ਅੰਮ੍ਰਿਤਸਰ ਹਾਦਸੇ ‘ਤੇ ਰੇਲਵੇ ਦੀ ਜਾਂਚ ਰਿਪੋਰਟ ਜਾਰੀ
Published : Nov 23, 2018, 1:18 pm IST
Updated : Nov 23, 2018, 1:18 pm IST
SHARE ARTICLE
Railway investigation report on Amritsar accident released
Railway investigation report on Amritsar accident released

ਦੁਸਹਿਰੇ ਦੇ ਦਿਨ ਰੇਲ ਹਾਦਸੇ ‘ਚ 60 ਲੋਕਾਂ ਦੀ ਮੌਤ ਦੇ ਮਾਮਲੇ ਵਿਚ ਰੇਲਵੇ ਸੁਰੱਖਿਆ ਕਮਿਸ਼ਨਰ ਨੇ ਮੁੱਢਲੀ ਜਾਂਚ ਰਿਪੋਰਟ...

ਚੰਡੀਗੜ੍ਹ (ਸਸਸ) : ਦੁਸਹਿਰੇ ਦੇ ਦਿਨ ਰੇਲ ਹਾਦਸੇ ‘ਚ 60 ਲੋਕਾਂ ਦੀ ਮੌਤ ਦੇ ਮਾਮਲੇ ਵਿਚ ਰੇਲਵੇ ਸੁਰੱਖਿਆ ਕਮਿਸ਼ਨਰ ਨੇ ਮੁੱਢਲੀ ਜਾਂਚ ਰਿਪੋਰਟ ਜਾਰੀ ਕਰ ਦਿਤੀ ਹੈ। ਰਿਪੋਰਟ ਵਿਚ ਹਾਦਸੇ ਲਈ ਰੇਲ ਪਟੜੀ ਦੇ ਕੋਲ ਖੜੇ ਹੋ ਕੇ ਤਮਾਸ਼ਾ ਵੇਖਣ ਵਾਲੇ ਲੋਕਾਂ ਨੂੰ ਜ਼ਿੰਮੇਵਾਰ ਠਹਰਾਇਆ ਗਿਆ ਹੈ। ਨਾਲ ਹੀ ਇਸ ਗੱਲ ‘ਤੇ ਜ਼ੋਰ ਦਿਤਾ ਹੈ ਕਿ ਰੇਲ ਪਟੜੀ ਦੇ ਨੇੜੇ ਰਹਿਣ ਵਾਲੇ ਲੋਕਾਂ ਅਤੇ ਸਕੂਲੀ ਬੱਚੀਆਂ ਨੂੰ ਜਾਗਰੂਕਤਾ ਸਿਖਲਾਈ ਦਿਤੀ ਜਾਵੇ।

Investigation ReportInvestigation Reportਰਿਪੋਰਟ ਵਿਚ ਸੁਰੱਖਿਆ ਕਮਿਸ਼ਨਰ ਸ਼ੈਲੇਸ਼ ਪਾਠਕ ਨੇ ਇਸ ਨੂੰ ਰੇਲ ਹਾਦਸਾ ਮੰਨਣ ਦੀ ਬਜਾਏ ਬਦਕਿਸਮਤੀ ਭਰੀ ਘਟਨਾ ਦੇ ਰੂਪ ਵਿਚ ਦਰਸਾਇਆ ਹੈ ਅਤੇ ਇਸ ਦੇ ਲਈ ਰੇਲਵੇ ਲਾਈਨ ਦੇ ਨੇੜੇ ਜਨਤਾ ਦੇ ਕੰਮ, ਸੁਭਾਅ ਵਿਚ ਕਮੀਆਂ ਨੂੰ ਜ਼ਿੰਮੇਵਾਰ ਠਹਰਾਇਆ ਹੈ। ਕਮਿਸ਼ਨਰ ਨੇ ਲਿਖਿਆ ਹੈ ਕਿ 19 ਅਕਤੂਬਰ ਨੂੰ ਫਿਰੋਜ਼ਪੁਰ ਮੰਡਲ ਦੇ ਅੰਮ੍ਰਿਤਸਰ-ਜੇਊਸੀ ਸੈਕਸ਼ਨ ਵਿਚ ਅਮ੍ਰਿਤਸਰ ਸਟੇਸ਼ਨ ਦੇ ਜੌੜਾ ਫਾਟਕ ਦੇ ਨੇੜੇ ਸ਼ਾਮ 6:55 ਵਜੇ 60 ਲੋਕਾਂ ਦੇ ਟ੍ਰੇਨ ਨਾਲ ਕੱਟਣ ਦੀ ਬਦਕਿਸਮਤੀ ਭਰੀ ਘਟਨਾ ਉਨ੍ਹਾਂ ਲੋਕਾਂ ਦੀ ਲਾਪਰਵਾਹੀ ਨਾਲ ਹੋਈ

ਜੋ ਰੇਲਵੇ ਟ੍ਰੈਕ ਦੇ ਨੇੜੇ ਖੜੇ ਹੋ ਕੇ ਧੋਬੀ ਘਾਟ ‘ਤੇ ਆਯੋਜਿਤ ਦੁਸਹਿਰਾ ਮੇਲੇ ਦੀ ਜਾਂਚ-ਪੜਤਾਲ ਕਰ ਰਹੇ ਸਨ। ਇਸ ਦੇ ਨਾਲ ਕਮਿਸ਼ਨਰ ਨੇ ਇਸ ਪ੍ਰਕਾਰ ਦੀਆਂ ਬਦਕਿਸਮਤੀ ਭਰੀਆਂ ਘਟਨਾਵਾਂ ਨੂੰ ਰੋਕਣ ਲਈ ਕੁੱਝ ਸੁਝਾਅ ਦਿਤੇ ਹਨ। ਉਨ੍ਹਾਂ ਨੇ ਲਿਖਿਆ ਹੈ ਕਿ ਸਥਾਨਿਕ ਪ੍ਰਸ਼ਾਸਨ ਨੂੰ ਇਸ ਪ੍ਰਕਾਰ ਦੇ ਵੱਡੇ ਪ੍ਰਬੰਧ ਜਿਵੇਂ ਮੇਲਾ, ਰੈਲੀ ਅਤੇ ਜਨਸਮੂਹ ਦੇ ਇਕੱਠੇ ਹੋਣ ਆਦਿ ਦੀ ਸੂਚਨਾ ਰੇਲ ਪ੍ਰਸ਼ਾਸਨ ਨੂੰ ਪਹਿਲਾਂ ਤੋਂ ਉਪਲੱਬਧ ਕਰਵਾਉਣੀ ਚਾਹੀਦੀ ਹੈ, ਤਾਂਕਿ ਰੇਲਵੇ ਸੂਬਾ ਸਰਕਾਰ, ਜੀਆਰਪੀ ਅਤੇ ਹੋਰ ਪਾਰਟੀਆਂ ਦੇ ਨਾਲ ਚਰਚਾ ਕਰ ਕੇ ਸਾਵਧਾਨੀ ਦੇ ਨਾਲ ਉਪਾਅ ਕਰ ਸਕੇ।

Report releasedReport releasedਇਸ ਦੇ ਨਾਲ ਜੀਆਰਪੀ ਅਤੇ ਆਰਪੀਐਫ਼ ਨੂੰ ਸੂਬਾ ਪੁਲਿਸ ਦੇ ਨਾਲ ਨੇਮੀ ਬੈਠਕਾਂ ਕਰ ਕੇ ਟ੍ਰੈਕ ਦੇ ਨਜ਼ਦੀਕ ਹੋਣ ਵਾਲੇ ਅਜਿਹੇ ਪ੍ਰਕਾਰ ਦੇ ਆਯੋਜਨਾਂ ਦੇ ਬਾਰੇ ਅੱਪਡੇਟ ਸੂਚਨਾਵਾਂ ਹਾਸਲ ਕਰਨੀਆਂ ਚਾਹੀਦੀਆਂ ਹਨ ਅਤੇ ਇਸ ਅਨੁਸਾਰ, ਰੇਲਵੇ ਨੂੰ ਉਹਨਾਂ ਥਾਵਾਂ ਤੇ ਕੋਸਾਈਨ ਦੇ ਨਾਲ ਗਤੀ ਸੀਮਾ ਲਾਗੂ ਕਰਨੀ ਚਾਹੀਦੀ ਹੈ। ਕਮਿਸ਼ਨਰ ਨੇ ਸੂਬਾ ਪ੍ਰਸ਼ਾਸਨ ਵਲੋਂ ਰੇਲਵੇ ਦੇ ਸਹਿਯੋਗ ਨਾਲ ਸਾਰੇ ਸਥਾਨਾਂ, ਖ਼ਾਸ ਕਰ ਕੇ ਸ਼ਹਿਰਾਂ ਵਿਚ ਪਟੜੀਆਂ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਟ੍ਰੈਕ ‘ਤੇ ਆਉਣ ਨਾਲ ਪੈਦਾ ਹੁੰਦੇ ਖ਼ਤਰਿਆਂ ਅਤੇ ਸਜ਼ਾ ਦੇਣ ਵਾਲੇ ਪ੍ਰਬੰਧਾਂ ਦੇ ਬਾਰੇ ਸਿਖਲਾਈ ਦੇਣ ਅਤੇ ਜਾਗਰੂਕ ਕਰਨ ਦੀ ਲੋੜ ਵੀ ਦੱਸੀ ਹੈ।

ਇਹ ਸਿਖਲਾਈ ਉਸ ਤਰਜ ‘ਤੇ ਹੋਣੀ ਚਾਹੀਦੀ ਹੈ ਜਿਵੇਂ ਸਕੂਲੀ ਬੱਚਿਆਂ ਨੂੰ ਸੜਕ ਸੁਰੱਖਿਆ ਦੇ ਬਾਰੇ ਵਿਚ ਦਿਤੀ ਜਾਂਦੀ ਹੈ। ਕਮਿਸ਼ਨਰ ਨੇ ਸਕੂਲੀ ਬੱਚਿਆਂ ਲਈ ਰੇਲ ਇੰਜਨ ਕਾਰਖ਼ਾਨਾ ਅਤੇ ਰੇਲਵੇ ਟ੍ਰੈਫਿਕ ਕੰਟਰੋਲ ਸੈਂਟਰਾਂ ਦੇ ਦੌਰੇ ਆਯੋਜਿਤ ਕਰਨ ਅਤੇ ਟ੍ਰੈਕ ‘ਤੇ ਦੁਖਦ ਹਾਦਸੇ ਵੇਖ ਚੁੱਕੇ ਡਰਾਇਵਰਾਂ ਦੇ ਨਾਲ ਚਰਚਾ ਕਰਵਾਉਣ ਦਾ ਸੁਝਾਅ ਵੀ ਦਿਤਾ ਹੈ। ਇਸ ਦਾ ਪ੍ਰਭਾਵ ਬੱਚਿਆਂ ਦੇ ਦਿਮਾਗ਼ ‘ਤੇ ਹਮੇਸ਼ਾ ਰਹੇਗਾ। ਕੁਝ ਦੇਸ਼ਾਂ ਵਿਚ ਅਜਿਹੇ ਪ੍ਰਯੋਗ ਬਹੁਤ ਸਫ਼ਲ ਸਿੱਧ ਹੋਏ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement