
ਬ੍ਰਿਟੇਨ ਦੀ ਰਾਜਧਾਨੀ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਮਹਿਲਾ ਨੇ 5 ਸਾਲਾ ਧੀ (Mother killed five-year-old daughter) ਦਾ ਕਤਲ ਕਰ ਦਿੱਤਾ ਹੈ।
ਲੰਡਨ: ਬ੍ਰਿਟੇਨ ਦੀ ਰਾਜਧਾਨੀ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਮਹਿਲਾ ਨੇ ਅਪਣੀ 5 ਸਾਲਾ ਧੀ (Mother killed five-year-old daughter) ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਹੈ। ਮਾਂ ਨੇ ਅਪਣਾ ਜ਼ੁਰਮ ਵੀ ਕਬੂਲ ਕਰ ਲਿਆ ਹੈ। ਮਹਿਲਾ ਦਾ ਕਹਿਣਾ ਹੈ ਕਿ ਉਸ ਨੂੰ ਡਰ ਸੀ ਕਿ ਜੇਕਰ ਉਸ ਨੂੰ ਕੋਰੋਨਾ (Coronavirus ) ਹੋ ਗਿਆ ਅਤੇ ਕੋਰੋਨਾ ਕਾਰਨ ਉਸ ਦੀ ਮੌਤ ਹੋ ਗਈ ਤਾਂ ਉਸ ਦੀ ਛੋਟੀ ਬੱਚੀ ਉਸ ਤੋਂ ਬਿਨ੍ਹਾਂ ਕਿਵੇਂ ਰਹੇਗੀ।
Mother killed her five-year-old daughter in Britain
ਹੋਰ ਪੜ੍ਹੋ: ਦੋ ਦੋਸਤਾਂ ਨੇ 9 ਸਾਲ ਪਹਿਲਾਂ 25 ਗਾਵਾਂ ਨਾਲ ਸ਼ੁਰੂ ਕੀਤਾ ਕਾਰੋਬਾਰ, ਅੱਜ ਹੋ ਰਹੀ ਕਰੋੜਾਂ ਦੀ ਕਮਾਈ
ਮੀਡੀਆ ਰਿਪੋਰਟ ਅਨੁਸਾਰ ਸੁਥਾ ਸ਼ਿਵਨਾਥਮ ਨੇ ਪਿਛਲੇ ਸਾਲ 30 ਜੂਨ ਨੂੰ ਦੱਖਣੀ ਲੰਡਨ ਵਿਚ ਅਪਣੇ ਫਲੈਟ ਵਿਚ ਅਪਣੀ ਧੀ ਸਯਾਗੀ (Sayagi) ਦੀ 15 ਵਾਰ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਤੋਂ ਬਾਅਦ ਉਸ ਨੇ ਖੁਦ ਨੂੰ ਵੀ ਗੰਭੀਰ ਜ਼ਖਮੀ ਕੀਤਾ। ਇਸ ਤੋਂ ਬਾਅਦ ਦੋਵਾਂ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ ਸੀ।
Mother killed her five-year-old daughter in Britain
ਹੋਰ ਪੜ੍ਹੋ: ਸਰਕਾਰ ਖੇਤੀ ਕਾਨੂੰਨਾਂ ਦੇ ਹਰ ਪਹਿਲੂ ’ਤੇ ਗੱਲ ਕਰਨ ਅਤੇ ਉਸ ਦੇ ਹੱਲ ਲਈ ਤਿਆਰ- ਖੇਤੀਬਾੜੀ ਮੰਤਰੀ
ਰਿਪੋਰਟ ਅਨੁਸਾਰ ਮਹਿਲਾ ਦੇ ਪਤੀ ਨੇ ਦੱਸਿਆ ਕਿ ਮਹਿਲਾ ਵਾਇਰਸ ਤੋਂ ਪੀੜਤ ਹੋਣ ਸਬੰਧੀ ਡਰ ਗਈ ਸੀ। ਉਹਨਾਂ ਦੱਸਿਆ ਕਿ ਕੋਰੋਨਾ ਮਹਾਂਮਾਰੀ ਅਤੇ ਕੋਰੋਨਾ ਪਾਬੰਦੀਆਂ ਦਾ ਉਸ ਦੀ ਪਤਨੀ ਉੱਤੇ ਬੁਰਾ ਅਸਰ ਹੋਇਆ। ਖ਼ਬਰਾਂ ਅਨੁਸਾਰ ਸੁਥਾ ਦਾ ਵਿਆਹ 2006 ਵਿਚ ਹੋਇਆ ਸੀ। ਇਸ ਤੋਂ ਬਾਅਦ ਉਹ ਲੰਡਨ ਵਿਚ ਰਹਿ ਰਹੀ ਸੀ।
Murder
ਹੋਰ ਪੜ੍ਹੋ: ਬੇਅਦਬੀ ਮਾਮਲਾ: ਸਿੱਧੂ ਦਾ ਸੁਖਬੀਰ ਬਾਦਲ ਨੂੰ ਜਵਾਬ- ਸਿਆਸੀ ਦਖ਼ਲ ਕਾਰਨ ਇਨਸਾਫ਼ 'ਚ ਹੋਈ ਦੇਰੀ
ਸੁਥਾ ਸ਼ਿਵਨਾਥਮ (Sutha Sivanantham) ਦਾ ਇਲਾਜ ਕਰਨ ਵਾਲੇ ਇਕ ਮਨੋਵਿਗਿਆਨਕ ਨੇ ਕਿਹਾ, 'ਕੋਵਿਡ -19 ਮਹਾਂਮਾਰੀ ਕਾਰਨ ਉਸ ਦੇ ਦਿਮਾਗ ’ਤੇ ਗਹਿਰਾ ਅਸਰ ਪਿਆ ਹੈ ਅਤੇ ਤਾਲਾਬੰਦੀ ਨੇ ਲੋਕਾਂ ਨੂੰ ਗੰਭੀਰ ਮਾਨਸਿਕ ਤੌਰ 'ਤੇ ਬਿਮਾਰ ਕਰ ਦਿੱਤਾ ਹੈ।' ਸੁਥਾ ਦੇ ਪਤੀ ਨੇ ਕਿਹਾ, 'ਇਸ ਘਟਨਾ ਤੋਂ ਬਾਅਦ ਮੈਂ ਆਪਣੀ ਪਤਨੀ ਨਾਲ ਗੱਲ ਨਹੀਂ ਕੀਤੀ ਹੈ, ਪਰ ਮੈਂ ਜਾਣਦਾ ਹਾਂ ਕਿ ਉਹ ਇਸ ਲਈ ਜ਼ਿੰਮੇਵਾਰ ਨਹੀਂ ਹੈ। ਮੈਨੂੰ ਪਤਾ ਹੈ ਕਿ ਜੇ ਉਹ ਠੀਕ ਹੁੰਦੀ ਤਾਂ ਉਹ ਸਾਡੀ ਧੀ ਨੂੰ ਕਦੇ ਨਹੀਂ ਮਾਰਦੀ’।