ਨਿਊਜ਼ੀਲੈਂਡ ਦੇ ਖੜਗ ਸਿੰਘ ਅਤੇ ਤੇਗਬੀਰ ਸਿੰਘ 'ਚੰਡੀਗੜ੍ਹ ਗੌਲਫ਼ਿੰਗ ਟੂਰ' ਵਿਚ ਰਹੇ ਉਪ ਜੇਤੂ
Published : Dec 22, 2018, 1:11 pm IST
Updated : Dec 22, 2018, 1:11 pm IST
SHARE ARTICLE
New Zealand's Kharag Singh and Tegbir Singh runners-up in 'Chandigarh Golfing Tour'
New Zealand's Kharag Singh and Tegbir Singh runners-up in 'Chandigarh Golfing Tour'

1962 ਤੋਂ ਚੰਡੀਗੜ੍ਹ ਵਿਚ ਸਥਾਪਤ 'ਚੰਡੀਗੜ੍ਹ ਗੌਲਫ ਐਸੋਸੀਏਸ਼ਨ' ਇਕ ਲੰਬਾ ਇਤਿਹਾਸ ਰੱਖਦਾ ਹੈ.......

ਆਕਲੈਂਡ  : 1962 ਤੋਂ ਚੰਡੀਗੜ੍ਹ ਵਿਚ ਸਥਾਪਤ 'ਚੰਡੀਗੜ੍ਹ ਗੌਲਫ ਐਸੋਸੀਏਸ਼ਨ' ਇਕ ਲੰਬਾ ਇਤਿਹਾਸ ਰੱਖਦਾ ਹੈ। ਇਥੇ ਸਾਰਾ ਸਾਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਗੌਲਫ ਮੁਕਾਬਲੇ ਵੀ ਹੁੰਦੇ ਰਹਿੰਦੇ ਹਨ। ਇਸਦੇ ਨਾਲ ਹੀ ਪੰਚਕੂਲਾ ਗੌਲਫ ਕਲੱਬ ਵੀ ਅਜਿਹੇ ਮੁਕਾਬਲਿਆਂ ਸਹਿਯੋਗੀ ਹੁੰਦਾ ਹੈ। ਬੀਤੇ ਦੋ ਦਿਨਾਂ ਤੋਂ ਇਥੇ ਫਾਊਂਡਰ ਮੈਂਬਰ ਸਵਰਗੀ ਸ. ਜੇ. ਐਸ. ਚੀਮਾ ਦੀ ਯਾਦ ਵਿਚ 'ਇੰਡੀਅਨ ਆਇਲ' ਵਲੋਂ ਸਪਾਂਸਰ 'ਚੰਡੀਗੜ੍ਹ ਗੌਲਫਿੰਗ ਟੂਰ-2018' ਚੱਲ ਰਿਹਾ ਸੀ। ਇਨ੍ਹਾਂ ਮੁਕਾਬਲਿਆਂ ਦੇ ਵਿਚ ਦੇਸ਼-ਵਿਦੇਸ਼ ਤੋਂ ਗੌਲਫਰ ਪਹੁੰਚੇ ਸਨ।

ਨਿਊਜ਼ੀਲੈਂਡ ਵਸਦੇ ਭਾਈਚਾਰੇ ਨੂੰ ਮਾਣ ਹੋਵੇਗਾ ਇਸ ਗੌਲਫ ਟੂਰਨਾਮੈਂਟ ਦੇ ਵਿਚ ਸ. ਖੜਗ ਸਿੰਘ ਅਤੇ ਉਨ੍ਹਾਂ ਦੇ ਬੇਟੇ ਸ. ਤੇਗਬੀਰ ਸਿੰਘ ਨੇ ਵੀ ਭਾਗ ਲਿਆ। ਪਹਿਲੇ ਦਿਨ ਦੇ ਮੁਕਾਬਲੇ ਵਿਚ ਦੋਵੇਂ ਪਿਉ ਪੁੱਤ ਸ. ਖੜਗ ਸਿੰਘ (ਸ਼ਾਟ 79 ਤੇ 83) ਅਤੇ ਸ. ਤੇਗਬੀਰ ਸਿੰਘ' (ਸ਼ਾਟ 78) ਉਪ ਜੇਤੂ ਰਹੇ। ਸ਼ੁੱਕਰਵਾਰ ਨੂੰ ਦੂਜੇ ਦਿਨ ਦੇ ਮੁਕਾਬਲੇ ਪੰਚਕੂਲਾ ਦੇ ਵਿਚ ਹੋਏ ਅਤੇ ਸ. ਤੇਗਬੀਰ ਸਿੰਘ (ਸ਼ਾਟ 78) ਫ਼ਾਈਨਲ ਮੁਕਾਬਲੇ ਵਿਚ ਉਪ ਜੇਤੂ ਐਲਾਨਿਆ ਗਿਆ। 

ਪ੍ਰਬੰਧਕਾਂ ਵੱਲੋਂ ਦੋਵੇਂ ਗੌਲਫਰ ਨੂੰ ਸੁੰਦਰ ਟ੍ਰਾਫੀਆਂ ਭੇਟ ਕੀਤੀਆਂ ਗਈਆਂ। ਨਿਊਜ਼ੀਲੈਂਡ ਵਸਦੇ ਭਾਰਤੀ ਭਾਈਚਾਰੇ ਵਲੋਂ ਸ. ਖੜਗ ਸਿੰਘ ਅਤੇ ਸ. ਤੇਗਬੀਰ ਸਿੰਘ ਨੂੰ ਗੌਲਫ ਟੂਰਨਾਮੈਂਟ ਦੇ ਵਿਚ ਉਪਜੇਤੂ ਆਉਣ ਉਤੇ ਬਹੁਤ ਬਹੁਤ ਵਧਾਈ। ਕੈਨੇਡਾ ਤੋਂ ਪਹੁੰਚੇ ਸ੍ਰੀ ਅਨਿਲ ਸ਼ਰਮਾ (ਸ਼ਾਟ 76-81) ਤੇ ਪਹਿਲੇ ਨੰਬਰ ਉਤੇ ਰਹੇ। ਵਰਨਣਯੋਗ ਹੈ ਕਿ ਸ. ਖੜਗ ਸਿੰਘ ਇਸ ਤੋਂ ਪਹਿਲਾਂ 2008 ਵਿਚ ਚੰਡੀਗੜ੍ਹ ਗੌਲਫ ਕਲੱਬ ਦੇ ਜੇਤੂ ਵੀ ਰਹਿ ਚੁੱਕੇ ਹਨ ਜਦ ਕਿ ਤੇਗਬੀਰ ਸਿੰਘ ਨੇ 2016 ਦੇ ਵਿਚ ਚੰਡੀਗੜ੍ਹ ਗੌਲਫ ਕਲੱਬ ਦੀ ਓਵਰਆਲ ਟ੍ਰਾਫੀ ਜਿੱਤੀ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement