ਭਾਰਤੀ ਮੂਲ ਦੀ ਅਮਰੀਕਨ ਲੜਕੀ ਨੇ ਲੱਭਿਆ ਕੋਰੋਨਾ ਵਾਇਰਸ ਦਾ ਇਲਾਜ
Published : Oct 25, 2020, 9:38 pm IST
Updated : Oct 25, 2020, 9:39 pm IST
SHARE ARTICLE
Picture
Picture

25 ਹਜਾਰ ਡਾਲਰ ਦਾ ਇਨਾਮ ਜਿੱਤਿਆ

ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਇਲਾਜ ਦੀ ਖੋਜ ਅਮਰੀਕਾ 'ਚ ਰਹਿੰਦੀ ਭਾਰਤੀ ਮੂਲ ਦੀ ਅਠਵੀਂ ਜਮਾਤ ਦੀ 14 ਸਾਲਾ ਇੱਕ ਵਿਦਿਆਰਥਣ ਨੇ ਇਨਫੈਕਸ਼ਨ ਤੋਂ ਨਿਜਾਤ ਦਿਵਾਉਣ 'ਚ ਮਦਦਗਾਰ ਹੋ ਸਕਣ ਵਾਲੇ ਇਲਾਜ ਦੀ ਖੋਜ ਕਰਕੇ ਵੱਡੀ ਇਨਾਮੀ ਰਕਮ ਜਿੱਤੀ ਹੈ। ਇਸ ਭਾਰਤੀ ਮੂਲ ਲੜਕੀ ਨੇ ਵਿਦੇਸ਼ ਵਿਚ ਰਹਿ ਕੇ ਭਾਰਤ ਦਾ ਨਾਮ ਰੌਸਨ ਕੀਤਾ ਹੈ । ਅਨਿਕਾ ਅੱਠਵੀਂ ਜਮਾਤ ਵਿਚ ਪੜ੍ਹਦੀ ਹੈ । ਜ਼ਿਕਰ ਯੋਗ ਹੈ ਕਿ ਅਨਿਕਾ ਬੱਚੀ ਜਿਸ ਨੇ ਇਸ ਵਾਇਰਸ ਦੀ ਖੋਜ ਕੀਤੀ ਹੈ ਜੋ ਪਿਛਲੇ ਸਾਲ ‘ਇੰਫਲੂਐਂਜਾ ਦੇ ਗੰਭੀਰ ਇਨਫੈਕਸ਼ਨ ਦਾ ਸ਼ਿਕਾਰ ਹੋ ਗਈ ਸੀ । ਅਤੇ ਆਪਣੀ ਬਿਮਾਰੀ ਦਾ ਇਲਾਜ ਲੱਭ ਰਹੀ ਸੀ । ਇਸੇ ਦੌਰਾਨ ਕੋਰੋਨਾ ਮਹਾਮਾਰੀ ਦਾ ਦੌਰ ਚੱਲ ਪਿਆ । ਅਨਿਕਾ ਨੇ ਆਪਣਾ ਸਾਰਾ ਧਿਆਨ ਕੋਰੋਨਾ ਵਾਇਰਸ ਦਾ ਇਲਾਜ ਲੱਭਣ ਵੱਲ ਲਾ ਦਿੱਤਾ । ਜਿਸ ਦੇ ਸਿੱਟੇ ਵਜੋ ਅਨਿਕਾ ਕੋਰੋਨਾ ਮਹਾਮਾਰੀ ਦਾ ਇਲਾਜ ਲੱਭਿਆ ਹੈ ।  

Corna

Corna
 

 ਕਿਵੇ ਸਫਲਤਾ ਹਾਸਿਲ ਕੀਤੀ ਅਨਿਕਾ ਨੇ-

ਅਮਰੀਕਾ ਦੀ ਇੱਕ ਪ੍ਰਮੁੱਖ ਵਿਨਿਰਮਾਣ ਕੰਪਨੀ 3ਐੱਮ ਹਰ ਸਾਲ ਦੇਸ਼ 'ਚ ਸੈਕੰਡਰੀ ਸਕੂਲ ਪੱਧਰ 'ਤੇ ਯੰਗ ਸਾਇੰਟਿਸਟ ਚੈਲੇਂਜ ਮੁਕਾਬਲੇ ਦਾ ਪ੍ਰਬੰਧ ਕਰਦੀ ਹੈ । ਇਸ ਮੁਕਾਬਲੇ 'ਚ ਦੇਸ਼ਭਰ ਦੇ ਵਿਗਿਆਨ 'ਚ ਰੂਚੀ ਰੱਖਣ ਵਾਲੇ ਵਿਦਿਆਰਥੀ ਆਪਣੀ ਕਿਸੇ ਖੋਜ ਅਤੇ ਖੋਜ ਦੇ ਨਾਲ ਅਰਜ਼ੀ ਦਿੰਦੇ ਹਨ ।  ਇਸ ਸਾਲ ਇਸ ਮੁਕਾਬਲੇ 'ਚ ਚੁਣੇ ਗਏ ਚੋਟੀ ਦੇ 10 ਨੌਜਵਾਨ ਵਿਗਿਆਨੀਆਂ 'ਚ ਅਨਿਕਾ ਵੀ ਸ਼ਾਮਿਲ ਹੈ । ਜਿਸ ਨੇ ਕੋਰੋਨਾ ਦੇ ਇਲਾਜ 'ਚ ਮਦਦਗਾਰ ਤਕਨੀਕ ਵਿਕਸਿਤ ਕਰਕੇ 25 ਹਜ਼ਾਰ ਡਾਲਰ ਦਾ ਇਨਾਮ ਜਿੱਤਿਆ ਹੈ ।

CornaCorna
 

ਅਨਿਕਾ ਦਾ ਕਹਿਣਾ ਹੈ ਕਿ ਪਿਛਲੇ ਸਾਲ ਇਸ ਬੀਮਾਰੀ ਦਾ ਇਲਾਜ ਤਲਾਸ਼ ਕਰਨ 'ਤੇ ਕੰਮ ਕਰ ਰਹੀ ਸੀ। ਉਸ ਸਮੇਂ ਤੱਕ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦਾ ਦੂਰ ਦੂਰ ਤੱਕ ਕੁੱਝ ਪਤਾ ਨਹੀਂ ਸੀ ਪਰ ਇਸ ਸਾਲ ਦੇ ਸ਼ੁਰੂ 'ਚ ਕੋਰੋਨਾ ਮਹਾਮਾਰੀ ਦਾ ਰੂਪ ਲੈਣ ਤੋਂ ਬਾਅਦ ਅਨਿਕਾ ਨੇ ਆਪਣਾ ਧਿਆਨ ਇਸ ਵੱਲ ਕੇਂਦਰਿਤ ਕੀਤਾ ਅਤੇ ਕਈ ਕੰਪਿਊਟਰ ਪ੍ਰੋਗਰਾਮਾਂ ਦਾ ਇਸਤੇਮਾਲ ਕਰਕੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਵਾਇਰਸ ਨੂੰ ਕਿਸ ਤਰ੍ਹਾਂ ਕਮਜ਼ੋਰ ਕੀਤਾ ਜਾ ਸਕਦਾ ਹੈ।

ਦੁਨੀਆ ਨੂੰ ਕੋਰੋਨਾ ਇਨਫੈਕਸ਼ਨ ਤੋਂ ਮੁਕਤ ਹੋ ਕੇ ਛੇਤੀ ਤੋਂ ਛੇਤੀ ਆਮ ਵਰਗੇ ਹਾਲਾਤ ਦੇਖਣ ਦੀ ਉਮੀਦ ਰੱਖਣ ਵਾਲੀ ਅਨਿਕਾ ਨੇ ਦੱਸਿਆ ਕਿ ਇਹ ਖਤਰਨਾਕ ਵਾਇਰਸ ਆਪਣੇ ਪ੍ਰੋਟੀਨ ਦੇ ਜ਼ਰੀਏ ਇਨਫੈਕਸ਼ਨ ਫੈਲਾਉਂਦਾ ਹੈ ਅਤੇ ਉਨ੍ਹਾਂ ਨੇ ਇਸ ਵਾਇਰਸ ਦੇ ਫੈਲਾਅ ਲਈ ਜ਼ਿੰਮੇਦਾਰ ਪ੍ਰੋਟੀਨ ਨੂੰ ਹਮਲਾਵਰ ਕਰਨ ਲਈ ਇੱਕ ਮਾਲਿਕਿਊਲ ਅਰਥਾਤ ਸੂਖ਼ਮ ਦੀ ਖੋਜ ਕੀਤੀ ਹੈ । ਅਨਿਕਾ ਨੇ ਇਸ- ਸਿਲਿਕੋ ਪ੍ਰਕਿਰਿਆ ਦਾ ਇਸਤੇਮਾਲ ਕਰ ਇਸ ਮਾਲਿਕਿਊਲ ਨੂੰ ਲੱਭ ਲਿਆ, ਜੋ ਸਾਰਸ ਕੋਵਿਡ-2 ਵਾਇਰਸ ਦੇ ਸਪਾਇਕ ਪ੍ਰੋਟੀਨ ਨੂੰ ਬੇਅਸਰ ਕਰ ਸਕਦਾ ਹੈ। ਅਵਿਕਾ ਨੂੰ ਉਮੀਦ ਹੈ ਕਿ ਉਹ ਇੱਕ ਦਿਨ ਮੈਡੀਕਲ ਰਿਸਰਚਰ ਅਤੇ ਪ੍ਰੋਫੈਸਰ ਬਣੇਗੀ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਨੂੰ ਠੀਕ ਕਰ ਦਿੰਦੇ ਹਨ ਇਹ ਬੂਟੇ ਪਹਿਲੀ ਵਾਰ ਦੇਖੋ 10 ਤਰ੍ਹਾਂ ਦਾ ਪੁਦੀਨਾ

26 Jul 2024 9:31 AM

Big Breaking:ਸਿੱਧੂ ਮੂਸੇਵਾਲਾ ਕ.ਤ.ਲ.ਕਾਂ.ਡ ਨਾਲ ਜੁੜੀ ਅਹਿਮ ਖ਼ਬਰ! ਅੱਜ ਕੋਰਟ ਸੁਣਾ ਸਕਦੀ ਹੈ ਵੱਡਾ ਫੈਸਲਾ

26 Jul 2024 9:25 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:21 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:19 AM

Beadbi ਮਗਰੋਂ ਹੋਏ Goli kand 'ਚ ਗੋ/ਲੀ/ਆਂ ਦੇ ਖੋਲ ਚੁੱਕ ਲੈ ਗੀਆ ਸੀ ਇਕ Leader, ਕਿਹੜੇ ਅਫ਼ਸਰਾਂ ਤੋ ਲੈਕੇ ਲੀਡਰ

26 Jul 2024 9:15 AM
Advertisement