
ਨਵਜੋਤ ਸਿੰਘ ਸਿੱਧੂ ਨੇ ਨਸ਼ੇ ਦੇ ਮੁੱਦੇ ’ਤੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੂੰ ਸਵਾਲ ਕੀਤੇ ਹਨ।
ਚੰਡੀਗੜ੍ਹ: ਬੇਅਦਬੀ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿਚ ਲੈਣ ਤੋਂ ਬਾਅਦ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ (Navjot Sidhu) ਨੇ ਨਸ਼ੇ ਦੇ ਮੁੱਦੇ ’ਤੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ (DGP Dinkar Gupta) ਨੂੰ ਸਵਾਲ ਕੀਤੇ ਹਨ। ਨਵਜੋਤ ਸਿੱਧੂ ਨੇ ਇਕ ਵੀਡੀਓ ਸ਼ੇਅਰ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ’ਤੇ ਹਮਲਾ ਬੋਲਿਆ ਹੈ।
Navjot Sidhu
ਹੋਰ ਪੜ੍ਹੋ: ਕੋਰੋਨਾ ਤੋਂ ਡਰੀ ਭਾਰਤੀ ਮਹਿਲਾ ਨੇ ਧੀ ਨੂੰ ਉਤਾਰਿਆ ਮੌਤ ਦੇ ਘਾਟ, 15 ਵਾਰ ਚਾਕੂ ਨਾਲ ਕੀਤਾ ਵਾਰ
ਉਹਨਾਂ ਨੇ ਪੰਜਾਪ ਦੇ ਡੀਜੀਪੀ (DGP Punjab) ਨੂੰ ਪੁੱਛਿਆ ਕਿ ਮਾਣਯੋਗ ਉੱਚ ਅਦਾਲਤ ਵੱਲੋਂ ਸਰਕਾਰ ਨੂੰ ਭੇਜੀ ਗਈ ਸਪੈਸ਼ਲ ਟਾਸਕ ਫੋਰਸ ਦੀ ਰਿਪੋਰਟ ਵਿਚ ਦਰਜ ਵੱਡੇ ਮਗਰਮੱਛਾਂ ’ਤੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ। ਸਿੱਧੂ ਨੇ ਡੀਜੀਪੀ ਪੰਜਾਬ ਨੂੰ ਸਵਾਲ ਕਰਦਿਆਂ ਲਿਖਿਆ, ‘ਤੁਸੀਂ ਮਜੀਠੀਏ ਦਾ ਕੀ ਕੀਤਾ ? ਉਹਨਾਂ ਦਾ ਕੀ ਬਣਿਆ, ਜਿਨ੍ਹਾਂ ਦੀ ਰਾਜਨੀਤਿਕ ਸ਼ਹਿ 'ਤੇ ਪੰਜਾਬ 'ਚ ਕੈਮੀਕਲ ਨਸ਼ਾ ਬਣਾਉਣ ਦੀ ਫੈਕਟਰੀ ਲੱਗੀ, ਜਿਨ੍ਹਾਂ ਨੇ ਲਾਲ ਬੱਤੀ ਵਾਲੀਆਂ ਗੱਡੀਆਂ 'ਚ ਨਸ਼ਾ ਵਿਕਵਾਇਆ ?’
Tweet
ਹੋਰ ਪੜ੍ਹੋ: ਦੋ ਦੋਸਤਾਂ ਨੇ 9 ਸਾਲ ਪਹਿਲਾਂ 25 ਗਾਵਾਂ ਨਾਲ ਸ਼ੁਰੂ ਕੀਤਾ ਕਾਰੋਬਾਰ, ਅੱਜ ਹੋ ਰਹੀ ਕਰੋੜਾਂ ਦੀ ਕਮਾਈ
ਸਿੱਧੂ ਨੇ ਅੱਗੇ ਪੁੱਛਿਆ, ‘ਮਾਣਯੋਗ ਉੱਚ ਅਦਾਲਤ ਵੱਲੋਂ ਸਰਕਾਰ ਨੂੰ ਭੇਜੀ ਗਈ ਸਪੈਸ਼ਲ ਟਾਸਕ ਫੋਰਸ ਦੀ ਰਿਪੋਰਟ (Special Task Force Report) ਵਿਚ ਦਰਜ ਵੱਡੇ ਮਗਰਮੱਛਾਂ ’ਤੇ ਕੀ ਕਾਰਵਾਈ ਕੀਤੀ ਗਈ ? ਤਾਂ ਹੀ ਉਹ ਅੱਜ ਸਾਡੇ ਉੱਤੇ ਕੇਸ ਪਾਉਣ ਦੀਆਂ ਧਮਕੀਆਂ ਦੇ ਰਿਹਾ ਹੈ !! ਚਿੱਟੇ ਦੇ ਤਸਕਰ ਮਚਾਉਣ ਸ਼ੋਰ ... ਆਖਿਰ ਕਿੰਨਾ ਟਾਈਮ ਹੋਰ ?’
DGP Dinkar Gupta
ਹੋਰ ਪੜ੍ਹੋ: ਸਰਕਾਰ ਖੇਤੀ ਕਾਨੂੰਨਾਂ ਦੇ ਹਰ ਪਹਿਲੂ ’ਤੇ ਗੱਲ ਕਰਨ ਅਤੇ ਉਸ ਦੇ ਹੱਲ ਲਈ ਤਿਆਰ- ਖੇਤੀਬਾੜੀ ਮੰਤਰੀ
ਦੱਸ ਦਈਏ ਕਿ ਨਵਜੋਤ ਸਿੱਧੂ ਨੇ ਟਵੀਟ (Navjot Sidhu tweet ) ਨਾਲ ਪੁਰਾਣਾ ਵੀਡੀਓ ਸ਼ੇਅਰ ਕੀਤਾ ਜਿਸ ਵਿਚ ਉਹ ਨਸ਼ਾ ਤਸਕਰੀ ਵਿਚ ਬਿਕਰਮ ਮਜੀਠੀਆ (Bikram Singh Majithia) ਦੀ ਭੂਮਿਕਾ ਲਈ ਉਹਨਾਂ ਖ਼ਿਲਾਫ ਕਾਰਵਾਈ ਦੀ ਮੰਗ ਕਰ ਰਹੇ ਹਨ।