ਪੰਜਾਬ ਵਿਚ ਬਿਜਲੀ ਦਰਾਂ ਵਿਚ ਵਾਧਾ ਪਹਿਲੀ ਅਪ੍ਰੈਲ ਨੂੰ
Published : Mar 26, 2021, 7:53 am IST
Updated : Mar 26, 2021, 7:53 am IST
SHARE ARTICLE
Electricity
Electricity

ਬਿਜਲੀ ਰੈਗੂਲੇਟਰੀ ਕਮਿਸ਼ਨ ਨੂੰ ਸਰਕਾਰ ਦਾ ਇਸ਼ਾਰਾ ਨਹੀਂ ਹੋਇਆ

ਚੰਡੀਗੜ੍ਹ (ਜੀ.ਸੀ.ਭਾਰਦਵਾਜ): ਪਟਿਆਲਾ ਸਥਿਤ ਬਿਜਲੀ ਕਾਰਪੋਰੇਸ਼ਨ ਵਲੋਂ 3 ਮਹੀਨੇ ਪਹਿਲਾ ਸਾਲ 2021-22 ਲਈ 37657 ਕਰੋੜ ਦੀ ਸਾਲਾਨਾ ਮਾਲੀਆ ਮੰਗ, ਰੈਗੂਲੇਟਰੀ ਕਮਿਸ਼ਨ ਨੂੰ ਭੇਜਣ ਉਪਰੰਤ ਕਮਿਸ਼ਨ ਦੀ ਚੇਅਰਪਰਸਨ ਨੇ ਉਦਯੋਗਪਤੀਆਂ, ਘਰੇਲੂ ਤੇ ਕਮਰਸ਼ੀਅਲ ਖੇਤਰ ਦੇ ਖਪਤਕਾਰਾਂ ਨਾਲ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ, ਬਠਿੰਡਾ ਤੇ ਚੰਡੀਗੜ੍ਹ ਵਿਚ ਬੈਠਕਾਂ ਕਰ ਕੇ ਵਿਚਾਰ ਜਾਣ ਲਏ ਹਨ ਤੇ ਪੰਜਾਬ ਦੇ ਕੁਲ 95 ਲੱਖ ਕੁਨੈਕਸ਼ਨ ਧਾਰਕਾਂ ’ਤੇ ਨਵੇਂ ਬਿਜਲੀ ਰੇਟ ਅਗਲੇ ਹਫ਼ਤੇ ਪਹਿਲੀ ਅਪ੍ਰੈਲ ਤੋਂ ਲਾਉਣ ਦਾ ਐਲਾਨ ਛੇਤੀ ਹੋਣ ਵਾਲਾ ਹੈ।

 ElectricityElectricity

ਕਾਂਗਰਸ ਸਰਕਾਰ ਲਈ ਇਹ ਚੋਣ ਵਰ੍ਹਾ ਹੋਣ ਕਰ ਕੇ ਪਾਵਰ ਕਮਿਸ਼ਨ ਹਾਲ ਦੀ ਘੜੀ ਸਰਕਾਰ ਵਲੋਂ ਲਿਖਤੀ ਇਸ਼ਾਰੇ ਦੀ ਉਡੀਕ ਵਿਚ ਹੈ। ਨਵੇਂ ਟੈਰਿਫ਼ ਹੁਕਮਾਂ ਵਿਚ ਪਾਵਰ ਕਾਰਪੋਰੇਸ਼ਨ ਵਲੋਂ ਮੰਗੇ 8 ਫ਼ੀ ਸਦੀ ਵਾਧੇ ਦੇ ਮੁਕਾਬਲੇ ਬਿਜਲੀ ਰੈਗੂਲੇਟਰੀ ਕਮਿਸ਼ਨ ਕੇਵਲ 2 ਫ਼ੀ ਸਦੀ ਵਾਧਾ ਹੀ ਕਰੇਗਾ ਜਿਸ ਨਾਲ ਸਿਰਫ਼ 700-800 ਕਰੋੜ ਦਾ ਹੀ ਸਾਲਾਨਾ ਭਾਰ, ਪੰਜਾਬ ਦੇ ਖਪਤਕਾਰਾਂ ’ਤੇ ਪਵੇਗਾ। ਪਾਵਰ ਕਾਰਪੋਰੇਸ਼ਨ ਵਲੋਂ ਕਮਿਸ਼ਨ ਨੂੰ ਭੇਜੀ 400 ਸਫ਼ਿਆਂ ਦੀ ਵਿੱਤੀ ਮੰਗ ਰੀਪੋਰਟ ਵਿਚ ਬਿਜਲੀ ਬੋਰਡ ਯਾਨੀ ਪਾਵਰ ਕਾਰਪੋਰੇਸ਼ਨ ਸਿਰ ਇਸ ਵੇਲੇ 31601 ਕਰੋੜ ਦਾ ਕਰਜ਼ਾ ਹੈ ਅਤੇ ਸਾਲਾਨਾ 34304 ਕਰੋੜ ਦੀ ਆਮਦਨ ਮੁਕਾਬਲੇ 37653 ਕਰੋੜ ਦੇ ਖ਼ਰਚੇ ਸਾਲ 2021-22 ਵਿਚ ਹੋਏ ਹਨ 

ElectricityElectricity

ਯਾਨੀ ਸਾਲਾਨਾ ਮਾਲੀਆ ਘਾਟਾ 3349 ਕਰੋੜ ਦਾ ਹੈ ਜਿਸ ਕਰ ਕੇ ਪਾਵਰ ਕਾਰਪੋਰੇਸ਼ਨ ਬਹੁਤ ਜ਼ਿਆਦਾ ਵਿੱਤੀ ਸੰਕਟ ਵਿਚ ਹੈ। ਪਾਵਰ ਕਮਿਸ਼ਨ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਪੰਜਾਬ ਸਰਕਾਰ ਦੀ ਅਪਣੀ ਵਿੱਤੀ ਹਾਲਤ ਵੀ ਸੰਕਟਮਈ ਹੈ ਅਤੇ ਚੋਣ ਵਰ੍ਹਾ ਹੋਣ ਕਰ ਕੇ ਜੇ ਨਵੇਂ ਟੈਰਿਫ਼ ਰੇਟ ਪਿਛਲੇ ਸਾਲਾਂ ਦੀ ਤਰ੍ਹਾਂ 5 ਤੋਂ 7 ਪ੍ਰਤੀਸ਼ਤ ਵਧਾਏ ਗਏ ਤਾਂ ਵਿਰੋਧੀ ਧਿਰਾਂ ਵਲੋਂ ਸਖ਼ਤ ਆਲੋਚਨਾ ਹੋਵੇਗੀ। ਵਿਧਾਨ ਸਭਾ ਵਿਚ ਪਾਸ ਕੀਤੇ ਬਜਟ ਪ੍ਰਸਤਾਵਾਂ ਮੁਤਾਬਕ 14,23,000 ਟਿਊਬਵੈੱਲਾਂ ਦੀ ਮੁਫ਼ਤ ਬਿਜਲੀ ਲਈ ਪਿਛਲੇ 4 ਸਾਲਾਂ ਵਿਚ 23851 ਕਰੋੜ ਦੀ ਸਬਸਿਡੀ ਦਿਤੀ ਗਈ ਅਤੇ 1 ਅਪ੍ਰੈਲ 2021 ਤੋਂ ਮਾਰਚ 31, 2022 ਤਕ ਇਕ ਸਾਲ ਲਈ ਕੇਵਲ 7180 ਕਰੋੜ ਰੱਖੇ ਹਨ।

Electricity Electricity

ਪਾਵਰ ਕਾਰਪੋਰੇਸ਼ਨ ਦੇ ਅੰਕੜਿਆਂ ਅਨੁਸਾਰ ਕਿਸਾਨੀ ਟਿਊਬਵੈੱਲਾਂ ਸਮੇਤ ਕਮਜ਼ੋਰ ਵਰਗਾਂ ਤੇ ਪਿਛੜੀ ਜਾਤੀ ਲੋਕਾਂ ਦੀ ਮੁਫ਼ਤ ਬਿਜਲੀ ਦੀ ਸਬਸਿਡੀ ਰਕਮ ਜੋ 2019-20 ਵਿਚ 9212 ਕਰੋੜ ਸੀ, ਸਾਲ 20-21 ਵਿਚ 10282 ਕਰੋੜ ਹੋ ਗਈ ਤੇ 21-22 ਵਿਚ 10621 ਕਰੋੜ ਹੋ ਜਾਵੇਗੀ। ਜੇ ਪਿਛਲਾ ਬਕਾਇਆ ਵੀ ਜੋੜ ਦਿਤਾ ਜਾਵੇ ਤਾਂ ਸਰਕਾਰ ਵੱਲ ਕੁੱਝ ਸਬਸਿਡੀ ਦੀ ਦੇਣਦਾਰੀ 18,000 ਕਰੋੜ ਤਕ ਪਹੁੰਚਣ ਦਾ ਡਰ ਹੈ।ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਹੁਕਮਾਂ ਮੁਤਾਬਕ ਸਬਸਿਡੀ ਦੀ ਰਕਮ ਮਹੀਨੇ ਦੇ ਸ਼ੁਰੂ ਵਿਚ ਅਗਾਊਂ ਹੀ ਸਰਕਾਰ ਨੂੰ ਪਾਵਰ ਕਾਰਪੋਰੇਸ਼ਨ ਕੋਲ ਜਮ੍ਹਾਂ ਕਰਵਾਉਣੀ ਪੈਂਦੀ ਹੈ, ਇਹ ਅੰਕੜਾ ਫ਼ਰਵਰੀ 28 ਨੂੰ 16400 ਕਰੋੜ ਦਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement