
ਗਤਕੇ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਪੰਜਾਬ ਗਤਕਾ ਐਸੋਸੀਏਸ਼ਨ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਗਤਕੇ ਦੀ ਰਵਾਇਤੀ ਖੇਡ ਨੂੰ ਉਸ ਦਾ ਬਣਦਾ ਹਕ ਦਵਾਉਣ ਲਈ ਐਸੋਸੀਏਸ਼ਨ ਵਲੋਂ......
ਲੁਧਿਆਣਾ : ਗਤਕੇ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਪੰਜਾਬ ਗਤਕਾ ਐਸੋਸੀਏਸ਼ਨ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਗਤਕੇ ਦੀ ਰਵਾਇਤੀ ਖੇਡ ਨੂੰ ਉਸ ਦਾ ਬਣਦਾ ਹਕ ਦਵਾਉਣ ਲਈ ਐਸੋਸੀਏਸ਼ਨ ਵਲੋਂ ਹਰ ਸੰਭਵ ਯਤਨ ਕੀਤੇ ਜਾਣਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਗਤਕਾ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਸਿੰਘ ਸੋਹਲ ਨੇ ਅੰਮ੍ਰਿਤ ਇੰਡੋ-ਕੈਨੇਡੀਅਨ ਅਕੈਡਮੀ ਵਿਖੇ ਪੰਜਾਬ ਗਤਕਾ ਐਸੋਸੀਏਸ਼ਨ ਦੀ ਹੋਈ ਸੂਬਾ ਪਧਰੀ ਮੀਟਿੰਗ ਦੌਰਾਨ ਵੱਖ-ਵੱਖ ਜ਼ਿਲ੍ਹਿਆ ਤੋਂ ਪੁੱਜੇ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ। ਐਸੋਸੀਏਸ਼ਨ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਤੂਰ ਨੇ ਕਿਹਾ ਕਿ ਗਤਕੇ ਦੀ ਖੇਡ ਨੂੰ ਘਰ-ਘਰ ਪਹੁੰਚਾਉਣ ਲਈ ਬਲਾਕ ਪੱਧਰ
ਤਕ ਛੇਤੀ ਗਤਕਾ ਟ੍ਰੇਨਿੰਗ ਸੈਂਟਰ ਖੋਲ੍ਹੇ ਜਾਣਗੇ। ਉਨ੍ਹਾਂ ਕਿਹਾ ਕਿ ਗਤਕਾ ਖੇਡ ਦੀ ਨਿਯਮ ਬੁਕ ਪੰਜਾਬੀ ਵਿਚ ਛਪ ਚੁੱਕੀ ਹੈ ਅਤੇ ਛੇਤੀ ਹੀ ਗਤਕਾ ਖਿਡਾਰੀਆਂ ਤਕ ਪਹੁੰਚਾ ਦਿਤੀ ਜਾਵੇਗੀ। ਇਸ ਦੌਰਾਨ ਗਤਕਾ ਫ਼ੈਡਰੇਸ਼ਨ ਆਫ਼ ਇੰਡੀਆਂ ਦੇ ਉਪ ਪ੍ਰਧਾਨ ਮਨਜੀਤ ਸਿੰਘ ਅੰਮ੍ਰਿਤਸਰ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਤ ਸਾਰੇ ਭਾਰਤ ਵਿਚ ਵਿਰਸਾ ਸੰਭਾਲ ਗਤਕਾ ਮੁਕਾਬਲੇ ਕਰਵਾਏ ਜਾਣਗੇ ਜਿਸ ਦੀ ਆਰੰਭਤਾ ਪੰਜਾਬ ਤੋਂ ਕੀਤੀ ਜਾਵੇਗੀ।
ਇਸ ਮੌਕੇ ਮੈਡਮ ਜਗਕਿਰਨ ਕੌਰ ਵੜੈਚ ਜੁਆਇੰਟ ਸਕੱਤਰ ਜੀ.ਐਫ਼.ਆਈ., ਮਨਵਿੰਦਰ ਸਿੰਘ ਅੰਮ੍ਰਿਤਸਰ ਕੋ-ਆਰਡੀਨੇਟਰ ਜੀ.ਐਫ਼.ਆਈ., ਹਰਪ੍ਰਿਤਪਾਲ ਸਿੰਘ ਜਲੰਧਰ, ਜਸਵਿੰਦਰ ਸਿੰਘ ਪਾਬਲਾ ਰੋਪੜ, ਚਰਨਜੀਤ ਸਿੰਘ ਚੰਨੀ ਲੁਧਿਆਣਾ, ਸੁਖਵਿੰਦਰ ਸਿੰਘ ਦੁਗਰੀ, ਪਲਵਿੰਦਰ ਸਿੰਘ ਕੰਡਾ ਤਰਨਤਾਰਨ, ਸੁਰੇਸ਼ ਸ਼ਰਮਾ ਫ਼ਤਿਹਗੜ੍ਹ ਸਾਹਿਬ, ਪ੍ਰਿਤਪਾਲ ਸਿੰਘ ਜਲੰਧਰ, ਸੁਖਵਿੰਦਰ ਸਿੰਘ, ਗੁਰਲਾਲ ਸਿੰਘ, ਤਲਵਿੰਦਰ ਸਿੰਘ, ਸੁਖਚੈਨ ਸਿੰਘ, ਰਘਵੀਰ ਸਿੰਘ, ਵਰਿੰਦਰਪਾਲ ਸਿੰਘ ਆਦਿ ਮੌਜੂਦ ਸਨ।