
ਅਮਰੀਕੀ ਸਰਕਾਰ ਨੂੰ ਬੰਦ ਹੋਏ ਪੰਜਵਾਂ ਹਫ਼ਤਾ ਚੱਲ ਰਿਹਾ ਹੈ। ਹਜ਼ਾਰਾਂ ਸਰਕਾਰੀ ਕਰਮਚਾਰੀਆਂ ਦੀ ਅਦਾਇਗੀ ਰਹਿੰਦੀ ਹੈ। ਬਹੁਤ ਸਾਰੇ ਬਿੱਲਾਂ.
ਨਿਊਯਾਰਕ : ਅਮਰੀਕੀ ਸਰਕਾਰ ਨੂੰ ਬੰਦ ਹੋਏ ਪੰਜਵਾਂ ਹਫ਼ਤਾ ਚੱਲ ਰਿਹਾ ਹੈ। ਹਜ਼ਾਰਾਂ ਸਰਕਾਰੀ ਕਰਮਚਾਰੀਆਂ ਦੀ ਅਦਾਇਗੀ ਰਹਿੰਦੀ ਹੈ। ਬਹੁਤ ਸਾਰੇ ਬਿੱਲਾਂ ਦਾ ਭੁਗਤਾਨ ਅਤੇ ਅਪਣੇ ਪਰਵਾਰਾਂ ਲਈ ਬੁਨਿਆਦੀ ਲੋੜਾਂ ਪ੍ਰਦਾਨ ਕਰਨ ਲਈ ਕਰਮਚਾਰੀ ਸੰਘਰਸ਼ ਕਰ ਰਹੇ ਹਨ। ਸਿੱਖ ਸੰਗਠਨ ਦੇ ਮੈਂਬਰਾਂ ਨੇ ਦੱਸਿਆ ਕਿ ਸਰਕਾਰ ਬੰਦ ਹੋਣ ਨਾਲ ਸਰਕਾਰੀ ਪ੍ਰੋਗਰਾਮਾਂ ‘ਤੇ ਵੀ ਬਹੁਤ ਮਾੜਾ ਪ੍ਰਭਾਵ ਪਿਆ ਹੈ ਜੋ ਗਰੀਬ ਵਰਗ ਦੇ ਅਮਰੀਕੀ ਲੋਕਾਂ ਲਈ ਚਲਾਏ ਜਾ ਰਹੇ ਸਨ।
Sikh Coalition
ਉਨ੍ਹਾਂ ਦੱਸਿਆ ਕਿ ਅਮਰੀਕੀ ਸਰਕਾਰ ਦੇ ਬੰਦ ਹੋਣ ‘ਤੇ ਸਾਡੇ ਸਮਾਜ ਭਾਈਚਾਰੇ ਦੇ ਮੈਂਬਰਾਂ, ਇੰਟਰਫੇਥ ਸਾਥੀਆਂ ਅਤੇ ਸਿੱਖ ਸੰਗਤਾਂ ਵਲੋਂ ਲੋੜਵੰਦ ਸਰਕਾਰੀ ਕਰਮਚਾਰੀਆਂ ਅਤੇ ਅਮਰੀਕੀ ਗਰੀਬ ਵਰਗ ਦੇ ਪੀੜਤ ਲੋਕਾਂ ਨੂੰ ਲੋੜੀਂਦੀ ਸਪਲਾਈ ਕੀਤੇ ਜਾਣ ਤੋਂ ਪ੍ਰੇਰਿਤ, ਸਿੱਖ ਸੰਗਠਨਾਂ ਨੇ ਗੁਰਦੁਆਰਿਆਂ ਅਤੇ ਸਿੱਖ ਸੈਂਟਰਾਂ ਦੇ ਆਗੂਆਂ ਨੂੰ ਅਮਰੀਕਾ ਭਰ ਵਿਚ ਸੇਵਾ ਪ੍ਰਦਾਨ ਕਰਨ ਲਈ ਬੁਲਾਇਆ।
ਇਹ ਵੀ ਪੜ੍ਹੋ : ਸਿੱਖਾਂ ਨੇ ਅਮਰੀਕਾ ਦੇ ਸਾਰੇ ਗੁਰਦੁਆਰਾ ਸਾਹਿਬ ਅਤੇ ਸਿੱਖ ਕੇਂਦਰਾਂ ਦੇ ਦਰਵਾਜ਼ੇ ਖੋਲ੍ਹ ਦਿਤੇ ਹਨ ਜੋ ਅਮਰੀਕੀ ਸਰਕਾਰ ਬੰਦ ਹੋਣ ਵੇਲੇ ਸਹਾਇਤਾ ਦੀ ਪੇਸ਼ਕਸ਼ ਕਰਦੇ ਹਨ। ਇਕ ਕਮਿਊਨਿਟੀ ਅਪਡੇਟ ਵਿਚ, ਅਮਰੀਕਾ ‘ਚ ਸਿੱਖਾਂ ਨੇ ਕਿਹਾ ਕਿ ਸਰਕਾਰ ਬੰਦ ਹੋਣ ਨਾਲ ਪ੍ਰਭਾਵਿਤ ਫੈਡਰਲ ਕਰਮਚਾਰੀਆਂ ਦੀ ਸਹਾਇਤਾ ਲਈ ਅਸਥਾਈ ਰਾਸ਼ਟਰੀ ਸਹਾਇਤਾ ਪ੍ਰੋਗਰਾਮ ਸ਼ੁਰੂ ਕੀਤਾ ਹੈ। ਫੈਡਰਲ ਬੰਦ ਹੋਣ ਨਾਲ 8,00,000 ਤੋਂ ਜ਼ਿਆਦਾ ਫੈਡਰਲ ਕਰਮਚਾਰੀਆਂ ਉਤੇ ਬੁਰਾ ਅਸਰ ਪਿਆ ਹੈ।