ਯੂਨੀਵਰਸਟੀ ਵਲੋਂ ਕੈਂਪਸ ਵਿਚ ਜੰਕ-ਫ਼ੂਡ 'ਤੇ ਪਾਬੰਦੀ
Published : Aug 24, 2018, 12:27 pm IST
Updated : Aug 24, 2018, 12:27 pm IST
SHARE ARTICLE
Junk-Food
Junk-Food

ਯੂ.ਜੀ.ਸੀ. ਹੁਕਮਾਂ ਦਾ ਹਵਾਲਾ ਦਿੰਦਿਆਂ ਪੰਜਾਬ ਯੂਨੀਵਰਸਟੀ ਪ੍ਰਸ਼ਾਸਨ ਨੇ ਅੱਜ ਕੈਂਪਸ ਦੀਆਂ ਦੁਕਾਨਾਂ, ਸਟੂਡੈਂਟ ਸੈਂਟਰ ਵਿਚ ਜੰਕ-ਫੂਡ ਦੀ ਵਰਤੋਂ 'ਤੇ ਪਾਬੰਦੀ.........

ਚੰਡੀਗੜ੍ਹ : ਯੂ.ਜੀ.ਸੀ. ਹੁਕਮਾਂ ਦਾ ਹਵਾਲਾ ਦਿੰਦਿਆਂ ਪੰਜਾਬ ਯੂਨੀਵਰਸਟੀ ਪ੍ਰਸ਼ਾਸਨ ਨੇ ਅੱਜ ਕੈਂਪਸ ਦੀਆਂ ਦੁਕਾਨਾਂ, ਸਟੂਡੈਂਟ ਸੈਂਟਰ ਵਿਚ ਜੰਕ-ਫੂਡ ਦੀ ਵਰਤੋਂ 'ਤੇ ਪਾਬੰਦੀ ਲਾ ਦਿਤੀ ਹੈ, ਜਿਸ ਦਾ ਵਿਦਿਆਰਥੀ ਸੰਗਠਨ ਵਿਰੋਧ ਕਰ ਰਹੇ ਹਨ। ਯੂਨੀਵਰਸਟੀ ਦੇ ਬੁਲਾਰੇ ਨੇ ਜਾਰੀ ਹੁਕਮਾਂ ਵਿਚ ਕਿਹਾ ਹੈ ਕਿ ਯੂ.ਜੀ.ਸੀ. ਨੇ ਦੇਸ਼ ਭਰ ਦੀਆਂ ਯੂਨੀਵਰਸਟੀਆਂ ਦੇ ਉਪ ਕੁਲਪਤੀਆਂ ਨੂੰ ਲਿਖੇ ਪੱਤਰ ਵਿਚ ਕਿਹਾ ਹੈ ਕਿ ਨਰੋਈ ਖ਼ੁਰਾਕ ਦੇ ਨਵੇਂ ਮਾਪਦੰਡ ਤੈਅ ਕਰਨ ਅਤੇ ਨੌਜਵਾਨਾਂ ਵਿਚ ਵਧ ਰਹੇ ਮੋਟਾਪੇ ਨੂੰ ਰੋਕਣ ਲਈ ਜੰਕ-ਫੂਡ 'ਤੇ ਪਾਬੰਦੀ ਲਾਈ ਗਈ ਹੈ।

ਡੀਨ ਵਿਦਿਆਰਥੀ ਭਲਾਈ (ਮਹਿਲਾਵਾਂ) ਪ੍ਰੋ. ਕੀਨਾ ਕਪਲਸ ਨੇ ਦਾਅਵਾ ਕੀਤਾ ਕਿ ਪੰਜਾਬ ਯੂਨੀਵਰਸਟੀ ਪਹਿਲਾਂ ਹੀ ਇਨ੍ਹਾਂ ਹੁਕਮਾਂ ਨੂੰ ਜਾਰੀ ਕਰ ਚੁਕਾ ਹੈ। ਹੋਸਟਲਾਂ ਵਿਚ ਜੰਕ-ਫੂਡ ਵਰਤਾਇਆ ਨਹੀਂ ਜਾਂਦਾ, ਖਾਣੇ ਦਾ ਮੀਨੂੰ ਵੀ ਡਾਈਟੀਸ਼ਨ ਏਕਤਾ ਬਜਾਜ ਤੈਅ ਕਰਦੀ ਹੈ। ਨਰੋਈ ਸਿਹਤ ਆਦਤਾਂ ਪਾਉਣ ਲਈ ਜਾਗਰਿਤੀ ਮੁਹਿੰਮ ਚਲਾਈ ਜਾਵੇਗੀ। ਡੀਨ ਵਿਦਿਆਰਥੀ ਭਲਾਈ ਪ੍ਰੋ. ਮੈਨੂਅਲ ਨਾਹਰ ਨੇ ਵੀ ਦਾਅਵਾ ਕੀਤਾ ਕਿ ਯੂ.ਜੀ.ਸੀ. ਦੇ ਦਿਸ਼ਾ ਨਿਰਦੇਸ਼ ਪਹਿਲਾਂ ਹੀ ਲਾਗੂ ਹਨ ਪਰ ਤਾਜ਼ਾ ਹੁਕਮਾਂ ਅਨੁਸਾਰ ਨਵਾਂ ਫੁਰਮਾਨ ਜਾਰੀ ਕੀਤਾ ਜਾਵੇਗਾ। 

ਵਿਦਿਆਰਥੀ ਸੰਗਠਨਾਂ ਵਲੋਂ ਵਿਰੋਧ : ਲਾਅ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਹਾਰਦਿਕ ਆਹਲੂਵਾਲੀਆ ਨੇ ਜੰਕ-ਫੂਡ 'ਤੇ ਪਾਬੰਦੀ ਦਾ ਵਿਰੋਧ ਕਰਦਿਆਂ ਇਸ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਖਾਣ-ਪੀਣ ਦੀਆਂ ਆਦਤਾਂ ਤੈਅ ਕਰਨਾ ਯੂਨੀਵਰਸਟੀ ਦਾ ਕੰਮ ਨਹੀਂ ਹੈ। ਇਸੇ ਤਰ੍ਹਾਂ ਸੋਈ ਨੇਤਾ ਅਤੇ ਸਾਬਕਾ ਵਿਦਿਆਰਥੀ ਕੌਂਸਲ ਪ੍ਰਧਾਨ ਜਸਮੀਨ ਕੰਗ ਵੀ ਇਸ ਫੁਰਮਾਨ ਨਾਲ ਖ਼ੁਸ਼ ਨਹੀਂ।

ਉਨ੍ਹਾਂ ਦਾ ਕਹਿਣਾ ਸੀ ਕਿ ਯੂਨੀਵਰਸਟੀ ਪ੍ਰਸ਼ਾਸਨ ਸਾਫ਼ ਅਤੇ ਸ਼ੁੱਧ ਖਾਣੇ 'ਤੇ ਜ਼ੋਰ ਦੇਵੇ ਕਿਉਂਕਿ ਕੈਂਪਸ ਦੀਆਂ ਸਾਰੀਆਂ ਦੁਕਾਨਾਂ 'ਤੇ ਜੰਕ-ਫੂਡ ਮਿਲਦਾ ਹੈ। ਇਹ ਹੁਣ ਆਦਤ ਬਣ ਗਈ ਹੈ। ਹੁਣ ਜਦਕਿ ਚੋਣਾਂ ਦੇ ਦਿਨ ਹਨ ਅਤੇ ਵਿਦਿਆਰਥੀ ਸੰਗਠਨਾਂ ਨੇ ਅਪਣੇ ਸਮਰਥਕਾਂ ਨੂੰ ਖਾਣਾ ਦੇਣਾ ਹੁੰਦਾ ਹੈ। ਅਜਿਹੇ ਮੌਕੇ ਜੰਕ-ਫੂਡ 'ਤੇ ਪਾਬੰਦੀ ਦਾ ਵਿਰੋਧੀ ਹੋਰ ਪਾਰਟੀਆਂ ਵੀ ਕਰਨਗੀਆਂ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement