ਰਾਤੋ ਰਾਤ ਗਿ. ਗੁਰਮੁਖ ਸਿੰਘ ਨੂੰ ਮੁੜ ਹੈੱਡ ਗ੍ਰੰਥੀ ਕਿਉਂ ਲਾਇਆ?
Published : Aug 24, 2018, 7:55 am IST
Updated : Aug 24, 2018, 7:55 am IST
SHARE ARTICLE
Giani Gurmukh Singh
Giani Gurmukh Singh

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਮਸਲੇ ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੇ ਸਿੱਖ ਸਿਆਸਤ ਗਰਮਾ ਗਈ ਹੈ................

ਅੰਮ੍ਰਿਤਸਰ : ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਮਸਲੇ ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੇ ਸਿੱਖ ਸਿਆਸਤ ਗਰਮਾ ਗਈ ਹੈ। ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ  ਨੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੂੰ ਕੁੱਝ ਦਿਨ ਪਹਿਲਾਂ ਰਾਤੋ- ਰਾਤ ਮੁੜ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੈਡ ਗ੍ਰੰਥੀ ਲਾਉਣ ਸੰਬੰਧੀ ਇੱਕ ਯਾਦ ਪੱਤਰ ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਭੇਜ ਕੇ ਅੱਜ ਸ਼ਾਮ ਪੁਛਿਆ ਹੈ ਕਿ ਕਿਸ ਮਜਬੂਰੀ ਹੇਠ ਇਹ ਨਿਯੁਕਤੀ ਕੀਤੀ ਗਈ। 

ਸ. ਰੰਧਾਵਾ ਨੇ ਲਿਖਿਆ ਹੱਥਲਾ ਪੱਤਰ, ਮੈਂ ਅਜਿਹੇ ਸਮੇਂ ਲਿਖ ਰਿਹਾ ਹਾਂ ਜਦੋਂ ਸਮੁੱਚੇ ਸਿੱਖ ਜਗਤ ਵਿੱਚ ਦੁਬਿਧਾ, ਬੇਭਰੋਸਗੀ ਅਤੇ 'ਕਾਜੀ ਹੋਏ ਰਿਸ਼ਵਤੀ ਵੱਢੀ ਲੈ ਕੇ ਹੱਕ ਗਵਾਈ' ਵਾਲੀ ਸਥਿਤੀ ਬਣੀ ਹੋਈ ਹੈ। ਗਿਆਨੀ ਗੁਰਮੁਖ ਸਿੰਘ, ਜੋ ਕੁਝ ਸਮਾਂ ਪਹਿਲਾਂ ਤਕ ਆਪ ਜੀ ਨੂੰ ਸਵਾਲ-ਦਰ-ਸਵਾਲ ਕਰਕੇ ਮਹਾਨ ਤਖਤ ਸਹਿਬਾਨ ਦੀ ਮਹਾਨਤਾ ਅਤੇ ਮਰਿਆਦਾ ਨੂੰ ਤਾਰ-ਤਾਰ ਕਰ ਰਹੇ ਸਨ, ਮੁੜ ਨਾਟਕੀ ਢੰਗ ਨਾਲ ਤੁਹਾਡੇ ਨਾਲ ਫ਼ੈਸਲੇ ਲੈਣ ਦਾ ਰੁਤਬਾ ਹਾਸਲ ਕਰਨ ਵਿਚ ਕਾਮਯਾਬ ਹੋ ਗਏ ਹਨ।

Sukhjinder Singh RandhawaSukhjinder Singh Randhawa

ਸਿੱਖ ਸੰਗਤ ਜਾਣਨਾ ਚਾਹੁੰਦੀ ਹੈ ਕਿ ਅਜਿਹੀ ਕੀ ਮਜਬੂਰੀ ਸੀ ਕਿ ਰਾਤੋ-ਰਾਤ ਗਿਆਨੀ ਗੁਰਮੁਖ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਦਾ ਹੈÎੱਡ ਗ੍ਰੰਥੀ ਲਾਉਂਣ ਦਾ ਫ਼ੈਸਲਾ ਕਰਨਾ ਪੈ ਗਿਆ। '' ਇਸ ਅਤਿ ਗੰਭੀਰ ਮਾਮਲੇ ਉÎੱਤੇ ਤੁਸੀਂ ਫੈਸਲਾ ਦਿਉ ਕਿ ਗਿਆਨੀ ਗੁਰਮੁੱਖ ਸਿੰਘ ਦੇ ਪਿਛਲੇ ਬਿਆਨ (ਜਿਨਾਂ ਦੀ ਵੀਡਿਓ ਰਿਕਾਰਡਿੰਗ ਪੈਨ ਡਰਾਈਵ ਦੇ ਰੂਪ ਵਿੱਚ ਨਾਲ ਨੱਥੀ ਹੈ) ਸੱਚੇ ਹਨ

ਜਾਂ ਫਿਰ ਆਪਣੀ ਜੁਬਾਨ ਤੋਂ ਮੁਨਕਰ ਸ਼ਖਸ਼ ਦਾ ਅਜਿਹੇ ਮੁਕੱਦਸ ਅਸਥਾਨ ਤੇ ਮੁੜ ਸੇਵਾ ਸੰਭਾਲਣਾ। ਹੁਣ ਤੁਸੀਂ ਸਪਸ਼ਟ ਕਰੋ ਕਿ ਇਸ ਘਟਨਾ ਤੋਂ ਕੀ  ਸੰਕੇਤ ਮਿਲਦੇ ਹਨ। ਜੇਕਰ ਤੁਸੀਂ ਚੁੱਪ ਰਹੇ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਮਹਾਨ ਸੰਸਥਾ ਅਤੇ ਇਸ ਨਾਲ ਜੁੜੇ ਮਹਾਨ ਸਿਧਾਂਤਾ ਤੇ ਅਦਰਸ਼ਾਂ ਦੇ ਰਾਜਨੀਤੀਕਰਨ ਵਾਲੇ ਇਲਜ਼ਾਮ ਹੋਰ ਖੁਖਤਾ ਹੋਣਗੇ। ''

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement