
ਪੰਜਾਬ ਵਿਚ ਫੈਲ ਰਹੇ ਡਰੱਗ ਰੈਕੇਟ ਵਿਰੁਧ ਆਵਾਜ਼ ਬੁਲੰਦ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਨੇਤਾ ਦੇ ਬੇਟੇ ਦੀ ਹੀ ਡਰੱਗ ਓਵਰਡੋਜ਼ ਕਾਰਨ...
ਅੰਮ੍ਰਿਤਸਰ : ਪੰਜਾਬ ਵਿਚ ਫੈਲ ਰਹੇ ਡਰੱਗ ਰੈਕੇਟ ਵਿਰੁਧ ਆਵਾਜ਼ ਬੁਲੰਦ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਨੇਤਾ ਦੇ ਬੇਟੇ ਦੀ ਹੀ ਡਰੱਗ ਓਵਰਡੋਜ਼ ਕਾਰਨ ਜਾਨ ਚਲੀ ਗਈ। ਇਸ ਲਤ ਦੇ ਚਲਦੇ ਆਪ ਨੇਤਾ ਦੇ ਬੇਟੇ ਸਮੇਤ ਉਸ ਦੇ ਦੋਸਤ ਦੀ ਵੀ ਮੌਤ ਹੋ ਗਈ। ਦੋਹਾਂ ਦੀ ਲਾਸ਼ ਦੋ ਦਿਨ ਤਕ ਇਸ ਕਮਰੇ ਦੇ ਬੈੱਡ 'ਤੇ ਹੀ ਪਿਆ ਰਿਹਾ। ਲਾਸ਼ ਤੋਂ ਬਦਬੂ ਆਉਣ ਤੋਂ ਬਾਅਦ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਹੋਈ। ਇਹ ਘਟਨਾ ਪੰਜਾਬ ਦੇ ਛੇਹਰਟਾ ਇਲਾਕੇ ਦੀ ਹੈ।
drugਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਨੇ 27 ਸਾਲਾ ਕਰਨ ਪਾਸੀ ਅਤੇ 30 ਸਾਲਾ ਹਰਪ੍ਰੀਤ ਸਿੰਘ ਦੀ ਲਾਸ਼ ਸ਼ੁਕਰਵਾਰ ਨੂੰ ਪੋਸਟਮਾਰਟਮ ਲਈ ਭੇਜਿਆ। ਪੁਲਿਸ ਨੇ ਘਟਨਾ ਸਥਾਨ ਤੋਂ ਲਾਸ਼ ਦੇ ਨਾਲ-ਨਾਲ ਇਕ ਸਰਿੰਜ ਵੀ ਬਰਾਮਦ ਕੀਤੀ ਹੈ। ਮ੍ਰਿਤਕ ਕਰਨ ਪਾਸੀ ਆਪ ਨੇਤਾ ਮੋਤੀ ਲਾਲ ਪਾਸੀ ਦਾ ਬੇਟਾ ਸੀ। ਮੋਤੀ ਲਾਲ ਪਾਸੀ 'ਆਪ' ਦੀ ਸ਼ਹਿਰੀ ਇਕਾਈ ਦੇ ਜੁਆਇੰਟ ਸਕੱਤਰ ਹਨ। ਕਰਨ ਪਤਨੀ ਨੂੰ ਮਿਲਣ ਲਈ ਨਿਊਜ਼ੀਲੈਂਡ ਜਾਣ ਵਾਲਾ ਸੀ।
drugਕਰਨ ਪਾਸੀ ਦੇ ਚਾਚਾ ਜਵਾਹਰ ਲਾਲ ਨੇ ਦਸਿਆ ਕਿ ਕਰਨ ਪਾਸੀ ਦਾ ਵਿਆਹ ਦੋ ਸਾਲ ਪਹਿਲਾਂ ਹੋਇਆ ਸੀ। ਉਸ ਦੀ ਪਤਨੀ ਨਿਊਜ਼ੀਲੈਂਡ ਵਿਚ ਰਹਿੰਦੀ ਹੈ। ਉਹ ਉਥੇ ਜਾਣ ਦੀ ਵੀ ਯੋਜਨਾ ਬਣਾ ਰਿਹਾ ਸੀ। ਕਰਨ ਦੀ ਮਾਂ ਰੀੜ੍ਹ ਦੀ ਹੱਡੀ ਨਾਲ ਸਬੰਧਤ ਬਿਮਾਰੀ ਤੋਂ ਪੀੜਤ ਸੀ ਅਤੇ ਚੰਡੀਗੜ੍ਹ ਸਥਿਤ ਹਸਪਤਾਲ ਤੋਂ ਇਲਾਜ ਕਰਵਾਉਣ ਤੋਂ ਬਾਅਦ ਉਹ ਤਰਨ ਤਾਰਨ ਜ਼ਿਲ੍ਹੇ ਦੇ ਪੱਟੀ ਵਿਚ ਅਪਣੇ ਮਾਤਾ-ਪਿਤਾ ਦੇ ਘਰ ਗਈ ਹੋਈ ਸੀ। ਮੇਰਾ ਭਰਾ ਉਸ ਨੂੰ ਲੈਣ ਲਈ ਪੱਟੀ ਗਿਆ ਸੀ। ਮਾਂ-ਬਾਪ ਦੀ ਗ਼ੈਰ ਹਾਜ਼ਰੀ ਵਿਚ ਕਰਨ ਨੇ ਅਪਣੇ ਦੋਸਤ ਨੂੰ ਅਪਣੇ ਦੋਸਤ ਨੂੰ ਅਪਣੇ ਘਰ ਬੁਲਾਇਆ ਸੀ।
drugਛੇਹਰਟਾ ਪੁਲਿਸ ਸਟੇਸ਼ਨ ਦੇ ਹਾਊਸ ਅਫ਼ਸਰ ਹਰੀਸ਼ ਬਹਿਲ ਨੇ ਕਿਹਾ ਕਿ ਪਹਿਲੀ ਨਜ਼ਰ ਵਿਚ ਮਾਮਲਾ ਡਰੱਗ ਓਵਰਡੋਜ਼ ਦਾ ਲਗਦਾ ਹੈ। ਮੌਕੇ ਤੋਂ ਕੁੱਝ ਸਰਿੰਜਾਂ ਬਰਾਮਦ ਹੋਈਆਂ ਸਨ। ਵਧੀਕ ਡਿਪਟੀ ਕਮਿਸ਼ਨਰ ਲਖਬੀਰ ਸਿੰਘ (ਏਡੀਸੀਪੀ-2) ਨੇ ਕਿਹਾ ਕਿ ਆਟੋਪਸੀ ਰਿਪੋਰਟ ਮਿਲਣ ਤਕ ਮੌਤ ਦਾ ਸਟੀਕ ਕਾਰਨ ਪਤਾ ਨਹੀਂ ਲਗਾਇਆ ਜਾ ਸਕਦਾ ਹੈ। ਮੌਤ ਦੇ ਪਿੱਛੇ ਹੋਰ ਕਾਰਨ ਵੀ ਹੋ ਸਕਦੇ ਹਨ। ਦੋ ਦਿਨ ਤਕ ਕਮਰੇ ਵਿਚ ਪਈ ਲਾਸ਼ ਪੂਰੀ ਤਰ੍ਹਾਂ ਸੜ ਚੁਕਿਆ ਸੀ। ਮ੍ਰਿਤਕਾਂ ਦੀ ਪਛਾਣ ਕਰਨਾ ਵੀ ਮੁਸ਼ਕਲ ਹੋ ਰਿਹਾ ਸੀ।