ਰੇਤ ਨਾਜਾਇਜ਼ ਗੌਰਖ ਧੰਦਾ ਆਖਿਰ ਕਦੋਂ ਹੋਵੇਗਾ ਬੰਦ
Published : Jul 24, 2019, 5:36 pm IST
Updated : Jul 24, 2019, 5:36 pm IST
SHARE ARTICLE
Overload Truck
Overload Truck

ਨਾਜਾਇਜ਼ ਮਾਈਨਿੰਗ ਰਾਜਨੀਤਿਕ ਪਾਰਵ ਦੀ ਸ਼ਹਿ ਪ੍ਰਾਪਤ ਬੰਦਿਆਂ ਦਾ ਤਾਂ ਜਿਵੇਂ ਹੱਕ ਹੀ ਬਣ ਗਿਆ ਹੈ...

ਫਿਰੋਜਪੁਰ: ਨਾਜਾਇਜ਼ ਮਾਈਨਿੰਗ ਰਾਜਨੀਤਿਕ ਪਾਰਵ ਦੀ ਸ਼ਹਿ ਪ੍ਰਾਪਤ ਬੰਦਿਆਂ ਦਾ ਤਾਂ ਜਿਵੇਂ ਹੱਕ ਹੀ ਬਣ ਗਿਆ ਹੈ। ਰਾਜ ਸੱਤਾ ਦੀਆਂ ਸਾਰੀਆਂ ਪਾਵਰਾਂ ਹੱਥ ਵਿਚ ਲੈ ਕੇ ਰਾਜਾ ਸਾਹਿਬ ਆਪ ਤਾਂ ਹਿਮਾਚਲ ਦੀਆਂ ਵਾਦੀਆਂ ਨੂੰ ਚਲੇ ਜਾਂਦੇ ਹਨ, ਸਰਕਾਰ ਚਲਾਉਣ ਦੀ ਸਾਰੀ ਜਿੰਮੇਵਾਰੀ ਅਫਸਰ ਸ਼ਾਹੀ ਦੀ ਹੁੰਦੀ ਹੈ ਅਤੇ ਲੀਡਰ ਤੇ ਉਨ੍ਹਾਂ ਦੇ ਚਹੇਤੇ ਰੇਤਾ ਦੀ ਕਾਲਾ ਬਾਜ਼ਾਰੀ ਵਰਗੇ ਮਲਾਈ ਖਾਣ ਵਾਲੇ ਕੰਮ ਕਰਦੇ ਰਹਿੰਦੇ ਹਨ। ਲਵਾਰਸ ਸਟੇਟ ਦਾ ਕੋਈ ਵਾਲੀ ਵਾਰਸ ਨਹੀਂ ਰਹਿੰਦਾ।

ਰੇਤ ਮਾਫੀਆ ਦੀ ਕਾਰਗੁਜ਼ਾਰੀ ਤੇ ਜੇਕਰ ਧਿਆਨ ਮਾਰਿਆ ਜਾਵੇ ਤਾਂ ਜੇਕਰ ਪੰਜਾਬ ਸੀਐੱਮ ਜਹਾਜ ਤੇ ਲੰਘਦਿਆਂ ਰੇਤ ਦੀ ਨਾਜਾਇਜ਼ ਨਿਕਾਸੀ ਵੇਖ ਲੈਂਦੇ ਹਨ ਤੇ ਪ੍ਰਸ਼ਾਸਨ ਨੂੰ ਕਾਰਵਾਈ ਬਾਰੇ ਕਹਿੰਦੇ ਹਨ, ਪਰ ਸੋਚਣ ਵਾਲੀ ਗੱਲ ਇਹ ਹੈ ਕਿ ਰੇਤ ਭਰਨ ਵਾਲੇ ਟਰੱਕ ਤੇ ਟਰਾਲੀਆਂ ਕੀ ਹਵਾਈ ਰਸਤਿਓ ਅੱਗੇ ਪਿੱਛੇ ਜਾਂਦੇ ਹਨ, ਜੇਕਰ ਰੋਡ ਤੋਂ ਹੀ ਲੰਘਦੇ ਹਨ ਤਾਂ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨਹੀਂ ਕਿ ਇਹ ਓਵਰਲੋਡ ਟਰਾਲੀਆਂ ਤੇ ਟਿੱਪਰ 2-2 ਤਿੰਨ ਤਿੰਨ ਥਾਣਿਆਂ ਦੇ ਅੱਗੇ ਲੰਘਦੇ ਰਸਤੇ ਉਪਰ ਗੁਜ਼ਰਦੇ ਹਨ,ਇਨਾ ਨੂੰ ਰੋਕਿਆ ਜਾਵੇ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਰਾਜੇ ਨੂੰ ਜਹਾਜ ਵਿਚ ਪਤਾ ਲੱਗ ਜਾਂਦਾ ਹੈ ਕਿ ਮਾਈਨਿੰਗ ਨਾਜਾਇਜ਼ ਹੈ, ਪਰ ਜ਼ਿਲ੍ਹਾ ਪ੍ਰਸਾਸਨ ਇਨ੍ਹਾਂ ਖੇਤ ਦੇ ਖੱਡਿਆਂ ਦੇ ਆਸ ਪਾਸ ਹੋ ਕੇ ਲੰਘ ਜਾਂਦਾ ਹੈ, ਪਰ ਸਾਬਤ ਕਰ ਦਿੰਦਾ ਹੈ ਕਿ ਅਸੀਂ ਕੁਝ ਨਹੀਂ ਵੇਖਿਆ।

ਜ਼ਿਲ੍ਹਾ ਪ੍ਰਸ਼ਾਸਨ ਨੂੰ ਕੌਣ ਪੁੱਛੇ ਕਿਉਂਕਿ ਸਥਾਨਕ ਲੀਡਰਾਂ ਦੇ ਆਪਣੇ ਖੱਡੇ ਅਤੇ ਨਿਗਰਾਨੀ ਵਾਲੇ ਜਾਂ ਤਾਂ ਦਫਤਰੀ, ਫੀਲੇ ਜਾਂ ਨਜ਼ਦੀਕੀ ਰਿਸ਼ਤੇਦਾਰ। ਅੰਨੀ ਪੀਹਵੇ ਤੇ ਕੁੱਤੀ ਚੱਟੇ ਫਿਰ ਚੋਰ ਨੂੰ ਕੀ ਡਰ। ਜੇਕਰ ਗਹੁ ਨਾਲ ਵਿਚਾਰਿਆ ਜਾਵੇ ਤਾਂ ਪੰਜਾਬ ਜਾਂ ਭਾਰਤ ਵਾਸੀ ਹੀ ਖੱਡਾ ਖੋਦ ਕੇ ਵਿਚ ਆਪ ਹੀ ਡਿੱਗਦੇ ਹਨ, ਕਾਲਾ ਬਾਜ਼ਾਰੀ ਦੇ ਇਨ੍ਹਾਂ ਸੌਦਾਗਰਾਂ ਨੂੰ ਫੜਣਾ ਕੋਈ ਵੱਡੀ ਗੱਲ ਨਹੀਂ, ਪਰ ਵੰਡ ਖਾਂਹੀਏ ਖੰਡ ਖਾਈਏ ਦੀ ਤਰ੍ਹਾਂ ਰੇਤ ਮਾਫੀਆ ਨਾਲ ਮਿਲਿਆ ਮਾਈਨਰ ਵਿਭਾਗ ਸਾਫ ਵਿਖਾਈ ਦਿੰਦਾ ਹੈ ਕਿ ਨਾਜਾਇਜ਼ ਖੱਡ ਕੋਲ ਇਕ ਫਰਸ਼ੀ ਟਰੱਕ ਖੜਾ ਹੁੰਦਾ ਹੈ।

ਜਦੋਂ ਵੀ ਕੋਈ ਰੇਡ ਕਰਨ ਆਲ੍ਹਾ ਅਧਿਕਾਰੀ ਆਏਗਾ ਵੰਡ ਦੇ ਖਾਣ ਵਾਲੇ ਵਿਭਾਗੀ ਅਫਸਰ ਪਹਿਲਾ ਹੀ ਚੋਰਾਂ ਨੂੰ ਸੂਚਿਤ ਕਰ ਦਿੰਦੇ ਹਨ, ਫਿਰ ਕੀ ਫਰਸ਼ੀ ਟਰੱਕ ਤੇ ਲੱਦੀ ਪੋਕਲੇਨ ਜਦੋਂ ਰੋਡ ਤੇ ਚੜ ਜਾਵੇ ਫਿਰ ਕਾਰਵਾਈ ਕੌਣ ਕਰ ਸਕਦਾ, ਕਾਰਵਾਈ ਤਾਂ ਅੱਖਾਂ ਸਾਹਮਣੇ ਉਵਰਲੋਡ ਟਰਾਲੀਆਂ ਗੱਡੀਆਂ ਦੀ ਨਹੀਂ ਹੁੰਦੀ, ਹੈਰਾਨੀ ਦੀ ਗੱਲ ਇਹ ਹੈ ਕਿ 10-20 ਗਰਾਮ ਚਿੱਟੇ ਦੀ ਪੁੜੀ ਨਸ਼ੇੜੀ ਦੀ ਜੇਬ ਵਿਚੋਂ ਲੱਭਣ ਵਾਲੀ ਪੁਲਿਸ ਨੂੰ ਥਾਣੇ ਮੂਹਰਿਓ ਲੰਘਦੀਆਂ 50-60 ਟੰਨ ਰੇਤ ਨਾਲ ਭਰੀਆਂ ਟਰਾਲੀਆਂ ਤੇ ਟਿੱਪਰ ਵਿਖਾਈ ਨਹੀਂ ਦਿੰਦੇ। ਇਥੋਂ ਸਾਬਤ ਹੁੰਦਾ ਹੈ ਕਿ ਵਾਕਿਆਂ ਚੋਰਾਂ ਨਾਲ ਕੁੱਤੀ ਰਲੀ ਹੋਈ ਹੈ।

ਲਾਪ੍ਰਵਾਹ ਵਹੀਕਲ ਚਾਲਕ ਬੇਖੌਫ ਰੇਤ ਦੀਆਂ ਭਰੀਆਂ ਗੱਡੀਆਂ ਪਹਿਲਾਂ ਤਾਂ ਕਿਨੀ ਦੇਰ ਪਿਛੋਂ ਆਉਂਦੇ ਵਹੀਕਲ ਨੂੰ ਰਸਤਾ ਨਹੀਂ ਦਿੰਦੇ ਜਦੋਂ ਰਸਤਾ ਮਿਲਦਾ ਉਸ ਸਮੇਂ ਤੱਕ ਪਿਛੋਂ ਆ ਰਹੇ ਰਾਹਗੀਰ ਦਾ ਮੂੰਹ ਸਿਰ ਰੇਤਾ ਨਾਲ ਭਰ ਜਾਂਦਾ ਹੈ। ਇਨ੍ਹਾਂ ਸਥਾਨਕ ਵਿਧਾਇਕਾਂ ਦੇ ਲੱਛੇਦਾਰ ਭਾਸ਼ਣ ਜੇ ਸੁਣਨ ਨੂੰ ਮਿਲਣ ਤਾਂ ਵਾਰ ਵਾਰ ਕਹਿਣਗੇ ਕਿ ਅਸੀਂ ਜੇਕਰ ਕਿਸੇ ਤੋਂ ਕੋਈ ਪੈਸਾ ਲਿਆ ਤਾਂ ਦੱਸੋ ਬਈ ਹਰ ਰੇਤ ਦੇ ਖੱਡੇ ਵਿਚੋਂ ਪੈਸੇ ਵਿਧਾਇਕ ਘਰ ਜਾਂਦੇ ਹਨ। ਇਹ ਪੈਸੇ ਜਾਂ ਵਿਧਾਇਕ ਦੇ ਸਾਲਾ ਜਾ ਕੋਈ ਹੋਰ ਰਿਸ਼ਤੇਦਾਰ ਲੈਂਦਾ ਹੈ।

ਖੱਡਿਆਂ ਦੇ ਪੈਸਿਆਂ ਦੀ ਸੱਚਾਈ ਇਹ ਗੱਲ ਸਾਬਤ ਕਰਦੀ ਹੈ ਕਿ ਰੇਤ ਦੇ ਭਰੇ ਟਰੱਕ ਅਤੇ ਟਰਾਲੀਆਂ ਨਾਲ ਚਾਹੇ ਕਿੰਨੇ ਵੀ ਰੋਡ ਤਹਿਸ ਨਹਿਸ ਹੋ ਜਾਣ ਪ੍ਰਸ਼ਾਸਨ ਮੂਕ ਦਰਸ਼ਕ ਬਣ ਜਾਂਦਾ ਹੈ, ਕੋਈ ਜ਼ਮੀਨ ਦੀ ਡੂੰਘਾਈ ਮਾਇਨੇ ਨਹੀਂ ਰੱਖਦੀ, ਕੋਈ ਜ਼ਮੀਨ ਦੇ ਨੰਬਰ ਨਹੀਂ ਵੇਖੇ ਜਾਂਦੇ ਖੱਡੇ ਕਿਤੇ ਹੁੰਦੀ ਹੈ ਪੁੱਟੀ ਕਿਤੋਂ ਹੋਰ ਜਾਂਦੀ ਹੈ ਨਹੀਂ ਤਾਂ ਰਾਤ ਵੇਲੇ ਸਾਰੀ ਸਾਰੀ ਰਾਤ ਰੇਤ ਦੀ ਨਿਕਾਸੀ ਹੁੰਦੀ ਹੈ ਦਿਨ ਵੇਲੇ ਬਿਲਕੁਲ ਸ਼ਾਂਤੀ ਸਾਰੀਆਂ ਗੱਲਾਂ ਸਾਬਤ ਕਰਦੀਆਂ ਹਨ ਕਿ ਅੰਨਿਆਂ ਦੇ ਦੇਸ਼ ਦਾ ਰਾਜਾ ਵੀ ਜੇਕਰ ਅੰਨਾ ਨਹੀਂ ਤਾਂ ਕਾਣਾ ਜ਼ਰੂਰ ਏ।

ਜਿਹੜੇ ਵਿਧਾਇਕ ਨੇ ਸੱਜਣਾਂ ਮਿੱਤਰਾਂ ਨੂੰ ਠੱਗ ਠਗਾ ਕੇ ਇਲੈਕਸ਼ਨ ਨੇਪਰੇ ਚਾੜਿਆ ਫਿਰ ਉਨ੍ਹਾਂ ਕੋਲ ਜ਼ਮੀਨਾਂ ਫੋਰਚੂਨ ਗੱਡੀਆਂ, ਰੇਤ ਢੋਣ ਲਈ ਨਿੱਜੀ ਨਵੇਂ ਟਰੈਕਟਰ। ਇਹ ਸਭ ਕਿਥੋਂ ਆਏ ਵਿਧਾਇਕ ਦੀ ਲੱਖ ਰੁਪਏ ਤਨਖਾਹ ਨਾਲ ਇਹ ਸਭ ਕੁਝ ਹੋ ਨਹੀਂ ਸਕਦਾ। ਸਰਕਾਰ ਦੇ ਉਦੇਸ਼ਾਂ ਅਨੁਸਾਰ ਕਿ ਜਿਸ ਏਰੀਏ ਵਿਚ ਕੋਈ ਚਿੱਟਾ ਪੀਵੇ ਉਸ ਏਰੀਏ ਦਾ ਥਾਣਾ ਮੁੱਖੀ ਮੁਅੱਤਲ ਹੋਵੇਗਾ ਕੈਪਟਨ ਸਾਹਿਬ ਜਿਸ ਹਲਕਾ ਵਿਧਾਇਕ ਦੇ ਏਰੀਏ ਵਿਚ ਨਾਜਾਇਜ਼ ਰੇਤ ਨਿਕਾਸੀ ਹੁੰਦੀ ਹੋਵੇ ਉਹ ਵਿਧਾਇਕ ਸਸਪੈਂਡ ਕਿਉਂ ਨਹੀਂ ਹੁੰਦਾ।

ਕਿਉਂਕਿ ਰੇਤ ਦੀ ਇਸ ਕਾਲ ਬਾਜ਼ਾਰੀ ਦੇ ਧੰਦੇ ਵਿਚ ਵੱਡੇ ਵੱਡੇ ਭਾਸ਼ਣਾਂ ਵਾਲੇ ਸਭ ਗਲਤਾਨ ਹਨ, ਇਸ ਵਿਚ ਕੋਈ ਅਤਿਕਥਨੀ ਨਹੀਂ। ਏਰੀਆ ਅਨੁਸਾਰ ਹਰ ਥਾਣੇ ਦੇ ਏਰੀਏ ਵਿਚ ਇਕ ਤੋਂ ਲੈ ਕੇ ਤਿੰਨ ਰੇਤ ਦੇ ਖੱਡੇ ਲੱਗੇ ਹੋਏ ਹਨ, ਜਿਹੜੇ ਪ੍ਰਸ਼ਾਸਨ ਦੀ ਸ਼ਤਰ ਛਾਇਆ ਹੇਠ ਚੱਲਦੇ ਹਨ। ਸਥਾਨਕ ਏਰੀਏ ਦੀ ਸਥਿਤੀ ਤੇ ਜੇ ਪੰਛੀ ਝਾਤ ਪਾਈ ਜਾਵੇ ਤਾਂ ਇਕ ਰੇਤ ਦੀ ਖੱਡ ਵਾਹਕਾ ਮੋੜ, ਦੋ ਰੇਤ ਦੀਆਂ ਖੱਡਾਂ ਗਿੱਲ ਅਤੇ ਆਸਲ ਪਿੰਡ ਵਿਚਕਾਰ, ਥਾਣਾ ਮੱਲਾਂਵਾਲਾ ਅਧੀਨ ਕੁਹਾਲੇ ਪਿੰਡ ਕੋਲ ਰੇਤ ਦੀ ਵੱਡ ਅਤੇ ਮੱਲਾਂਵਾਲੇ ਥਾਣੇ ਅਧੀਨ ਗੁਰਦਿੱਤੀ ਵਾਲਾ ਹੈੱਡ ਕੋਲ।

ਸਾਰੀਆਂ ਖੱਡਾਂ ਹਲਕਾ ਵਿਧਾਇਕ ਦੀ ਕੋਠੀ ਤੋਂ ਛਤਰ ਛਾਇਆ ਪ੍ਰਾਪਤ ਜਾਂ ਤਾਂ ਰਿਸ਼ਤੇਦਾਰ ਜਾਂ ਫਿਰ ਵਿਧਾਇਕ ਦਾ ਵਿਸਵਾਸ਼ ਪਾਤਰ ਇਨ੍ਹਾਂ ਖੇਡਾਂ ਦੀ ਦੇਖ ਰੇਖ ਕਰਦਾ ਹੈ। ਆਖਿਰ ਕਿੰਨਾ ਚਿਰ ਇਹ ਭ੍ਰਿਸ਼ਟ ਪ੍ਰਸ਼ਾਸਨ ਅਤੇ ਲੀਡਰ ਦੇਸ਼ ਦੀ ਆਬਰੂ ਨੂੰ ਤਾਰ ਤਾਰ ਕਰਦੇ ਰਹਿਣਗੇ। ਕਦੋਂ ਤੱਕ ਦੇਸ਼ ਵਾਸੀ ਦੁੱਧ ਦੀ ਰਾਖੀ ਬਿੱਲੀ ਨੂੰ ਬਿਠਾਉਣਗੇ, ਦੇਸ਼ ਨੂੰ ਕਦੋਂ ਇਨ੍ਹਾਂ ਜੋਕਾਂ ਤੋਂ ਨਿਜਾਤ ਮਿਲੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement