
ਕਰੋੜਾਂ ਰੁਪਏ ਦੀ ਹੈਰੋਇਨ ਫੜੀ ਜਾਣ 'ਤੇ ਕਾਂਗਰਸ ਨੇ ਘੇਰੀ ਭਾਜਪਾ
ਆਖ਼ਰ ਨਸ਼ਾ ਤਸਕਰ ਗੁਜਰਾਤ ਦੇ ਅਡਾਨੀ ਸਮੂਹ ਦੀ ਬੰਦਰਗਾਹ ਦਾ ਹੀ ਇਸਤੇਮਾਲ ਕਿਉਂ ਕਰ ਰਹੇ ਹਨ? : ਰਣਦੀਪ ਸੁਰਜੇਵਾਲਾ
ਨਵੀਂ ਦਿੱਲੀ, 22 ਸਤੰਬਰ : ਕਾਂਗਰਸ ਨੇ ਬੁਧਵਾਰ ਨੂੰ ਗੁਜਰਾਤ ਸਥਿਤ ਅਡਾਨੀ ਸਮੂਹ ਦੇ ਮੁੰਦਰਾ ਬੰਦਰਗਾਹ ਤੋਂ ਤਕਰੀਬਨ 3000 ਕਿਲੋ ਹੈਰੋਇਨ ਜ਼ਬਤ ਕਰਨ ਅਤੇ ਐਮਾਜ਼ੋਨ ਕੰਪਨੀ ਨਾਲ ਜੁੜੇ ਕਥਿਤ ਰਿਸ਼ਵਤਖ਼ੋਰੀ ਦੇ ਮਾਮਲਿਆਂ ਨੂੰ ਲੈ ਕੇ ਕੇਂਦਰ 'ਤੇ ਹਮਲਾ ਬੋਲਿਆ ਅਤੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਦੇ ਜੱਜਾਂ ਦੇ ਇਕ ਕਮਿਸ਼ਨ ਨੂੰ ਕਰਨੀ ਚਾਹੀਦੀ ਹੈ |
ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਹ ਵੀ ਦਾਅਵਾ ਕੀਤਾ ਕਿ ਪਿਛਲੇ ਦਿਨੀਂ ਇਸ ਬੰਦਰਗਾਹ ਰਾਹੀਂ ਵੱਡੇ ਪੱਧਰ 'ਤੇ ਨਸੀਲੇ ਪਦਾਰਥਾਂ ਦੀ ਤਸਕਰੀ ਕੀਤੀ ਗਈ ਸੀ ਅਤੇ ਨਰਿੰਦਰ ਮੋਦੀ ਸਰਕਾਰ ਦੇਸ਼ ਦੀ ਰਖਿਆ ਕਰਨ ਵਿਚ ਅਸਫ਼ਲ ਰਹੀ ਹੈ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਾਮਲੇ 'ਤੇ ਦੇਸ਼ ਨੂੰ ਜਵਾਬ ਦੇਣਾ ਚਾਹੀਦਾ ਹੈ | ਕਾਂਗਰਸੀ ਆਗੂ ਨੇ ਦੋਸ਼ ਲਾਇਆ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਸਰਕਾਰ ਦੀ ਨੱਕ ਹੇਠ ਹੋ ਰਹੀ ਹੈ ਅਤੇ ਇਸ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ | ਉਨ੍ਹਾਂ ਇਹ ਵੀ ਪੁਛਿਆ ਕਿ ਆਿਖ਼ਰ ਨਸ਼ਾ ਤਸਕਰ
ਗੁਜਰਾਤ ਦੀ ਹੀ ਬੰਦਰਗਾਹ ਦੀ ਵਰਤੋਂ ਕਿਉਂ ਕਰ ਰਹੇ ਹਨ? ਜ਼ਿਕਰਯੋਗ ਹੈ ਕਿ ਡੀਆਰਆਈ ਨੇ ਗੁਜਰਾਤ ਦੇ ਕੱਛ ਜ਼ਿਲ੍ਹੇ ਦੇ ਮੁੰਦਰਾ ਬੰਦਰਗਾਹ ਤੋਂ 15,000 ਕਰੋੜ ਰੁਪਏ ਦੀ ਕੀਮਤ ਦੀ 2,988.21 ਕਿਲੋ ਹੈਰੋਇਨ ਜਬਤ ਕੀਤੀ ਹੈ | ਇਸ ਬੰਦਰਗਾਹ ਦਾ ਸੰਚਾਲਨ ਅਡਾਨੀ ਸਮੂਹ ਵਲੋਂ ਕੀਤਾ ਜਾਂਦਾ ਹੈ | ਇਸ ਮਾਮਲੇ 'ਤੇ ਅਜੇ ਤਕ ਸਰਕਾਰ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ |
ਹੈਰੋਇਨ ਜਬਤ ਕਰਨ ਅਤੇ ਐਮਾਜ਼ੋਨ ਨਾਲ ਜੁੜੇ ਮਾਮਲਿਆਂ ਦਾ ਜ਼ਿਕਰ ਕਰਦਿਆਂ ਸੁਰਜੇਵਾਲਾ ਨੇ ਪੱਤਰਕਾਰਾਂ ਨੂੰ ਕਿਹਾ, Tਦੋ ਸਨਸਨੀਖੇਜ਼ ਖੁਲਾਸਿਆਂ ਨੇ ਸਪੱਸ਼ਟ ਕਰ ਦਿਤਾ ਹੈ ਕਿ ਮੋਦੀ ਸਰਕਾਰ ਨੇ ਦੇਸ਼ ਦੇ ਭਵਿੱਖ ਨੂੰ ਵੇਚਣ ਲਈ ''ਸੁਪਾਰੀU ਲਈ ਹੈ | ਇਹ ਉਨ੍ਹਾਂ ਦਾ Tਖਾਵਾਂਗੇ, ਖਿਲਾਵਾਂਗੇ ਅਤੇ ਲੁੱਟਾਂਗੇ'' ਮਾਡਲ ਹੈ |
ਸੁਰਜੇਵਾਲਾ ਨੇ ਪੁਛਿਆ, Tਕੀ ਡਰੱਗ ਮਾਫ਼ੀਆ ਨੂੰ ਸਰਕਾਰ ਵਿਚ ਬੈਠੇ ਕਿਸੇ ਏਜੰਟ ਦੀ ਜਾਂ ਕਿਸੇ ਸਰਕਾਰੀ ਏਜੰਸੀਆਂ ਦੀ ਸੁਰੱਖਿਆ ਪ੍ਰਾਪਤ ਹੈ? ਅਡਾਨੀ ਮੁੰਦਰਾ ਬੰਦਰਗਾਹ ਦੀ ਜਾਂਚ ਕਿਉਂ ਨਹੀਂ ਕੀਤੀ ਗਈ? ਕੀ ਪ੍ਰਧਾਨ ਮੰਤਰੀ ਅਤੇ ਸਰਕਾਰ ਦੇਸ਼ ਦੀ ਸੁਰੱਖਿਆ ਵਿਚ ਅਸਫ਼ਲ ਨਹੀਂ ਹੋਏ? ਕੀ ਪੂਰੇ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਦੇ ਮੌਜੂਦਾ ਜੱਜਾਂ ਦੇ ਕਮਿਸ਼ਨ ਦੁਆਰਾ ਨਹੀਂ ਹੋਣੀ ਚਾਹੀਦੀ? ''
ਕਾਂਗਰਸ ਦੇ ਜਨਰਲ ਸਕੱਤਰ ਸੁਰਜੇਵਾਲਾ ਨੇ ਬੁਧਵਾਰ ਨੂੰ ਪੱਤਰਕਾਰਾਂ ਨੂੰ ਕਿਹਾ, ''3000 ਕਿਲੋ ਹੈਰੋਇਨ ਦੀ ਬਰਾਮਦਗੀ ਡਰੱਗ ਤਸਕਰੀ ਦਾ ਹੁਣ ਤਕ ਦਾ ਸੱਭ ਤੋਂ ਵੱਡਾ ਮਾਮਲਾ ਹੈ | ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇਸ ਬੰਦਰਗਾਹ ਰਾਹੀਂ ਡਰੱਗਜ਼ ਲਿਆਂਦਾ ਗਿਆ ਹੋਵੇ | ਅੱਜ ਦੇ ਅਖ਼ਬਾਰਾਂ ਦੇ ਅਨੁਸਾਰ, ਅਡਾਨੀ ਮੁੰਦਰਾ ਬੰਦਰਗਾਹ ਤੋਂ ਜੂਨ 2021 ਵਿਚ ਇਸੇ ਤਰ੍ਹਾਂ 25,000 ਕਿਲੋ ਹੈਰੋਇਨ ਡਰੱਗ 'ਸੇਮਿਕਟ ਟੈਲਕਮ ਪਾਊਡਰ ਬਲਾਕਸ' ਦੇ ਨਾਂ 'ਤੇ ਲੈ ਕੇ ਆਏ ਸਨ | ਉਨ੍ਹਾਂ ਅਨੁਸਾਰ, Tਉਸ ਸਮੇਂ ਵੀ ਆਂਧਰਾ ਪ੍ਰਦੇਸ਼ ਤੋਂ ਉਸੇ ਅਖੌਤੀ ਕੰਪਨੀ ਦੇ ਨਾਂ ਤੇ ਡਰੱਗ ਲਿਆਂਦੀ ਗਿਆ ਸੀ, ਜਿਸਦੇ ਨਾਂ ਤੇ ਇਸ ਵਾਰ 3,000 ਕਿਲੋ ਹੈਰੋਇਨ ਲਿਆਂਦੀ ਗਈ |'' ਉਨ੍ਹਾਂ ਦਾਅਵਾ ਕੀਤਾ, Tਹੈਰੋਇਨ ਦੀ ਪੁਰਾਣੀ ਖੇਪ ਬਾਜ਼ਾਰ ਵਿਚ ਪਹੁੰਚ ਚੁੱਕੀ ਹੋਵੇਗੀ ਅਤੇ ਭਾਰਤ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਅੱਗ ਵਿਚ ਸੁੱਟ ਰਹੀ ਹੈ | ਇਹ ਵੀ ਯਾਦ ਰਖਣਾ ਚਾਹੀਦਾ ਹੈ ਕਿ ਜੁਲਾਈ 2021 ਵਿਚ ਦਿੱਲੀ ਪੁਲਿਸ ਨੇ 2,500 ਕਰੋੜ ਰੁਪਏ ਦੀ 354 ਕਿਲੋ ਹੈਰੋਇਨ ਵੀ ਜਬਤ ਕੀਤੀ ਸੀ | ਮਈ ਮਹੀਨੇ ਵਿਚ ਵੀ ਦਿੱਲੀ ਪੁਲਿਸ ਨੇ 125 ਕਿਲੋ ਹੈਰੋਇਨ ਫੜੀ ਸੀ |''
ਪੌਣੇ ਦੋ ਲੱਖ ਕਰੋੜ ਦੀ ਹੈਰੋਇਨ ਕਿਥੇ ਗਈ ?
ਸੁਰਜੇਵਾਲਾ ਨੇ ਪੁਛਿਆ, T1,75,000 ਕਰੋੜ ਰੁਪਏ ਦੀ 25,000 ਕਿਲੋ ਹੈਰੋਇਨ ਕਿੱਥੇ ਗਈ? ਨਾਰਕੋਟਿਕਸ ਕੰਟਰੋਲ ਬਿਊਰੋ, ਡੀਆਰਆਈ, ਈਡੀ, ਸੀਬੀਆਈ, ਆਈਬੀ, ਕੀ ਉਹ ਸੌਂ ਰਹੇ ਹਨ ਜਾਂ ਫਿਰ ਉਨ੍ਹਾਂ ਨੂੰ ਮੋਦੀ ਜੀ ਦੇ ਵਿਰੋਧੀਆਂ ਤੋਂ ਬਦਲਾ ਲੈਣ ਤੋਂ ਫਰੁਸਤ ਨਹੀਂ? ਕੀ ਇਹ ਦੇਸ਼ ਦੇ ਨੌਜਵਾਨਾਂ ਨੂੰ ਸਿੱਧੇ ਨਸ਼ਿਆਂ ਵਲ ਧੱਕਣ ਦੀ ਸਾਜਿਸ਼ ਨਹੀਂ ਹੈ? ਕੀ ਇਹ ਰਾਸ਼ਟਰੀ ਸੁਰੱਖਿਆ ਨਾਲ ਮਜ਼ਾਕ ਨਹੀਂ ਹੈ, ਕਿਉਂਕਿ ਇਨ੍ਹਾਂ ਸਾਰੇ ਡਰੱਗ ਦੇ ਤਾਰ ਤਾਲਿਬਾਨ ਅਤੇ ਅਫ਼ਗ਼ਾਨਿਸਤਾਨ ਨਾਲ ਜੁੜੇ ਹੋਏ ਹਨ?'' (ਏਜੰਸੀ)