
ਨੈਸ਼ਨਲ ਡਰੱਗ ਡਿਪੈਡੈਂਸ ਟ੍ਰੀਟਮੈਂਟ ਸੈਂਟਰ ਏ.ਆਈ.ਐਮ.ਐਸ. ਵਲੋਂ ਕੀਤੇ ਗਏ ਸਰਵੇ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਸ਼ਰਾਬ...
ਚੰਡੀਗੜ੍ਹ : ਨੈਸ਼ਨਲ ਡਰੱਗ ਡਿਪੈਡੈਂਸ ਟ੍ਰੀਟਮੈਂਟ ਸੈਂਟਰ ਏ.ਆਈ.ਐਮ.ਐਸ. ਵਲੋਂ ਕੀਤੇ ਗਏ ਸਰਵੇ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਸ਼ਰਾਬ ਦਾ ਸੇਵਨ ਕਰਨ ਵਿਚ ਪੰਜਾਬ ਪਹਿਲੇ ਨੰਬਰ ਉਤੇ ਹੈ। ਇਹ ਵੀ ਸਾਹਮਣੇ ਆਇਆ ਹੈ ਕਿ 10 ਤੋਂ 17 ਸਾਲ ਦੀ ਉਮਰ ਦੇ 1.2 ਲੱਖ ਬੱਚੇ ਸ਼ਰਾਬ ਦਾ ਸੇਵਨ ਕਰਦੇ ਹਨ। ਰਿਪੋਰਟ ਮੁਤਾਬਕ ਦੂਜੇ ਨੰਬਰ ਉਤੇ ਪੱਛਮੀ ਬੰਗਾਲ ਅਤੇ ਤੀਜੇ ਨੰਬਰ ਉਤੇ ਮਹਾਰਾਸ਼ਟਰ ਹੈ।
‘ਮੈਗਨੀਚਿਊਡ ਆਫ ਸਬਸਟੈਂਸ ਅਬਿਊਜ ਇਨ ਇੰਡੀਆ’ ਨਾਂਅ ਨਾਲ ਕੀਤੀ ਗਈ ਖੋਜ ਵਿਚ ਪਤਾ ਲੱਗਾ ਹੈ ਕਿ ਸਭ ਤੋਂ ਵੱਧ ਬੱਚੇ ਪੰਜਾਬ ਵਿਚ ਹੀ ਸ਼ਰਾਬ ਦੀ ਪਕੜ ਵਿਚ ਹਨ। ਇਨ੍ਹਾਂ ਦੀ ਗਿਣਤੀ ਨੈਸ਼ਨਲ ਐਵਰੇਜ 40,000 ਤੋਂ ਤਿੰਨ ਗੁਣਾ ਵੱਧ ਹੈ। ਪੰਜਾਬ ਵਿਚ ਹਰ ਸਾਲ ਪੈਂਕ੍ਰਿਏਟਾਈਟਿਸ ਤੋਂ ਪ੍ਰੇਸ਼ਾਨ ਲਗਭੱਗ 150 ਮਰੀਜ਼ ਪੀ.ਜੀ.ਆਈ. ਆਉਂਦੇ ਹਨ।
ਹਾਲ ਹੀ ਵਿਚ ਸਰਕਾਰ ਵਲੋਂ ਕਰਵਾਏ ਗਏ ਇਕ ਹੋਰ ਸਰਵੇਖਣ ਮੁਤਾਬਕ 10 ਤੋਂ 75 ਸਾਲ ਦੀ ਉਮਰ ਵਰਗ ਦੇ 14.6 ਫ਼ੀ ਸਦੀ (16 ਕਰੋੜ) ਲੋਕ ਸ਼ਰਾਬ ਪੀਂਦੇ ਹਨ ਅਤੇ ਛੱਤੀਸਗੜ੍ਹ, ਤ੍ਰਿਪੁਰ, ਅਰੁਣਾਚਲ ਪ੍ਰਦੇਸ਼, ਪੰਜਾਬ ਅਤੇ ਗੋਆ ਵਿਚ ਸ਼ਰਾਬ ਦਾ ਵਧੇਰੇ ਇਸਤੇਮਾਲ ਹੁੰਦਾ ਹੈ।