ਪੰਜਾਬ ਦੇ 7 ਆਈਪੀਐੱਸ ਅਫ਼ਸਰਾਂ ਦੀ ਡੀਜੀਪੀ ਵਜੋਂ ਤਰੱਕੀ, ਸੂਬੇ ਨੂੰ ਮਿਲੀਆਂ ਪਹਿਲੀਆਂ ਮਹਿਲਾ ਡੀਜੀਪੀ
Published : Jan 24, 2023, 11:39 am IST
Updated : Jan 24, 2023, 11:39 am IST
SHARE ARTICLE
Punjab Police get 2 women DGPs
Punjab Police get 2 women DGPs

ਸੂਬੇ ਵਿਚ ਪੁਲਿਸ ਦੇ ਉੱਚ ਅਹੁਦੇ 'ਤੇ ਰਹਿਣ ਵਾਲੇ ਲੋਕਾਂ ਦੀ ਕੁੱਲ ਗਿਣਤੀ ਹੁਣ 13 ਹੋ ਗਈ ਹੈ।

 

ਚੰਡੀਗੜ੍ਹ:  ਪੰਜਾਬ ਸਰਕਾਰ ਨੇ 7 ਆਈਪੀਐੱਸ ਅਫ਼ਸਰਾਂ ਨੂੰ ਤਰੱਕੀ ਦੇ ਕੇ ਡੀਜੀਪੀ ਨਿਯੁਕਤ ਕੀਤਾ ਹੈ। ਇਸ ਦੇ ਨਾਲ ਹੀ ਪੰਜਾਬ ਨੂੰ ਪਹਿਲੀ ਵਾਰ ਮਹਿਲਾ ਡੀਜੀਪੀ ਮਿਲੀਆਂ ਹਨ। ਗੁਰਪ੍ਰੀਤ ਕੌਰ ਦਿਓ ਅਤੇ ਸ਼ਸ਼ੀ ਪ੍ਰਭਾ ਦਿਵੇਦੀ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਦਾ ਅਹੁਦਾ ਸੰਭਾਲਣ ਵਾਲੀਆਂ ਪੰਜਾਬ ਦੀਆਂ ਪਹਿਲੀਆਂ ਮਹਿਲਾ ਆਈਪੀਐਸ ਅਧਿਕਾਰੀ ਬਣ ਗਈਆਂ ਹਨ। ਸੂਬੇ ਵਿਚ ਪੁਲਿਸ ਦੇ ਉੱਚ ਅਹੁਦੇ 'ਤੇ ਰਹਿਣ ਵਾਲੇ ਲੋਕਾਂ ਦੀ ਕੁੱਲ ਗਿਣਤੀ ਹੁਣ 13 ਹੋ ਗਈ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਪ੍ਰਮੋਟ ਕੀਤੇ ਗਏ ਸਾਰੇ 1993 ਬੈਚ ਦੇ ਆਈਪੀਐਸ ਅਧਿਕਾਰੀ ਹਨ।

ਇਹ ਵੀ ਪੜ੍ਹੋ: ਦੱਖਣੀ ਫਿਲਮ ਇੰਡਸਟਰੀ ਨੂੰ ਸਦਮਾ, ਅਦਾਕਾਰ ਸੁਧੀਰ ਵਰਮਾ ਨੇ ਕੀਤੀ ਖੁਦਕੁਸ਼ੀ

ਤਰੱਕੀ ਪ੍ਰਾਪਤ ਕਰਨ ਵਾਲਿਆਂ ਵਿਚੋਂ ਸਭ ਤੋਂ ਸੀਨੀਅਰ ਗੁਰਪ੍ਰੀਤ ਕੌਰ ਦਿਓ ਪੰਜਾਬ ਪੁਲਿਸ ਦੀ ਪਹਿਲੀ ਮਹਿਲਾ ਆਈਪੀਐਸ ਅਧਿਕਾਰੀ ਵੀ ਹੈ। ਉਹ 5 ਸਤੰਬਰ 1993 ਨੂੰ ਆਈਪੀਐਸ ਅਧਿਕਾਰੀ ਵਜੋਂ ਨਿਯੁਕਤ ਹੋਏ ਸਨ। ਉਹਨਾਂ ਨੇ ਇਸ ਤੋਂ ਪਹਿਲਾਂ ਵਧੀਕ ਡੀਜੀਪੀ (ਕਮਿਊਨਿਟੀ ਮਾਮਲੇ ਅਤੇ ਮਹਿਲਾ ਮਾਮਲੇ ਵਿਭਾਗ), ਨਸ਼ਾ ਵਿਰੋਧੀ ਵਿਸ਼ੇਸ਼ ਟਾਸਕ ਫੋਰਸ ਦੇ ਏਡੀਜੀਪੀ-ਕਮ-ਮੁਖੀ, ਚੀਫ ਵਿਜੀਲੈਂਸ ਅਫਸਰ, ਬਿਊਰੋ ਆਫ਼ ਇਨਵੈਸਟੀਗੇਸ਼ਨ ਅਤੇ ਏਡੀਜੀਪੀ (ਪ੍ਰਸ਼ਾਸਨ) ਅਤੇ ਏਡੀਜੀਪੀ (ਅਪਰਾਧ) ਵਜੋਂ ਸੇਵਾਵਾਂ ਨਿਭਾਈਆਂ ਹਨ।

Photo

ਇਹ ਵੀ ਪੜ੍ਹੋ: ਪਾਕਿਸਤਾਨੀ ਮਹਿਲਾ ਨੇ ਅੰਮ੍ਰਿਤਸਰ ਵਿਚ ਦਿੱਤਾ ਪੁੱਤਰ ਨੂੰ ਜਨਮ, ਪਿਤਾ ਨੇ ਨਾਂਅ ਰੱਖਿਆ ਬਾਰਡਰ-2

ਇਸ ਦੇ ਨਾਲ ਹੀ ਸ਼ਸ਼ੀ ਪ੍ਰਭਾ ਦਿਵੇਦੀ ਨੂੰ ਆਧੁਨਿਕੀਕਰਨ ਦੇ ਵਾਧੂ ਚਾਰਜ ਦੇ ਨਾਲ ਵਧੀਕ ਡੀਜੀਪੀ (ਰੇਲਵੇ) ਵਜੋਂ ਤਾਇਨਾਤ ਕੀਤਾ ਗਿਆ ਸੀ ਅਤੇ ਉਹ ਸਾਲ 1993 ਬੈਚ ਦੇ ਅਧਿਕਾਰੀ ਹਨ। ਉਹ 4 ਸਤੰਬਰ 1994 ਨੂੰ ਆਈਪੀਐਸ ਅਧਿਕਾਰੀ ਵਜੋਂ ਭਰਤੀ ਹੋਏ ਸਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement