
27 ਸਾਲ ਦੇ ਸ਼ਹੀਦ ਸਿਮਰਦੀਪ ਸਿੰਘ ਨਿਵਾਸੀ ਦਸ਼ਮੇਸ਼ ਨਗਰ ਬਟਾਲਾ ਦਾ ਮ੍ਰਿਤਕ ਸਰੀਰ ਬਟਾਲਾ ਪਹੁੰਚਿਆ....
ਨਵੀਂ ਦਿੱਲੀ (ਭਾਸ਼ਾ) : 27 ਸਾਲ ਦੇ ਸ਼ਹੀਦ ਸਿਮਰਦੀਪ ਸਿੰਘ ਨਿਵਾਸੀ ਦਸ਼ਮੇਸ਼ ਨਗਰ ਬਟਾਲਾ ਦਾ ਮ੍ਰਿਤਕ ਸਰੀਰ ਬਟਾਲਾ ਪਹੁੰਚਿਆ। ਮਾਂ ਪਲਵਿੰਦਰ ਕੌਰ ਅਪਣੇ ਬੇਟੇ ਦੀ ਲਾਸ਼ ਦੇਖਦੀ ਹੀ ਚਿੰਕਣ ਲੱਗੀ, ਉਥੇ ਪਿਤਾ ਦੀਆਂ ਅੱਖਾਂ ਵਿਚੋਂ ਲਗਾਤਾਰ ਹੰਝੂ ਡਿੱਗ ਰਹੇ ਸੀ। ਦਾਦਾ ਵਰਿਆਮ ਸਿੰਘ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਸੀ। ਲਗਭਗ 11 ਵਜੇ ਸ਼ਮਸਾਨ ਘਾਮ ਵਿਚ ਪੂਰੇ ਸਰਕਾਰੀ ਸਨਮਾਨ ਦੇ ਨਾਲ ਸਿਮਰਦੀਪ ਸਿੰਘ ਦਾ ਅੰਤਮ ਸੰਸਕਾਰ ਕੀਤਾ ਗਿਆ। ਮਾਂ ਨੇ ਸਿਮਰਦੀਪ ਸਿੰਘ ਦੇ ਮੱਥੇ ਉਤੇ ਸਿਹਰਾ ਸਜਾ ਕੇ ਅਤੇ ਉਹਨਾਂ ਦੀ ਅਰਥੀ ਨੂੰ ਮੋਡਾ ਦੇ ਕੇ ਅਪਣੇ ਬੇਟੇ ਨੂੰ ਅੰਤਿਮ ਵਿਦਾਇਗੀ ਦਿੱਤੀ।
Sheed Simardeep Singh
ਸ਼ਹੀਦ ਸਿਮਰਦੀਪ ਸਿੰਗ ਦੀ ਮਾਂ ਪਲਵਿੰਦਰ ਕੌਰ ਨੇ ਦੱਸਿਆ ਕਿ ਉਹ ਅਪਣੇ ਬੇਟੇ ਦੇ ਸਿਰ ਉਤੇ ਸਿਹਰਾ ਸਜਿਆ ਦੇਖਣਾ ਚਾਹੁੰਦੀ ਸੀ। 21 ਨਵੰਬਰ ਨੂੰ ਉਸ ਦੇ ਬੇਟੇ ਦਾ ਵਿਆਹ ਸੀ। ਵਿਆਹ ਦੀਆਂ ਸਾਰੀਆਂ ਤਿਆਰੀਆਂ ਵੀ ਪੂਰੀਆਂ ਹੋ ਚੁਕੀਆਂ ਸੀ, ਘਰ ਵਿਚ ਰੰਗ ਰੋਗਨ ਦਾ ਕੰਮ ਚਲ ਰਿਹਾ ਸੀ, ਅਪਣੀ ਨੂੰਹ ਲਈ ਕੱਪੜੇ ਖਰੀਦ ਲਏ ਸੀ। ਕੁਝ ਦਿਨ ਪਹਿਲਾ ਸਿਮਰਦੀਪ ਦਾ ਫੋਨ ਆਇਆ ਸੀ ਕਿ ਉਹ ਅਪਣੇ ਵਿਆਹ ਤੋਂ ਦਸ ਦਿਨ ਪਹਿਲਾ ਆ ਜਾਵੇਗਾ। ਪਰ ਸਾਰੇ ਸੁਪਨੇ ਟੁੱਟ ਗਏ। ਸਿਮਰ ਹਮੇਸ਼ਾ ਲਈ ਮੈਨੂੰ ਛੱਡ ਕੇ ਚਲਾ ਗਿਆ। ਮੇਰੀ ਖਵਾਇਸ਼ ਅਧੂਰੀ ਰਹਿ ਗਈ।
Indian Army
ਮਿਲੀ ਜਾਣਕਾਰੀ ਦੇ ਮੁਤਾਬਿਕ, ਸ਼ਹੀਦ ਸਿਮਰਦੀਪ ਸਿੰਘ (27) ਪੁੱਤਰ ਬਲਜੀਤ ਸਿੰਘ ਨਿਵਾਸੀ ਦਸ਼ਮੇਸ਼ ਨਗਰ ਡੀਟੀ ਰੋਡ ਬਟਾਲਾ ਕਰੀਬ ਡੇਢ ਸਾਲਾ ਪਹਿਲਾਂ ਹੀ ਬੀਐਸਐਫ਼ ਵਿਚ ਭਰਤੀ ਹੋਇਆ ਸੀ। ਉਸ ਨੂੰ ਫ਼ੌਜ ਵਿਚ ਜਾਣ ਦਾ ਬਚਪਨ ਤੋਂ ਹੀ ਸ਼ੌਂਕ ਸੀ। ਉਥੇ ਹੀ, ਵੱਡੇ ਹੋਣ ‘ਚੇ ਉਸ ਦੇ ਬਚਪਨ ਦੇ ਜ਼ਿਆਦਤਰ ਦੋਸਤ ਬੀਐਸਐਫ਼ ਵਿਚ ਵੀ ਭਰਤੀ ਹੋ ਗਏ ਸੀ। ਇਸ ਚਲਦੇ ਹੋਏ ਉਹ ਵੀ ਅਪਣੇ ਜੋਸ਼ ਅਤੇ ਦੇਸ਼ ਦੇ ਪ੍ਰਤੀ ਉਤਸ਼ਾਹ ਨੂੰ ਲੈ ਕਿ ਬੀਐਸਐਫ਼ ਵਿਚ ਹੀ ਭਰਤੀ ਹੋ ਗਏ ਅਤੇ ਦੁਸ਼ਮਣਾਂ ਨਾਲ ਸੜਦੇ ਹੋਏ ਦੇਸ਼ ‘ਤੇ ਕੁਰਬਾਨ ਹੋ ਗਏ।
Indian Army
ਸ਼ਹੀਦ ਸਿਮਰਦੀਪ ਸਿੰਘ ਪਿੱਛੇ ਅਪਣੀ ਮਾਤਾ ਪਲਵਿੰਦਰ ਕੌਰ, ਪਿਤਾ ਬਲਜੀਤ ਸਿੰਘ ਅਤੇ ਦੋ ਛੋਟੇ ਭਾਈਆ ਨੂੰ ਛੱਡ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਵਿਆਹ ਤੋਂ ਇਕ ਮਹੀਨਾ ਪਹਿਲਾਂ ਮਿਜ਼ੋਰਮ ਦੇ ਬ੍ਰਹਮਾ ਬਾਰਡਰ ਉਤੇ ਤਾਇਨਾਤ ਸਿਮਰਦੀਪ ਸਿੰਘ ਨੂੰ ਐਤਵਾਰ ਨੂੰ ਗੋਲੀ ਲੱਗੀ ਸੀ। ਉਹਨਾਂ ਨੂੰ ਜ਼ਖ਼ਮੀ ਅਵਸਥਾ ਵਿਚ ਲਿਆਂਦਾ ਗਿਆ, ਜਿਥੇ ਉਹਨਾਂ ਦੀ ਮੌਤ ਹੋ ਗਈ। ਸੋਮਵਾਰ ਨੂੰ ਬੀਐਸਐਫ਼ ਅਧਿਕਾਰੀਆਂ ਨੇ ਉਹਨਾਂ ਦੇ ਪਿਤਾ ਬਲਜੀਤ ਸਿੰਘ ਨੂੰ ਫੋਨ ਕਰਕੇ ਸ਼ਹਾਦਤ ਦੀ ਖ਼ਬਰ ਦਿੱਤੀ ਅਤੇ ਉਸ ਤੋਂ ਬਾਅਦ ਘਰ ਵਿਚ ਚਿਕ-ਚਿਹਾੜਾ ਮਚ ਗਿਆ