
ਮਾਨਸਾ ਵਿੱਚ ਆਮ ਆਦਮੀ ਪਾਰਟੀ ਦੀ ਬਿਜਲੀ ਨੂੰ ਲੈ ਕੇ ਕੀਤੀ ਗਈ ਰੈਲੀ ਤੋਂ ਬਾਅਦ ਵਾਪਸ ਜਾ ਰਹੇ ਭਗਵੰਤ ਮਾਨ ਦੇ ਕਰੀਬੀ ਦੋਸਤ ਨਵਨੀਤ ਸਿੰਘ
ਮਾਨਸਾ : ਮਾਨਸਾ ਵਿੱਚ ਆਮ ਆਦਮੀ ਪਾਰਟੀ ਦੀ ਬਿਜਲੀ ਨੂੰ ਲੈ ਕੇ ਕੀਤੀ ਗਈ ਰੈਲੀ ਤੋਂ ਬਾਅਦ ਵਾਪਸ ਜਾ ਰਹੇ ਭਗਵੰਤ ਮਾਨ ਦੇ ਕਰੀਬੀ ਦੋਸਤ ਨਵਨੀਤ ਸਿੰਘ ਦੀ ਪਿੰਡ ਖਿਆਲਾ ਦੇ ਕੋਲ ਅਵਾਰਾ ਪਸ਼ੂਆਂ ਦੇ ਕਾਰਨ ਮੌਤ ਹੋ ਗਈ। ਦੱਸਣਯੋਗ ਹੈ ਕਿ ਨਵਨੀਤ ਨੂੰ ਭਗਵੰਤ ਮਾਨ ਨੇ ਵਿਸ਼ੇਸ਼ ਤੌਰ ਉੱਤੇ ਰੈਲੀ ਲਈ ਬੁਲਾਇਆ ਸੀ।
Bhagwant Mann friend death stray animals
ਮ੍ਰਿਤਕ ਦੇ ਪਰਿਵਰ ਵਾਲਿਆਂ ਨੇ ਇਲਜ਼ਾਮ ਲਗਾਇਆ ਕਿ ਇਸ ਬਾਰੇ ਵਿੱਚ ਭਗਵੰਤ ਮਾਨ ਨੂੰ ਜਾਣੂ ਕਰਵਾਇਆ ਗਿਆ ਸੀ ਪਰ ਉਨ੍ਹਾਂ ਨੇ ਮਾਨਸਾ ਹਸਪਤਾਲ ਆਉਣਾ ਜ਼ਰੂਰੀ ਨਾ ਸੱਮਝਿਆ। ਦੂਜੇ ਪਾਸੇ ਜਾਂਚ ਅਧਿਕਾਰੀ ਜਸਵੀਰ ਸਿੰਘ ਨੇ ਦੱਸਿਆ ਕਿ ਪਿੰਡ ਖਿਆਲਾ ਕਲਾਂ ਦੇ ਕੋਲ ਨਵਨੀਤ ਸਿੰਘ ਨਾਮੀ ਨੌਜਵਾਨ ਬਾਇਕ 'ਤੇ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਅਚਾਨਕ ਅਵਾਰਾ ਪਸ਼ੂਆਂ ਤੋਂ ਬਚਾਅ ਕਰਦਾ ਕਰਦਾ ਦਰਖ਼ਤ ਨਾਲ ਟਕਰਾ ਗਿਆ ਅਤੇ ਉਸਦੀ ਦੀ ਮੌਤ ਹੋ ਗਈ।
Bhagwant Mann friend death stray animals
ਚੋਣ ਪ੍ਰਚਾਰ ਦੌਰਾਨ ਸਾਰਿਆਂ ਦਾ ਧਿਆਨ ਰੱਖਣ ਦੀ ਗੱਲ ਕਰਨ ਵਾਲੇ ਭਗਵੰਤ ਮਾਨ ਆਪਣੇ ਹੀ ਦੋਸਤ ਨੂੰ ਖੁਦ ਬੁਲਾਕੇ ਆਖਰੀ ਵਾਰ ਉਨ੍ਹਾਂ ਦਾ ਮੂੰਹ ਦੇਖਣ ਵੀ ਨਾ ਆਏ। ਭਗਵੰਤ ਮਾਨ ਪ੍ਰਤੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੀ ਨਾਰਾਜ਼ਗੀ ਉਨ੍ਹਾਂ ਦੇ ਅਥਰੂ ਸਾਫ਼ ਜ਼ਾਹਿਰ ਕਰ ਰਹੇ ਹਨ। ਰਹੀ ਗੱਲ ਅਵਾਰਾ ਪਸ਼ੂਆਂ ਦੀ ਜਿਨ੍ਹਾਂ ਕਾਰਨ ਲੋਕਾਂ ਦਾ ਮਰਨਾ ਇੱਕ ਖੇਡ ਬਣ ਗਿਆ ਹੈ ਪਰ ਪ੍ਰਸ਼ਾਸ਼ਨ ਲੰਮੀਆਂ ਤਾਣਕੇ ਸੁੱਤਾ ਪਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।