
ਸੁਧੀਰ ਵਰਮਾ (43) ਨੇ ਕਿਸ ਕਾਰਨ ਆਪਣੀ ਜਾਨ ਲੈਣ ਦਾ ਕਦਮ ਚੁੱਕਿਆ, ਇਸ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਹੈ।
ਮੁੰਬਈ: ਦੱਖਣੀ ਫਿਲਮ ਇੰਡਸਟਰੀ ਨੂੰ ਵੱਡਾ ਸਦਮਾ ਲੱਗਿਆ ਹੈ। ਟਾਲੀਵੁੱਡ ਅਦਾਕਾਰ ਸੁਧੀਰ ਵਰਮਾ ਨੇ ਖੁਦਕੁਸ਼ੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਸੋਮਵਾਰ (23 ਜਨਵਰੀ) ਨੂੰ ਵਿਸ਼ਾਖਾਪਟਨਮ ਸਥਿਤ ਆਪਣੇ ਘਰ 'ਚ ਖੁਦਕੁਸ਼ੀ ਕਰ ਲਈ। ਸੁਧੀਰ ਵਰਮਾ ਦੇ ਕੋ-ਸਟਾਰ ਰਹੇ ਅਭਿਨੇਤਾ ਸੁਧਾਕਰ, ਨੇ ਉਹਨਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਹਨਾਂ ਨੇ ਸੋਸ਼ਲ ਮੀਡੀਆ 'ਤੇ ਸੁਧੀਰ ਵਰਮਾ ਦੀ ਖੁਦਕੁਸ਼ੀ 'ਤੇ ਸਦਮਾ ਜ਼ਾਹਰ ਕਰਦੇ ਹੋਏ ਇਕ ਪੋਸਟ ਲਿਖਿਆ ਹੈ।
ਇਹ ਵੀ ਪੜ੍ਹੋ: ਸੌਦਾ ਸਾਧ ਦੇ ‘ਦਰਬਾਰ’ ’ਚ ਪਹੁੰਚੇ ਹਰਿਆਣਾ CM ਦੇ OSD ਅਤੇ ਰਾਜ ਸਭਾ MP, ਸਵਾਤੀ ਮਾਲੀਵਾਲ ਨੇ ਕਿਹਾ- ਤਮਾਸ਼ਾ ਸ਼ੁਰੂ
ਸੁਧੀਰ ਵਰਮਾ (43) ਨੇ ਕਿਸ ਕਾਰਨ ਆਪਣੀ ਜਾਨ ਲੈਣ ਦਾ ਕਦਮ ਚੁੱਕਿਆ, ਇਸ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਹੈ। ਕਿਹਾ ਜਾ ਰਿਹਾ ਹੈ ਕਿ ਉਹ ਪਿਛਲੇ ਕੁਝ ਸਮੇਂ ਤੋਂ ਆਪਣੀ ਨਿੱਜੀ ਜ਼ਿੰਦਗੀ 'ਚ ਮੁਸ਼ਕਿਲਾਂ 'ਚੋਂ ਗੁਜ਼ਰ ਰਹੇ ਸਨ। ਉਹ ਮਾਨਸਿਕ ਤੌਰ 'ਤੇ ਵੀ ਕਾਫੀ ਦਬਾਅ 'ਚ ਸੀ।
ਇਹ ਵੀ ਪੜ੍ਹੋ: ਹੁਣ ਹੈਲੀਕਾਪਟਰ ਦੀ ਬਜਾਏ ਜੈੱਟ ਦੀ ਸਵਾਰੀ ਕਰਨਗੇ ਪੰਜਾਬ ਦੇ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀ
ਸੁਧੀਰ ਵਰਮਾ ਦੀ ਅਚਾਨਕ ਹੋਈ ਮੌਤ ਕਾਰਨ ਪੂਰੀ ਸਾਊਥ ਫਿਲਮ ਇੰਡਸਟਰੀ ਸਦਮੇ 'ਚ ਹੈ ਅਤੇ ਸੋਸ਼ਲ ਮੀਡੀਆ 'ਤੇ ਫਿਲਮ ਜਗਤ ਦੀਆਂ ਹਸਤੀਆਂ ਸੋਗ ਮਨਾ ਰਹੇ ਹਨ। ਸੁਧੀਰ ਵਰਮਾ ਨੇ 2013 'ਚ ਫਿਲਮ 'ਸਵਾਮੀ ਰਾ ਰਾ' ਨਾਲ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਇਹ ਵੀ ਪੜ੍ਹੋ: ਪਾਕਿਸਤਾਨੀ ਮਹਿਲਾ ਨੇ ਅੰਮ੍ਰਿਤਸਰ ਵਿਚ ਦਿੱਤਾ ਪੁੱਤਰ ਨੂੰ ਜਨਮ, ਪਿਤਾ ਨੇ ਨਾਂਅ ਰੱਖਿਆ ਬਾਰਡਰ-2
ਸੁਧੀਰ ਵਰਮਾ ਨੂੰ 2016 ਵਿਚ ਆਈ ਫਿਲਮ ਕੁੰਦਨਪੁ ਬੋਮਾ ਤੋਂ ਕਾਫੀ ਪਛਾਣ ਮਿਲੀ। ਦੱਸਿਆ ਜਾ ਰਿਹਾ ਹੈ ਕਿ ਪਛਾਣ ਮਿਲਣ ਦੇ ਬਾਵਜੂਦ ਸੁਧੀਰ ਵਰਮਾ ਨੂੰ ਫਿਲਮਾਂ ਦੇ ਜ਼ਬਰਦਸਤ ਆਫਰ ਨਹੀਂ ਮਿਲ ਰਹੇ ਸਨ। ਸੁਧੀਰ ਵਰਮਾ ਦੀ ਮੌਤ ਤੋਂ ਹਰ ਕੋਈ ਸਦਮੇ 'ਚ ਹੈ। ਸਾਲ 2022 ਸਾਊਥ ਫਿਲਮ ਇੰਡਸਟਰੀ ਲਈ ਬਹੁਤ ਮਾੜਾ ਰਿਹਾ। ਕਈ ਮਸ਼ਹੂਰ ਹਸਤੀਆਂ ਨੇ ਇਸ ਦੁਨੀਆ ਨੂੰ ਅਲਵਿਦਾ ਕਿਹਾ ਹੈ।