ਮੁੱਖ ਮੰਤਰੀ ਭਗਵੰਤ ਮਾਨ ਨੇ 427 ਨਵ-ਨਿਯੁਕਤ ਉਮੀਦਵਾਰਾਂ ਨੂੰ ਸੌਂਪੇ ਨਿਯੁਕਤੀ ਪੱਤਰ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮਿਊਂਸਪਲ ਭਵਨ ਚੰਡੀਗੜ੍ਹ ਵਿਖੇ ਵੱਖ-ਵੱਖ ਵਿਭਾਗਾਂ ਦੇ 427 ਨਵ-ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਮੌਕੇ ਨਵ-ਨਿਯੁਕਤ ਨੌਜਵਾਨਾਂ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇਣੇ ਸਰਕਾਰ ਵਲੋਂ ਕੋਈ ਅਹਿਸਾਨ ਵਾਲੀ ਗੱਲ ਨਹੀਂ ਹੈ, ਇਹ ਸਾਡਾ ਫਰਜ਼ ਹੈ।
ਇਹ ਵੀ ਪੜ੍ਹੋ: ਤਿੰਨੇ ਰੂਪਾਂ ਦੀ ਕ੍ਰਿਕਟ ਦਰਜਾਬੰਦੀ ਦੇ ਸਿਖਰ ’ਤੇ ਪੁੱਜਾ ਭਾਰਤ
ਮੁੱਖ ਮੰਤਰੀ ਨੇ ਦਸਿਆ ਕਿ ਸਤੰਬਰ ਮਹੀਨੇ ਦੇ 3 ਹਫ਼ਤਿਆਂ ਵਿਚ ਹੁਣ ਤਕ ਅਸੀਂ 7660 ਨਿਯੁਕਤੀ ਪੱਤਰ ਦੇ ਚੁੱਕੇ ਹਾਂ। 5714 ਨਿਯੁਕਤੀ ਪੱਤਰ ਆਂਗਣਵਾੜੀ ਵਰਕਰਾਂ ਨੂੰ, 710 ਪਟਵਾਰੀਆਂ ਨੂੰ, ਜਲੰਧਰ ਵਿਖੇ 560 ਸਬ ਇੰਸਪੈਕਟਰ ਅਤੇ 249 ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਉਮੀਦਵਾਰਾਂ ਨੂੰ ਅਤੇ ਅੱਜ 427 ਨਿਯੁਕਤੀ ਪੱਤਰ ਵੰਡ ਰਹੇ ਹਾਂ। ਡੇਢ ਸਾਲ ਦੇ ਕਾਰਜਕਾਲ ਦੌਰਾਨ 36,524 ਨੌਕਰੀਆਂ ਦਿਤੀਆਂ ਤੇ ਇਨ੍ਹਾਂ ਨੌਜਵਾਨਾਂ ਨੂੰ ਕੋਈ ਅਦਾਲਤੀ ਚੱਕਰ ਨਹੀਂ ਲਗਾਉਣਾ ਪਿਆ ਅਤੇ ਨਾ ਹੀ ਕੋਈ ਸਿਫਾਰਿਸ਼ ਕਰਨੀ ਪਈ।
ਇਹ ਵੀ ਪੜ੍ਹੋ: ਲੁਧਿਆਣਾ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ, ਕੁੱਤੇ ਨੇ ਨੋਚ-ਨੋਚ ਖਾਧਾ ਨਵਜੰਮਿਆ ਬੱਚਾ
ਉਨ੍ਹਾਂ ਕਿਹਾ ਕਿ ਪਹਿਲਾਂ ਨੌਕਰੀਆਂ ਫਾਈਲ ’ਤੇ ਮੁੱਖ ਮੰਤਰੀ ਦੇ ਸਾਈਨ ਨਾ ਹੋਣ ਕਾਰਨ ਹੀ ਰੁਕੀਆਂ ਰਹਿੰਦੀਆਂ ਸਨ। ਮੈਂ 100 ਤੋਂ 150 ਫਾਈਲਾਂ ਰੋਜ਼ ਸਾਈਨ ਕਰਦਾ ਹਾਂ, ਮੈਂ ਇਕ ਵੀ ਫਾਈਲ ਨਹੀਂ ਰੁਕਣ ਦਿੰਦਾ। ਜੇਕਰ ਇਕ ਵੀ ਫਾਈਲ ਰੁਕ ਜਾਵੇ ਤਾਂ ਬਹੁਤ ਸਾਰੇ ਲੋਕਾਂ ਦਾ ਭਵਿੱਖ ਰੁਕ ਸਕਦਾ ਹੈ। ਮੁੱਖ ਮੰਤਰੀ ਨੇ ਅੱਗੇ ਕਿਹਾ ਪੰਜਾਬ ਨੂੰ ਨੰਬਰ ਇਕ ਸੂਬਾ ਤੇ ਰੰਗਲਾ ਪੰਜਾਬ ਬਣਾਉਣ ਦਾ ਸੁਫ਼ਨਾ ਮੈਨੂੰ ਸੌਣ ਨਹੀਂ ਦਿੰਦਾ।
ਇਹ ਵੀ ਪੜ੍ਹੋ: ਨਵੀਂ ਸੰਸਦ ਦੀ ਇਮਾਰਤ 'ਚ ਦਮ ਘੁੱਟਦਾ ਹੈ, ਸੱਤਾ ਤਬਦੀਲੀ ਤੋਂ ਬਾਅਦ ਇਸ ਦੀ ਬਿਹਤਰ ਵਰਤੋਂ ਕੀਤੀ ਜਾਵੇਗੀ: ਕਾਂਗਰਸ
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰਾਂ ਰਨਵੇਅ ਵਾਂਗ ਹੁੰਦੀਆਂ ਹਨ ਤੇ ਨੌਜਵਾਨ ਜਹਾਜ਼ ਹੁੰਦੇ ਨੇ। ਪਹਿਲਾਂ ਰਨਵੇਅ ਸਿਰਫ਼ ਪ੍ਰਵਾਰਾਂ ਅਤੇ ਰਿਸ਼ਤੇਦਾਰਾਂ ਲਈ ਖੁੱਲ੍ਹਦੇ ਸੀ। ਹੁਣ ਇਹ ਰਨਵੇਅ ਸਾਰੇ ਪੰਜਾਬੀਆਂ ਵਾਸਤੇ ਖੁੱਲ੍ਹੇ ਹਨ। ਕਾਂਗਰਸ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦਾ ਖ਼ਜ਼ਾਨਾ ਮੰਤਰੀ 9 ਸਾਲ ਤਕ ਇਹੀ ਕਹੀ ਗਿਆ ਕਿ ਖ਼ਜ਼ਾਨਾ ਖਾਲੀ ਹੈ। ਜਿਸ ਤੋਂ ਨਿਰਾਸ਼ ਹੋ ਕੇ ਨੌਜਵਾਨਾਂ ਨੇ ਵਿਦੇਸ਼ਾਂ ਵੱਲ ਨੂੰ ਵਹੀਰਾਂ ਘੱਤ ਲਈਆਂ। ਅਸੀਂ ਕਦੇ ਵੀ ਇਹ ਨਹੀਂ ਕਿਹਾ ਕਿ ਖ਼ਜ਼ਾਨਾ ਖਾਲੀ ਹੈ। ਅਸੀਂ ਹਮੇਸ਼ਾ ਕਿਹਾ ਕਿ ਖ਼ਜਾਨਾ ਭਰਿਆ ਹੋਇਆ ਹੈ। ਮੁੱਖ ਮੰਤਰੀ ਨੇ ਕਿਹਾ ਮੇਰੇ ਤੋਂ ਪਹਿਲਾਂ ਜਿਹੜੇ ਮੁੱਖ ਮੰਤਰੀ ਸਨ ਉਹ 9020 ਕਰੋੜ ਦਾ ਕਰਜ਼ਾ ਛੱਡ ਗਏ ਹਨ, ਜਿਸ ਨੂੰ ਉਤਾਰਨ ਲਈ ਅਸੀਂ 5 ਕਿਸ਼ਤਾਂ ਬਣਾ ਲਈਆਂ ਹਨ ਅਤੇ ਇਸ ਕਰਜ਼ੇ ਦੀ ਪਹਿਲੀ ਕਿਸ਼ਤ 1804 ਕਰੋੜ ਰੁਪਏ ਦੀ ਮੋੜ ਵੀ ਦਿੱਤੀ ਹੈ।
ਇਹ ਵੀ ਪੜ੍ਹੋ: ਦੋ ਲੜਕੀਆਂ ਦੇ ਅਨੰਦ ਕਾਰਜ ਕਰਵਾਉਣ ਵਾਲੇ ਗ੍ਰੰਥੀ, ਰਾਗੀ ਜਥੇ ਤੇ ਗੁਰਦੁਆਰਾ ਕਮੇਟੀ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਲਾਈ ਰੋਕ
ਉਨ੍ਹਾਂ ਕਿਹਾ ਕਿ ਜੇ ਪਹਿਲਾਂ ਵਾਲੇ ਚੱਜ ਦੇ ਨਿਕਲ ਆਉਂਦੇ ਤਾਂ ਸਾਨੂੰ ਪੰਗਾ ਲੈਣ ਦੀ ਕੀ ਲੋੜ ਸੀ? ਮੈਂ ਕੋਈ ਫੇਲ੍ਹ ਕਲਾਕਾਰ ਤਾਂ ਹੈ ਨਹੀਂ ਸੀ। ਮੇਰੀ ਟੀਮ ਸਾਰੀ ਫ਼ਿਲਮਾਂ ਵਿਚ ਹੈ। ਪਹਿਲਾਂ ਵਾਲੇ ਇਹੀ ਕਹੀ ਗਏ ਕਿ ‘ਇਕ ਮੌਕਾ ਹੋਰ’, ਇਨ੍ਹਾਂ ਨੂੰ ਅਸੀਂ ਹੋਰ ਕਿੰਨੇ ਕੁ ਮੌਕੇ ਦਿੰਦੇ? ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ., ਹਰਜੋਤ ਸਿੰਘ ਬੈਂਸ ਅਤੇ ਲਾਲ ਚੰਦ ਕਟਾਰੂਚੱਕ ਤੋਂ ਇਲਾਵਾ ਕਈ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।