ਕਰਵਾਇਆ ਜਾਂਦਾ ਹੈ ਤਾਂ ਕਿ ਯੁੱਧ ਕਲਾ ਦੇ ਸਮਰੱਥ ਹੋਰ ਸਿੱਖ ਮੈਦਾਨੇ-ਏ ਜੰਗ ਵਿਚ ਖੰਡਾ ਖੜਕਾ ਕੇ ਫਤਿਹ ਹਾਸਲ ਕਰਨ। ਗੁਰੂ ਪਾਤਸ਼ਾਹ ਨੇ ਸਿੱਖਾਂ ਨੂੰ ਜੰਗ ਕਰਤੱਵਾਂ ਵਿਚ ਮਾਹਿਰ ਕਰਨ ਦੇ ਨਾਲ-ਨਾਲ ਇਹ ਸਿਧਾਂਤ ਦਿੱਤਾ ਕਿ ਨਿਹੱਥੇ, ਬਜ਼ੁਰਗ, ਬੱਚੇ, ਔਰਤ ਭੱਜੇ ਜਾਂਦੇ, ਅਪਾਹਜ ਅਤੇ ਬਿਮਾਰ ਵਿਅਕਤੀ ਤੇ ਵਾਰ ਨਹੀਂ ਕਰਨਾ।
Gatka
ਨਾ ਹੀ ਪਹਿਲਾਂ ਵਾਰ ਕਰਨਾ ਹੈ ਤੇ ਜੇ ਅਗਲਾ ਵਾਰ ਕਰੇ ਤਾਂ ਉਸ ਦਾ ਵਾਰ ਰੋਕ ਕੇ ਫਿਰ ਵਾਰ ਕਰਨਾ ਹੈ। ਦਸਮ ਪਾਤਸ਼ਾਹ ਨੇ ਵੀ ਗਤਕਾ ਕਲਾ ਨੂੰ ਅਪਣੇ ਜੀਵਨ ਕਾਲ ਦੌਰਾਨ ਸਿੱਖਰ ਤੇ ਪਹੁੰਚਾਇਆ। ਸਿੱਖਾਂ ਦੀ ਝੋਲੀ ਵਿਚ ਹੋਲੇ-ਮੁਹੱਲੇ ਵਿਚ ਨਿਆਰਾ ਅਤੇ ਯੁੱਧ ਕਲਾ ਭਰਪੂਰ ਜੰਗੀ ਤੇ ਜੁਝਾਰੂ ਤਿਉਹਾਰ ਪਾਇਆ। ਛੇਵੇਂ ਪਾਤਸ਼ਾਹ ਤੋਂ ਲੈ ਕੇ ਮਹਾਰਾਜ ਰਣਜੀਤ ਸਿੰਘ ਤਕ ਗਤਕਾ ਸਿੰਘਾਂ ਦੀਆਂ ਫ਼ੌਜੀ ਰੰਗ-ਰੂਟੀਆਂ ਦਾ ਹਿੱਸਾ ਰਿਹਾ।
Gatka
ਅੱਜ ਵੀ ਸਿੱਖ ਕੌਮ ਹਰ ਤਰ੍ਹਾਂ ਦੀਆਂ ਸਰਗਰਮੀਆਂ ਤਿਉਹਾਰਾਂ, ਨਗਰ-ਕੀਰਤਨਾਂ ਤੇ ਗਤਕਾ ਕਲਾ ਨੂੰ ਪ੍ਰਦਰਸ਼ਿਤ ਕਰਦੀ ਹੈ ਅਤੇ ਇਹ ਸੰਗਤਾਂ ਦੀ ਖਿੱਚ ਦਾ ਕਾਰਨ ਬਣਦਾ ਹੈ। ਗਤਕਾ ਖੇਡਣ ਦੇ ਨਾਲ-ਨਾਲ ਸਿੱਖ ਗੁਰੂ ਸਹਿਬਾਨਾਂ ਨੇ ਸਿੰਘਾਂ ਨੂੰ ਸ਼ਾਸਤਰ ਧਾਰਨ ਦੀ ਪਿਰਤ ਵੀ ਪਾਈ ਅਤੇ ਅੱਜ ਵੀ ਇਸ ਬਾਦਸ਼ਾਹੀ ਬਾਣੇ ਵਿਚ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਨਿਹੰਗ ਸਿੰਘ ਦੇਖਣ ਨੂੰ ਮਿਲਦੇ ਹਨ।
ਸੋ ਗਤਕਾ ਸਿਰਫ ਇਕ ਖੇਡ ਹੀ ਨਹੀਂ ਹੈ ਬਲਕਿ ਇਹ ਵਿਰਾਸਤ ਹੈ। ਹਾਲਾਂਕਿ ਜੇ ਅਸੀਂ ਇਸ ਦਾ ਅਜੋਕਾ ਰੂਪ ਦੇਖੀਏ ਤਾਂ ਕਾਫੀ ਥਾਵਾਂ ਤੇ ਇਹ ਦੇਖਣ ਨੂੰ ਮਿਲਦਾ ਹੈ ਕਿ ਇਸ ਵਿਚ ਸਟੰਟਬਾਜ਼ੀ ਨੂੰ ਜੋੜ ਲਿਆ ਗਿਆ ਹੈ ਜੋ ਕਿ ਨਾ ਤਾਂ ਸਾਡੀ ਵਿਰਾਸਤ ਹੈ ਅਤੇ ਨਾ ਹੀ ਪ੍ਰੰਪਰਾ। ਆਓ ਮਿਲ ਕੇ ਪ੍ਰਣ ਕਰੀਏ ਕਿ ਅਸੀਂ ਅਪਣੇ ਬੱਚਿਆਂ ਨੂੰ ਉਹਨਾਂ ਦਾਅ ਪੇਚਾਂ ਅਤੇ ਗੁਰਾਂ ਤੋਂ ਜਾਣੂ ਕਰਵਾਵਾਂਗੇ ਜੋ ਗੁਰੂ ਪਾਤਸ਼ਾਹ ਨੇ ਸਿੰਘਾਂ ਨੂੰ ਮੈਦਾਨੇ ਜੰਗ ਵਿਚ ਵਰਤਣ ਲਈ ਸਿਖਾਏ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।