PUBG ਬਣਿਆ ਦੁਨੀਆ ਦਾ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲਾ ਐਪ
Published : Jun 7, 2019, 4:51 pm IST
Updated : Jun 7, 2019, 4:51 pm IST
SHARE ARTICLE
PUBG
PUBG

ਪਬਜੀ ਮੋਬਾਇਲ ਅਤੇ ਇਸ ਦੇ ਨਵੇਂ ਵਰਜ਼ਨ ‘ਗੇਮ ਫਾਰ ਪੀਸ’ ਦੇ ਕਾਰਨ ਚੀਨ ਦੇ ਇੰਟਰਨੈਟ ਪਾਵਰ ਹਾਊਸ ਟੇਨਸੈਂਟ ਦਾ ਰੈਵੇਨਿਉ ਮਈ ਵਿਚ ਇਕ ਦਿਨ 48 ਲੱਖ ਡਾਲਰ ਦਰਜ ਕੀਤਾ ਗਿਆ।

ਪਬਜੀ ਮੋਬਾਇਲ ਅਤੇ ਇਸ ਦੇ ਨਵੇਂ ਵਰਜ਼ਨ ‘ਗੇਮ ਫਾਰ ਪੀਸ’ ਦੇ ਕਾਰਨ ਚੀਨ ਦੇ ਇੰਟਰਨੈਟ ਪਾਵਰ ਹਾਊਸ ਟੇਨਸੈਂਟ ਦਾ ਰੈਵੇਨਿਉ ਮਈ ਵਿਚ ਇਕ ਦਿਨ 48 ਲੱਖ ਡਾਲਰ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਇਹ ਦੁਨੀਆ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲਾ ਐਪ ਬਣ ਗਿਆ ਹੈ। ਮੋਬਾਇਲ ਐਪ ਇੰਟੈਲੀਜੈਂਸ ਕੰਪਨੀ ਸੈਂਸਰ ਟਾਵਰ ਦੀ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ।

PUBG gamePUBG game

ਅਨੁਮਾਨ ਮੁਤਾਬਿਕ ਦੋਵੇਂ ਵਰਜ਼ਨ ਮਿਲਾ ਕੇ ਮਈ ਵਿਚ ਕੁੱਲ 14.6 ਕਰੋੜ ਡਾਲਰ ਦੀ ਕਮਾਈ ਕੀਤੀ ਗਈ, ਜੋ ਕਿ ਅਪ੍ਰੈਲ ਮਹੀਨੇ ਵਿਚ ਹੋਈ 65 ਕਰੋੜ ਡਾਲਰ ਦੀ ਕਮਾਈ ਦੀ ਤੁਲਨਾ ਵਿਚ 126 ਫੀਸਦੀ ਜ਼ਿਆਦਾ ਹੈ। ਇਸ ਤੋਂ ਪਹਿਲਾਂ ਅਪ੍ਰੈਲ ਵਿਚ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਕਮਾਈ ਹੋਈ ਸੀ। ਪਬਜੀ ਮੋਬਾਇਲ, ਗੇਮ ਫਾਰ ਪੀਸ ਨਾਲ ਮਿਲ ਕੇ ਹੋਏ ਕੁਲ ਰੈਵੇਨਿਉ ਤੋਂ ਲਗਭਗ 10.1 ਕਰੋੜ ਡਾਲਰ ਦਾ ਰੈਵੇਨਿਉ ਐਪਲ ਦੇ ਸਟੋਰ ਤੋਂ ਪ੍ਰਾਪਤ ਹੋਇਆ, ਜਦਕਿ ਗੂਗਲ ਦੇ ਪਲੇਟਫਾਰਮ ਤੋਂ ਕੁੱਲ 4.53 ਕਰੋੜ ਡਾਲਰ ਦਾ ਰੈਵੇਨਿਉ ਪ੍ਰਾਪਤ ਹੋਇਆ ਹੈ।

PUBG PUBG

ਸੈਂਸਰ ਟਾਵਰ ਦੇ ਮੋਬਾਇਲ ਇਨਸਾਈਟਸ ਦੇ ਮੁਖੀ ਰੈਂਡੀ ਨੇਲਸਨ ਨੇ ਬਲਾਗ ਪੋਸਟ ਵਿਚ ਲਿਖਿਆ ਕਿ ਪਬਜੀ ਮੋਬਾਇਲ ਦੇ ਦੋਵੇਂ ਵਰਜ਼ਨਾਂ ਨਾਲ ਹੋਣ ਵਾਲੀ ਕਮਾਈ ਨੂੰ ਇਕੱਠੇ ਮਿਲਾਉਣ ਨਾਲ ਇਹ ਦੂਜੇ ਸਥਾਨ ‘ਤੇ ਰਹਿਣ ਵਾਲੀ ਗੇਮ ਆਨਰ ਆਫ ਕਿੰਗਜ਼ ਤੋਂ 17 ਫੀਸਦੀ ਜ਼ਿਆਦਾ ਹੈ, ਜਿਸ ਨੇ ਕਰੀਬ 12.5 ਕਰੋੜ ਡਾਲਰ ਦੀ ਕਮਾਈ ਕੀਤੀ। ਇਹ ਗੇਮ ਵੀ ਟੈਂਨਸੈਂਟ ਦੀ ਹੀ ਹੈ। ਨੇਲਸਨ ਨੇ ਲਿਖਿਆ ਹੈ ਕਿ ਐਪ ਸਟੋਰ ਅਤੇ ਗੂਗਲ ਪਲੇਅ ਯੂਜ਼ਰਸ ਨੇ ਪਿਛਲੇ ਮਹੀਨੇ ਪਬਜੀ ਦੇ ਦੋਵੇਂ ਮੋਬਾਇਲ ਵਰਜ਼ਨਾਂ ‘ਤੇ ਔਸਤਨ 48 ਲੱਖ ਡਾਲਰ ਰੋਜ਼ਾਨਾ ਖਰਚ ਕੀਤੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement