
ਪੰਜਾਬ ‘ਚ ਰੋਜਾਨਾ ਤਰ੍ਹਾਂ-ਤਰ੍ਹਾਂ ਦੀਆਂ ਖਬਰਾਂ ਦੇਖਣ ਨੂੰ ਮਿਲ ਰਹੀਆਂ ਹਨ...
ਅੰਮ੍ਰਿਤਸਰ: ਪੰਜਾਬ ‘ਚ ਰੋਜਾਨਾ ਤਰ੍ਹਾਂ-ਤਰ੍ਹਾਂ ਦੀਆਂ ਖਬਰਾਂ ਦੇਖਣ ਨੂੰ ਮਿਲ ਰਹੀਆਂ ਹਨ ਜਿਨ੍ਹਾਂ ਤੇ ਯਕੀਨ ਕਰਨਾ ਵੀ ਮੁਸ਼ਕਲ ਹੁੰਦਾ ਹੈ ਅਜਿਹੀ ਹੀ ਇਕ ਖਬਰ ਹੁਣ ਸ੍ਰੀ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜਿਥੋਂ ਦੇ ਰਹਿਣ ਵਾਲੇ ਇਕ ਪਰਵਾਰ ਨੇ ਆਪਣੇ ਮੁਹੱਲੇ ਦੇ ਇਕ ਹੋਰ ਪਰਵਾਰ ਦੇ ਮੁੰਡਿਆਂ ‘ਤੇ ਦੋਸ਼ ਲਗਾਏ ਹਨ।
Inspector Son
ਪਰਮਜੀਤ ਸਿੰਘ JE ਬਿਜਲੀ ਬੋਰਡ ਨੇ ਦੱਸਿਆ ਕੇ ਉਨ੍ਹਾਂ ਦੇ ਮੁੰਡੇ ਨੂੰ ਮੁਹੱਲੇ ‘ਚ ਰਹਿਣ ਵਾਲੇ ਥਾਣੇਦਾਰ ਦਾ ਮੁੰਡਾ ਰੋਜ ਤੰਗ ਪ੍ਰੇਸ਼ਾਨ ਕਰਦਾ ਹੈ ਕਿ ਤੂੰ ਮੈਨੂੰ ਆਪਣੇ ਨਾਲ ਪੜਦੀਆਂ ਕੁੜੀਆਂ ਦੇ ਮੋਬਾਈਲ ਨੰਬਰ ਪਤਾ ਕਰਕੇ ਦੱਸ।
Inspector Son
ਪਰ ਅਜਿਹਾ ਨਾ ਕਰਨ ਤੇ ਉਹ ਮੇਰੇ ਲੜਕੇ ਹਰਮਨਦੀਪ ਨੂੰ ਪ੍ਰੇਸ਼ਾਨ ਕਰਦੇ ਹਨ। ਪਰਮਜੀਤ ਨੇ ਦੱਸਿਆ ਕੇ ਜਦੋਂ ਉਹ ਇਸ ਬਾਰੇ ਉਲਾਂਭਾ ਦੇਣ ਥਾਣੇਦਾਰ ਦੇ ਘਰੇ ਗਿਆ ਤਾਂ ਉਸ ਨਾਲ ਉਨ੍ਹਾਂ ਨੇ ਕੁੱਟਮਾਰ ਕੀਤੀ। ਪਰਮਜੀਤ ਨੇ ਦੱਸਿਆ ਕੇ ਪੁਲਿਸ ਉਸ ਦੀ ਕੋਈ ਸੁਣਵਾਈ ਨਹੀ ਕਰ ਰਹੀ। ਉਸ ਨੇ ਸਰਕਾਰ ਅੱਗੇ ਬੇਨਤੀ ਕੀਤੀ ਹੈ ਕੇ ਉਸ ਦੀ ਮੱਦਦ ਕੀਤੀ ਜਾਵੇ ਅਤੇ ਉਨ੍ਹਾਂ ‘ਤੇ ਕਾਰਵਾਈ ਕੀਤੀ ਜਾਵੇ।