ਨਿਊਜ਼ੀਲੈਂਡ ਨੇ ਪਹਿਲੀ ਵਾਰ ਦਿੱਤੀ ਜੇਲਾਂ 'ਚ ਬੰਦ ਸਿੱਖ ਕੈਦੀਆਂ ਨੂੰ ਧਾਰਮਕ ਸਲਾਹ ਦੀ ਮਨਜ਼ੂਰੀ
Published : Jun 21, 2019, 12:18 pm IST
Updated : Jun 21, 2019, 12:28 pm IST
SHARE ARTICLE
New Zealand prison
New Zealand prison

'ਸਿੱਖ ਅਵੇਅਰ' ਜੇਲ ਅੰਦਰ ਜਾ ਕੇ ਅਜਿਹਾ ਉਦਮ ਕਰਨ ਵਾਲੀ ਪਹਿਲੀ ਸਿੱਖ ਸੰਸਥਾ ਬਣੀ

ਔਕਲੈਂਡ, 20 ਜੂਨ (ਹਰਜਿੰਦਰ ਸਿੰਘ ਬਸਿਆਲਾ): ਕਹਿੰਦੇ ਨੇ ਸੁੱਖ ਵਿਚ ਰੱਬ ਨੂੰ ਉਨਾ ਯਾਦ ਨਹੀਂ ਕੀਤਾ ਜਾਂਦਾ ਜਿੰਨਾ ਦੁੱਖ ਅਤੇ ਔਖੀ ਘੜੀ ਵਿਚ ਰੱਬ ਯਾਦ ਆਉਂਦਾ ਹੈ। ਜੇਲਾਂ ਜਿਨ੍ਹਾਂ ਨੂੰ 'ਸੁਧਾਰ ਘਰ' ਵੀ ਕਿਹਾ ਜਾਂਦਾ ਹੈ, ਦੀਆਂ ਕਾਲ ਕੋਠੜੀਆਂ ਵਿਚ ਅਪਣਾ ਜੀਵਨ ਬਤੀਤ ਕਰਨ ਵਾਲੇ ਕੈਦੀਆਂ ਦੀ ਮਾਨਸਿਕਤਾ ਨੂੰ ਪਛਾਣਦਿਆਂ ਉਨ੍ਹਾਂ ਨੂੰ ਆਜ਼ਾਦੀ ਦਿਤੀ ਜਾਂਦੀ ਹੈ ਕਿ ਉਹ ਅਪਣੇ-ਅਪਣੇ ਧਰਮ ਦੇ ਵਿਚ ਜੇਕਰ ਹੋਰ ਜੀਵਨ ਸੇਧ ਲੈਣੀ ਚਾਹੁਣ ਤਾਂ ਉਹ ਅਜਿਹੀ ਮੰਗ ਕਰ ਸਕਦੇ ਹਨ। ਇਹ ਮੰਗ ਪੂਰੀ ਕਰਨ ਵਾਸਤੇ ਨਿਊਜ਼ੀਲੈਂਡ ਵਿਚ ਕੁੱਝ ਸੰਸਥਾਵਾਂ ਮੁਫ਼ਤ ਵਿਚ ਸੇਵਾਵਾਂ ਮੁਹਈਆ ਕਰਵਾਉਂਦੀਆਂ ਹਨ ਤਾਕਿ ਕੈਦੀ ਲੋਕ ਅਪਣਾ ਜੀਵਨ ਬਦਲ ਕੇ ਸੁਧਾਰ ਸਕਣ।

PrisonerPrisoner

ਇਸ ਵੇਲੇ ਤਕ ਸ਼ਾਇਦ ਸਿੱਖ ਧਰਮ ਦੇ ਪੈਰੋਕਾਰਾਂ ਵਾਸਤੇ ਅਜਿਹੀ ਕੋਈ ਸੰਸਥਾ ਨਹੀਂ ਸੀ, ਪਰ ਹੁਣ ਜੇਲ ਵਿਭਾਗ ਨੇ 'ਸਿੱਖ ਅਵੇਅਰ' ਸੰਸਥਾ ਨੂੰ ਇਸ ਗੱਲ ਦੀ ਮਾਨਤਾ ਦੇ ਦਿਤੀ ਹੈ ਕਿ ਉਹ ਜੇਲ ਦੇ ਅੰਦਰ ਆ ਕੇ ਸਿੱਖ ਧਰਮ ਦੇ ਕਿਸੇ ਕੈਦੀ ਨੂੰ ਧਾਰਮਕ ਸਲਾਹ ਜਾਂ ਮਸ਼ਵਰਾ ਦੇ ਸਕਦੇ ਹਨ। ਸਿੱਖੀ ਸੇਧ ਇਕ ਸਿੱਖ ਲਈ ਸਵੈ ਸੁਧਾਰ ਵਲ ਇਕ ਅਹਿਮ ਕਦਮ ਹੁੰਦੀ ਹੈ। ਇਹ ਸਹੂਲਤ ਸਿੱਖੀ ਦੇ ਪ੍ਰਚਾਰ ਦਾ ਇਕ ਹਿੱਸਾ ਵੀ ਬਣੇਗੀ ਅਤੇ ਸਿੱਖ ਧਰਮ ਵਿਚ ਵਿਸ਼ਵਾਸ ਰੱਖਣ ਵਾਲ ਕੈਦੀਆਂ ਨੂੰ ਇਸ ਨਾਲ ਮਾਨਸਕ ਤਾਕਤ ਵੀ ਮਿਲੇਗਾ। ਅਜਿਹੀ ਸਿਖਿਆ ਨਾਲ ਉਹ ਅਪਣਾ ਜੀਵਨ ਜੇਲ ਅੰਦਰ ਸੁਧਾਰ ਸਕਣਗੇ ਅਤੇ ਫਿਰ ਬਾਹਰ ਆ ਕੇ ਹੋਰ ਬਿਹਤਰ ਬਣਾ ਸਕਣਗੇ। 

Sikh AwareSikh Aware

'ਸਿੱਖ ਅਵੇਅਰ' ਕੁੱਝ ਮਹੀਨਿਆਂ ਤੋਂ ਇਸ ਕਾਰਜ ਵਾਸਤੇ ਲੱਗੀ ਹੋਈ ਸੀ ਅਤੇ ਆਖ਼ਰ ਉਸ ਨੇ ਸਫ਼ਲਤਾ ਹਾਸਲ ਕੀਤੀ। ਇਸ ਤੋਂ ਪਹਿਲਾਂ ਵੀ 'ਸਿੱਖ ਅਵੇਅਰ' ਨੇ ਲੋੜ ਅਨੁਸਾਰ ਸਿੱਖ ਸਾਹਿਤ ਜੇਲ ਵਿਚ ਭੇਜਣ ਦਾ ਉਪਰਾਲਾ ਕੀਤਾ ਹੈ। 'ਸਿੱਖ ਅਵੇਅਰ' ਦਾ ਇਹ ਉਪਰਾਲਾ ਸੱਚਮੁੱਚ ਸ਼ਲਾਘਾਯੋਗ ਹੈ ਅਤੇ ਅੰਕੜਿਆਂ ਮੁਤਾਬਕ ਇਥੇ ਦੀਆਂ ਜੇਲਾਂ ਵਿਚ ਲਗਭਗ 250 ਭਾਰਤੀ ਕੈਦੀ ਬੰਦ ਹਨ ਜਿਨ੍ਹਾਂ ਵਿਚ ਪੰਜਾਬੀ ਪੁਰਸ਼ਾਂ ਅਤੇ ਮਹਿਲਾਵਾਂ ਦੀ ਗਿਣਤੀ ਵੀ ਸ਼ਾਮਲ ਹੈ ਜੋ ਕਿ ਇਸ ਸਹੂਲਤ ਦਾ ਲਾਭ ਉਠਾ ਸਕਣਗੇ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement