ਪੰਜਾਬ ਅੰਦਰ ਕਰੋਨਾ ਨੇ ਫੜੀ ਰਫ਼ਤਾਰ : 24 ਘੰਟੇ 'ਚ ਸਾਹਮਣੇ ਆਏ 550 ਮਾਮਲੇ ਤੇ 15 ਮੌਤਾਂ!
Published : Jul 26, 2020, 9:51 pm IST
Updated : Jul 26, 2020, 9:51 pm IST
SHARE ARTICLE
Corona Virus
Corona Virus

ਗੰਭੀਰ ਹਾਲਤ ਵਾਲੇ ਮਰੀਜ਼ਾਂ ਦੀ ਗਿਣਤੀ ਵੀ 125 ਤਕ ਪੁੱਜੀ

ਚੰਡੀਗੜ੍ਹ : ਪੰਜਾਬ ਅੰਦਰ ਕਰੋਨਾ ਨੇ ਰਫ਼ਤਾਰ ਫੜ ਲਈ ਹੈ। ਐਤਵਾਰ ਨੂੰ ਕੋਰੋਨਾ ਦੀ ਰਫ਼ਤਾਰ 'ਚ ਤੇਜ਼ੀ ਦਰਜ ਕੀਤੀ ਗਈ ਹੈ। ਬੀਤੇ 24 ਘੰਟੇ ਦੌਰਾਨ ਕੋਰੋਨਾ ਨਾਲ 15 ਹੋਰ ਮੌਤਾਂ ਹੋਈਆਂ ਹਨ ਜਦਕਿ 550 ਨਵੇਂ ਪਾਜ਼ੇਟਿਵ ਮਾਮਲੇ ਆਏ ਹਨ।

corona viruscorona virus

ਇਕ ਦਿਨ ਦਾ ਇਹ ਅੰਕੜਾ ਅੱਜ ਤਕ ਦਾ ਸੱਭ ਤੋਂ ਵੱਧ ਹੈ। ਭਾਵੇਂ ਪਹਿਲਾਂ ਅੰਮ੍ਰਿਤਸਰ ਜ਼ਿਲ੍ਹੇ ਵਿਚ ਮੌਤਾਂ ਦੀ ਗਿਣਤੀ ਜ਼ਿਆਦਾ ਰਹੀ ਹੈ ਪਰ ਹੁਣ ਜ਼ਿਲ੍ਹਾ ਲੁਧਿਆਣਾ ਵਿਚ ਪਾਜ਼ੇਟਿਵ ਕੇਸ ਵਧਣ ਨਾਲ ਮੌਤਾਂ ਦੀ ਗਿਣਤੀ ਵੀ ਵਧੀ ਹੈ।

Corona VirusCorona Virus

ਅੱਜ ਲੁਧਿਆਣਾ ਜ਼ਿਲ੍ਹੇ ਵਿਚ 5 ਮੌਤਾਂ ਹੋਈਆਂ ਹਨ ਜਦਕਿ ਬੀਤੇ ਦਿਨੀਂ 4 ਮੌਤਾਂ ਹੋਈਆਂ ਸਨ। ਅੱਜ ਹੋਈਆਂ ਮੌਤਾਂ ਵਿਚ ਰੋਪੜ, ਅੰਮ੍ਰਿਤਸਰ ਤੇ ਗੁਰਦਾਸਪੁਰ ਵਿਚ 2-2 ਮਾਮਲੇ ਹਨ ਜਦਕਿ ਮੋਹਾਲੀ, ਜਲੰਧਰ, ਬਠਿੰਡਾ ਤੇ ਨਵਾਂਸ਼ਹਿਰ ਵਿਚ 1-1 ਮੌਤ ਹੋਈ ਹੈ।

Corona Virus Corona Virus

ਮੌਤਾਂ ਦੀ ਕੁਲ ਗਿਣਤੀ ਜਿਥੇ 309 ਤਕ ਪਹੁੰਚ ਗਈ ਹੈ ਉਥੇ ਸੂਬੇ ਵਿਚ ਕੁਲ ਪਾਜ਼ੇਟਿਵ ਕੇਸਾਂ ਦਾ ਅੰਕੜਾ ਵੀ 13230 ਤਕ ਪਹੁੰਚ ਗਿਆ ਹੈ। 8810 ਮਰੀਜ਼ ਠੀਕ ਹੋਏ ਹਨ। 4102 ਇਲਾਜ ਅਧੀਨ ਮਰੀਜ਼ਾਂ ਵਿਚੋਂ ਗੰਭੀਰ ਮਰੀਜ਼ਾਂ ਦੀ ਗਿਣਤੀ ਵੀ ਵਧ ਕੇ 125 ਤਕ ਪਹੁੰਚ ਚੁਕੀ ਹੈ। ਇਨ੍ਹਾਂ ਵਿਚੋਂ 20 ਵੈਂਟੀਲੇਟਰ ਉਪਰ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement