ਅਮਰੀਕੀ ਸਰਕਾਰ ਬੰਦ ਹੋਣ ‘ਤੇ ਸਿੱਖਾਂ ਨੇ ਸਹਾਇਤਾ ਲਈ ਖੋਲ੍ਹੇ ਸਿੱਖ ਸੈਂਟਰਾਂ ਦੇ ਦਰਵਾਜ਼ੇ
Published : Jan 23, 2019, 1:46 pm IST
Updated : Jan 23, 2019, 1:47 pm IST
SHARE ARTICLE
Sikhs opens doors of sikh centres across the USA for assistance
Sikhs opens doors of sikh centres across the USA for assistance

ਸਿੱਖਾਂ ਨੇ ਅਮਰੀਕਾ ਦੇ ਸਾਰੇ ਗੁਰਦੁਆਰਾ ਸਾਹਿਬ ਅਤੇ ਸਿੱਖ ਕੇਂਦਰਾਂ ਦੇ ਦਰਵਾਜ਼ੇ ਖੋਲ੍ਹ ਦਿਤੇ ਹਨ ਜੋ ਅਮਰੀਕੀ ਸਰਕਾਰ ਬੰਦ ਹੋਣ ਵੇਲੇ...

ਨਿਊਯਾਰਕ : ਸਿੱਖਾਂ ਨੇ ਅਮਰੀਕਾ ਦੇ ਸਾਰੇ ਗੁਰਦੁਆਰਾ ਸਾਹਿਬ ਅਤੇ ਸਿੱਖ ਕੇਂਦਰਾਂ ਦੇ ਦਰਵਾਜ਼ੇ ਖੋਲ੍ਹ ਦਿਤੇ ਹਨ ਜੋ ਅਮਰੀਕੀ ਸਰਕਾਰ ਬੰਦ ਹੋਣ ਵੇਲੇ ਸਹਾਇਤਾ ਦੀ ਪੇਸ਼ਕਸ਼ ਕਰਦੇ ਹਨ। ਇਕ ਕਮਿਊਨਿਟੀ ਅਪਡੇਟ ਵਿਚ, ਅਮਰੀਕਾ ‘ਚ ਸਿੱਖਾਂ ਨੇ ਕਿਹਾ ਕਿ ਸਰਕਾਰ ਬੰਦ ਹੋਣ ਨਾਲ ਪ੍ਰਭਾਵਿਤ ਫੈਡਰਲ ਕਰਮਚਾਰੀਆਂ ਦੀ ਸਹਾਇਤਾ ਲਈ ਅਸਥਾਈ ਰਾਸ਼ਟਰੀ ਸਹਾਇਤਾ ਪ੍ਰੋਗਰਾਮ ਸ਼ੁਰੂ ਕੀਤਾ ਹੈ।

Sikhs open doors of Sikh CentresSikhs opens doors of Sikh Centres

ਫੈਡਰਲ ਬੰਦ ਹੋਣ ਨਾਲ 8,00,000 ਤੋਂ ਜ਼ਿਆਦਾ ਫੈਡਰਲ ਕਰਮਚਾਰੀਆਂ ਉਤੇ ਬੁਰਾ ਅਸਰ ਪਿਆ ਹੈ। ਅਮਰੀਕਾ ਭਰ ਦੇ ਸਿੱਖ ਗੁਰਦੁਆਰੇ, ਰੈਸਟੋਰੈਂਟ ਮਾਲਕ, ਕਮਿਊਨਿਟੀ ਸੈਂਟਰ ਅਤੇ ਹੋਰ ਇੰਟਰਫੇਥ ਸਮੂਹ ਭੋਜਨ ਦੀਆਂ ਚੀਜ਼ਾਂ ਅਤੇ ਸੰਕਟਕਾਲੀਨ ਸਪਲਾਈ ਮੁਹੱਈਆ ਕਰਵਾ ਰਹੇ ਹਨ ਜਿੱਥੇ ਲੋੜ ਹੈ। ਕੇਸ ਪ੍ਰਬੰਧਕ ਵਿਅਕਤੀਗਤ ਆਧਾਰ ‘ਤੇ ਸਹਾਇਤਾ ਅਤੇ ਕੇਸਾਂ ਦੀ ਸਮੀਖਿਆ ਲਈ ਉਪਲਬਧ ਹੋਣਗੇ। 

ਐਨਜੀਓ ਨੇ ਦੱਸਿਆ ਕਿ ਸਾਡੇ ਬਹੁਤ ਸਾਰੇ ਦੋਸਤ, ਗੁਆਂਢੀ, ਸਹਿਕਰਮੀ ਭਾਈਚਾਰੇ, ਸਹਿਕਰਮੀਆਂ ਅਤੇ ਪਰਿਵਾਰਾਂ ਨੂੰ ਦਸੰਬਰ 2018 ਵਿਚ ਦੱਸਿਆ ਗਿਆ ਸੀ ਕਿ ਸਰਕਾਰ ਬੰਦ ਹੋਣ ਦੀ ਸੰਭਾਵਨਾ ਹੈ। ਇਸ ਐਲਾਨ ਤੋਂ ਪ੍ਰੇਸ਼ਾਨ ਹੋ ਕੇ ਕਈਆਂ ਨੇ ਪੈਸਾ ਕਮਾਉਣਾ ਸ਼ੁਰੂ ਕਰ ਦਿਤਾ ਅਤੇ ਛੁੱਟੀਆਂ ਤੋਂ ਹੁਣ ਤੱਕ ਜ਼ਿੰਦਗੀ ਦੇ ਫ਼ੈਸਲੇ ਲਏ। ਇਸ ਨਾਲ ਪੂਰੇ ਦੇਸ਼ ਦੇ ਬਾਲਗਾਂ ਅਤੇ ਬੱਚਿਆਂ 'ਤੇ ਅਸਰ ਪਿਆ।

ਅਮਰੀਕੀ ਕਮਿਊਨਿਟੀ ਸਸ਼ਕਤੀਕਰਣ ਸਿੱਖਿਆ ਡਾਇਰੈਕਟਰ ਡਾ. ਗੁਰਪ੍ਰਕਾਸ਼ ਸਿੰਘ ਨੇ ਕਿਹਾ, “ਇਹ ਗੁਰੂ ਦੇ ਮਿਸ਼ਨ ਨੂੰ ਅੱਗੇ ਵਧਾਉਣ ਦਾ ਬਹੁਤ ਵਧੀਆ ਤਰੀਕਾ ਹੈ” ਗੁਰਵਿੰਦਰ ਸਿੰਘ, ਇੰਟਰਨੈਸ਼ਨਲ ਸਿੱਖ ਏਡ ਡਾਇਰੈਕਟਰ ਯੂਨਾਈਟਿਡ ਸਿੱਖਾਂ ਨੇ ਕਿਹਾ ਕਿ "ਡਿਊਟੀ ਹੋਣ ਦੇ ਨਾਤੇ ਅਸੀਂ ਅਪਣੇ ਗੁਆਂਢੀਆਂ ਲਈ ਅਪਣੀ ਸੁਰੱਖਿਆ ਲਈ ਅਤੇ ਕਿਸੇ ਦੂਜੇ ਦੀ ਮਦਦ ਕਰਨ ਲਈ ਵੀ ਸ਼ਾਮਲ ਹੋਣਾ ਹੈ। ਇਹ ਸਾਡੀਆਂ ਸਿੱਖਿਆਵਾਂ ਵਿਚ ਹੈ ਕਿ ਅਸੀਂ ਕਿਤੇ ਵੀ ਕਿਸੇ ਦੀ ਵੀ ਲੋੜ ਦੇ ਸਮੇਂ ਮਦਦ ਕਰਦੇ ਹਾਂ ਅਤੇ ਇਹ ਸਾਡੇ ਖ਼ੂਨ ਦੇ ਵਿਚ ਹੈ"।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement