ਰਾਮ ਰਹੀਮ ਦੇ ਦਲਿਤ ਸਿੱਖ ਪੈਰੋਕਾਰਾਂ ਦੀ ਸਿੱਖੀ 'ਚ ਵਾਪਸੀ ਕਰਵਾਉਣ 'ਚ ਐਸਜੀਪੀਸੀ ਫ਼ੇਲ੍ਹ!
Published : Aug 25, 2018, 1:56 pm IST
Updated : Aug 25, 2018, 1:56 pm IST
SHARE ARTICLE
Shiromani Gurdwara Parbandhak Committee
Shiromani Gurdwara Parbandhak Committee

ਉਂਝ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖਾਂ ਦੀ ਸਰਵਉਚ ਸੰਸਥਾ ਮੰਨਿਆ ਜਾਂਦਾ ਹੈ ਜੋ ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਹਰ ਸਾਲ ਕਰੋੜਾਂ ਰੁਪਏ ਖ਼ਰਚ.......

ਐਸਏਐਸ ਨਗਰ : ਉਂਝ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖਾਂ ਦੀ ਸਰਵਉਚ ਸੰਸਥਾ ਮੰਨਿਆ ਜਾਂਦਾ ਹੈ ਜੋ ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਹਰ ਸਾਲ ਕਰੋੜਾਂ ਰੁਪਏ ਖ਼ਰਚ ਕਰਦੀ ਹੈ....ਪਰ ਇਸ ਦੇ ਬਾਵਜੂਦ ਵੀ ਬਹੁਤ ਸਾਰੇ ਸਿੱਖ...ਸਿੱਖੀ ਤੋਂ ਬੇਮੁਖ ਹੋ ਰਹੇ ਹਨ....ਕਿਉਂ??? ਅੱਜ ਤੋਂ ਠੀਕ ਇਕ ਸਾਲ ਪਹਿਲਾਂ ਜਦੋਂ ਡੇਰਾ ਸਿਰਸਾ ਮੁਖੀ ਦਾ ਅਸਲ ਸੱਚ ਦੁਨੀਆ ਸਾਹਮਣੇ ਆਇਆ ਸੀ ਤਾਂ ਸ਼੍ਰੋਮਣੀ ਕਮੇਟੀ ਕੋਲ ਉਨ੍ਹਾਂ ਬੇਮੁੱਖ ਹੋਏ ਸਿੱਖਾਂ ਦੀ ਵਾਪਸੀ ਕਰਵਾਉਣ ਦਾ ਇਹ ਇਕ ਵੱਡਾ ਮੌਕਾ ਸੀ... ਜੋ ਡੇਰੇ ਨਾਲ ਜੁੜੇ ਹੋਏ ਸਨ....

Ram RahimRam Rahim

ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਹਿਜ਼ ਇਕ ਅਪੀਲ ਕਰਨ ਤੋਂ ਇਲਾਵਾ ਇਸ ਵੱਲ ਕੋਈ ਵਿਸ਼ੇਸ਼ ਧਿਆਨ ਨਹੀਂ ਦਿਤਾ। ਪੰਜਾਬ ਤੋਂ ਡੇਰੇ ਨਾਲ ਜੁੜਨ ਵਾਲੇ ਲੋਕਾਂ ਵਿਚ ਬਹੁ ਗਿਣਤੀ ਦਲਿਤ ਸਿੱਖਾਂ ਦੀ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬੇਮੁੱਖ ਹੋ ਕੇ ਰਾਮ ਰਹੀਮ ਦੇ ਪੈਰੋਕਾਰ ਬਣੇ ਹੋਏ ਹਨ। ਦੇਖਿਆ ਜਾਵੇ ਤਾਂ ਇਨ੍ਹਾਂ ਲੋਕਾਂ ਦੇ ਸਿੱਖੀ ਤੋਂ ਬੇਮੁੱਖ ਹੋਣ ਦੇ ਪਿੱਛੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਜਾਵੇਗਾ ਕਿਉਂਕਿ ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਕਰੋੜਾਂ ਦਾ ਬਜਟ ਰਖਿਆ ਜਾਂਦੈ... ਫਿਰ ਇਸ ਦੇ ਬਾਵਜੂਦ ਸਿੱਖ ਸਿੱਖੀ ਤੋਂ ਬੇਮੁੱਖ ਹੋ ਕੇ ਕੁਰਾਹੇ ਕਿਉਂ ਪੈ ਰਹੇ ਹਨ?....

Gobind Singh LongowalGobind Singh Longowal

ਕਿਉਂ ਇੱਥੇ ਪ੍ਰਚਾਰ ਕਰਨ ਤੋਂ ਜ਼ਿਆਦਾ ਵਿਦੇਸ਼ਾਂ ਵਿਚ ਪ੍ਰਚਾਰ ਕਰਨ ਨੂੰ ਜ਼ਿਆਦਾ ਤਰਜੀਹ ਦਿਤੀ ਜਾਂਦੀ ਹੈ?...ਜਿੱਥੋਂ ਦੇ ਸਿੱਖ ਪਹਿਲਾਂ ਹੀ ਸਿੱਖੀ ਨਾਲ ਜੁੜੇ ਹੋਏ ਹਨ???? ਦਸ ਦਈਏ ਕਿ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਾਧਵੀਆਂ ਨਾਲ ਜ਼ਬਰ ਜਨਾਹ ਕਰਨ ਦੇ ਮਾਮਲੇ ਵਿਚ 20 ਸਾਲ ਦੀ ਸਜ਼ਾ ਹੋਣ ਤੋਂ ਬਾਅਦ ਡੇਰਾ ਸਿਰਸਾ ਪੂਰੀ ਤਰ੍ਹਾਂ ਨਾਲ ਖੇਰੂੰ-ਖੇਰੂੰ ਹੋ ਗਿਆ ਸੀ...ਇਹੀ ਹਾਲ ਉਸ ਦੇ ਰਾਮ ਰਹੀਮ ਦੇ ਪੰਜਾਬ ਵਿਚਲੇ ਪੈਰੋਕਾਰਾਂ ਦਾ ਵੀ ਹੋ ਗਿਆ ਸੀ, ਜਿਨ੍ਹਾਂ ਵਿਚੋਂ ਕਈਆਂ ਨੇ ਰਾਮ ਰਹੀਮ ਦੀਆਂ ਤਸਵੀਰਾਂ ਨੂੰ ਤਿਲਾਂਜਲੀ ਦੇ ਦਿਤੀ ਸੀ...ਰਾਮ ਰਹੀਮ ਦੀਆਂ ਤਸਵੀਰਾਂ ਗੰਦੇ ਨਾਲਿਆਂ ਵਿਚ ਪਈਆਂ ਮਿਲੀਆਂ ਸਨ।

Sauda DeraSauda Dera

ਪੰਜਾਬ ਵਿਚ ਡੇਰਾ ਸਿਰਸਾ ਮੁਖੀ ਦੇ ਹਜ਼ਾਰਾਂ ਸਮਰਥਕ ਮੌਜੂਦ ਹਨ, ਜਿਨ੍ਹਾਂ ਵਿਚੋਂ ਮਹਿਜ਼ ਕੁੱਝ ਫ਼ੀਸਦੀ ਲੋਕਾਂ ਨੇ ਸਿੱਖੀ ਵੱਲ ਮੋੜਾ ਪਾਇਆ.... ਇਸ ਵਿਚ ਕੋਈ ਸ਼ੱਕ ਨਹੀਂ ਕਿ ਜੇਕਰ ਐਸਜੀਪੀਸੀ ਵਲੋਂ ਇਨ੍ਹਾਂ ਲੋਕਾਂ ਨੂੰ ਸਿੱਖੀ ਨਾਲ ਜੋੜਨ ਲਈ ਸਰਗਰਮੀ ਨਾਲ ਵਿਸ਼ੇਸ਼ ਯਤਨ ਆਰੰਭੇ ਜਾਂਦੇ ਤਾਂ ਹੋਰ ਵੀ ਜ਼ਿਆਦਾ ਲੋਕਾਂ ਦੀ ਸਿੱਖੀ ਦੇ ਘਰ 'ਚ ਵਾਪਸੀ ਹੋ ਸਕਦੀ ਸੀ... ਪਰ ਅਫ਼ਸੋਸ ਕਿ ਅਜਿਹਾ ਕਰਨ ਵਿਚ ਐਸਜੀਪੀਸੀ ਫ਼ੇਲ੍ਹ ਸਾਬਤ ਹੋਈ ਹੈ!!!

Dera Premi (File Photo)Dera Premi (File Photo)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement