ਪੰਜਾਬ ਵਿਚ 24 ਘੰਟਿਆਂ ਦੌਰਾਨ ਕੋਰੋਨਾ ਨਾਲ ਹੋਈਆਂ 45 ਹੋਰ ਮੌਤਾਂ
Published : Aug 23, 2020, 1:32 am IST
Updated : Aug 23, 2020, 1:32 am IST
SHARE ARTICLE
image
image

ਪੰਜਾਬ ਵਿਚ 24 ਘੰਟਿਆਂ ਦੌਰਾਨ ਕੋਰੋਨਾ ਨਾਲ ਹੋਈਆਂ 45 ਹੋਰ ਮੌਤਾਂ

1320 ਨਵੇਂ ਪਾਜ਼ੇਟਿਵ ਮਾਮਲੇ ਆਏ, ਗੰਭੀਰ ਹਾਲਤ ਵਾਲੇ 385 ਮਰੀਜ਼ਾਂ ਵਿਚੋਂ 49 ਵੈਂਟੀਲੇਟਰ 'ਤੇ
 

ਚੰਡੀਗੜ੍ਹ, 22 ਅਗੱਸਤ (ਗੁਰਉਪਦੇਸ਼ ਭੁੱਲਰ): ਪੰਜਾਬ ਵਿਚ ਕੋਰੋਨਾ ਨਾਲ ਮੌਤਾਂ ਦੀ ਗਿਣਤੀ ਵੀ ਹੁਣ ਲਗਾਤਾਰ ਵੱਧ ਰਹੀ ਹੈ। ਬੀਤੇ 24 ਘੰਟਿਆਂ ਦੌਰਾਨ ਸੂਬੇ ਵਿਚ 45 ਹੋਰ ਮੌਤਾਂ ਹੋਈਆਂ ਹਨ। ਸੱਭ ਤੋਂ ਵੱਧ ਮੌਤਾਂ ਜ਼ਿਲ੍ਹਾ ਲੁਧਿਆਣਾ ਵਿਚ ਹੋ ਰਹੀਆਂ ਹਨ ਤੇ ਸੱਭ ਤੋਂ ਵੱਧ ਪਾਜ਼ੇਟਿਵ ਮਾਮਲੇ ਵੀ ਇਸੇ ਜ਼ਿਲ੍ਹੇ ਵਿਚੋਂ ਆ ਰਹੇ ਹਨ। 24 ਘੰਟਿਆਂ ਦੇ ਸਮੇਂ ਦੌਰਾਨ 1320 ਹੋਰ ਨਵੇਂ ਪਾਜ਼ੇਟਿਵ ਮਾਮਲੇ ਵੀ ਆਏ ਹਨ। ਜਿਥੇ ਹੁਣ ਸੂਬੇ ਵਿਚ ਮੌਤਾਂ ਦਾ ਕੁਲ ਅੰਕੜਾ ਵੀ 1036 ਹੋ ਚੁੱਕਾ ਹੈ, ਉਥੇ ਕੁਲ ਪਾਜ਼ੇਟਿਵ ਮਾਮਲੇ ਵੀ 40643 ਹੋ ਚੁੱਕੇ ਹਨ। ਇਸ ਵਿਚੋਂ 24302 ਠੀਕ ਵੀ ਹੋਏ ਹਨ।
15305 ਇਲਾਜ ਅਧੀਨ ਮਰੀਜ਼ਾਂ ਵਿਚੋਂ 385 ਦੀ ਹਾਲਤ ਗੰਭੀਰ ਹੈ। 336 ਆਕਸੀਜਨ ਅਤੇ 49 ਵੈਂਟੀਲੇਟਰ 'ਤੇ ਹਨ। ਤਾਜ਼ਾ ਮੌਤਾਂ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਜ਼ਿਲ੍ਹਾ ਲੁਧਿਆਣਾ ਵਿਚ 15, ਜਲੰਧਰ ਵਿਚ 8,imageimage ਸੰਗਰੂਰ 5, ਮੋਹਾਲੀ 3, ਅੰਮ੍ਰਿਤਸਰ, ਫ਼ਤਿਹਗੜ੍ਹ ਸਾਹਿਬ ਤੇ ਫ਼ਿਰੋਜ਼ਪੁਰ ਵਿਚ 2-2 ਅਤੇ ਬਠਿੰਡਾ, ਮਾਨਸਾ, ਗੁਰਦਾਸਪੁਰ, ਰੋਪੜ, ਨਵਾਂਸ਼ਹਿਰ, ਮੋਗਾ, ਫ਼ਰੀਦਕੋਟ ਤੇ ਤਰਨਤਾਰਨ ਵਿਚ 1-1 ਮੌਤ ਹੋਈ ਹੈ। ਸੱਭ ਤੋਂ ਵੱਧ ਪਾਜ਼ੇਟਿਵ ਮਾਮਲੇ ਜ਼ਿਲ੍ਹਾ ਲੁਧਿਆਣਾ ਵਿਚ 360 ਆਏ ਹਨ। ਪਟਿਆਲਾ ਵਿਚ 177, ਮੋਹਾਲੀ ਵਿਚ 164, ਅੰਮ੍ਰਿਤਸਰ ਵਿਚ 92 ਅਤੇ ਜਲੰਧਰ ਵਿਚ ਇਹ ਅੰਕੜਾ ਸ਼ਾਮ ਤਕ 46 ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement