
ਉਹਨਾਂ ਕਿਹਾ ਕਿ ਜਦ ਲੋਕ ਕੋਰੋਨਾ ਤੋਂ ਡਰਦੇ ਮਾਰੇ ਘਰਾਂ ਵਿਚ...
ਚੰਡੀਗੜ੍ਹ: ਜਿੱਥੇ ਇਕ ਪਾਸੇ ਸਿੱਖ ਜੱਥੇਬੰਦੀਆਂ ਵੱਲੋਂ ਤ੍ਰਿਪੁਰਾ ਦੇ ਮੁੱਖ ਮੰਤਰੀ ਵਿਪਲਬ ਦੇਬ ਦੇ ਦਿੱਤੇ ਬਿਆਨ ਦਾ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਹੀ ਇਕ ਸਿੱਖ ਨੇ ਮੁੱਖ ਮੰਤਰੀ ਦੇ ਇਸ ਬਿਆਨ ਨੂੰ ਸਹੀ ਕਰਾਰ ਦਿੱਤਾ ਹੈ। ਉਹਨਾਂ ਤੰਜ ਕਸਦਿਆਂ ਆਖਿਆ ਜੇ ਸਿੱਖਾਂ ਦਾ ਦਿਮਾਗ਼ ਹੁੰਦਾ ਤਾਂ ਇਸ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਨਾ ਦਿੰਦੇ। ਜਿਸ ਦੇਸ਼ ਲਈ ਉਹਨਾਂ ਕੁਰਬਾਨੀ ਦਿੱਤੀ ਉੱਥੇ ਉਹਨਾਂ ਤੇ ਜ਼ੁਲਮ ਢਾਹੇ ਜਾ ਰਹੇ ਹਨ।
Sikh
ਉਹਨਾਂ ਕਿਹਾ ਕਿ ਜਦ ਲੋਕ ਕੋਰੋਨਾ ਤੋਂ ਡਰਦੇ ਮਾਰੇ ਘਰਾਂ ਵਿਚ ਲੁਕੇ ਬੈਠੇ ਸਨ ਤਾਂ ਸਿੱਖ ਭੁੱਖੇ ਪਿਆਸੇ ਲੋਕਾਂ ਨੂੰ ਲੰਗਰ ਛਕਾ ਰਹੇ ਸਨ। ਜਿਸ ਸਮੇਂ ਕੋਰੋਨਾ ਨਾਲ ਮਰ ਚੁੱਕੇ ਮਰੀਜ਼ਾਂ ਨੂੰ ਕੋਈ ਨਹੀਂ ਸਾਂਭ ਰਿਹਾ ਸੀ ਉਸ ਸਮੇਂ ਉਹਨਾਂ ਨੇ ਇਹਨਾਂ ਲਾਸ਼ਾਂ ਦਾ ਸਸਕਾਰ ਕੀਤਾ। ਅਜਿਹਾ ਕੰਮ ਘਟ ਦਿਮਾਗ ਵਾਲੇ ਲੋਕ ਹੀ ਕਰ ਸਕਦੇ ਹਨ। ਉਹਨਾਂ ਕਿਹਾ ਕਿ, “ਹਰਿਆਣਾ ਵਿਚ ਜਦੋਂ ਉਹ ਜਾਣਗੇ ਤਾਂ ਉਹਨਾਂ ਨੂੰ ਜਾਟਾਂ ਦਾ ਦਿਮਾਗ਼ ਤਾਂ ਮਿਲ ਹੀ ਜਾਵੇਗਾ ਪਰ ਜਿਹੜੀ ਉਹਨਾਂ ਨੇ ਸਿੱਖਾਂ ਦੇ ਦਿਮਾਗ਼ ਦੀ ਗੱਲ ਕੀਤੀ ਹੈ ਇਸ ਕਈ ਸਿੱਖ ਸੰਸਥਾਵਾਂ ਨੇ ਇਸ ਦੀ ਵਿਰੋਧਤਾ ਵੀ ਕੀਤੀ ਹੈ।
Biplap Kumar Deb
ਉਹ ਉਹਨਾਂ ਦੀ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਨ ਕਿ ਸਿੱਖਾਂ ਦਾ ਦਿਮਾਗ਼ ਸੱਚਮੁੱਚ ਹੀ ਘਟ ਹੈ। ਸਿੱਖਾਂ ਨੇ ਬਹੁਤ ਸਾਰੀਆਂ ਕਾਲੇ ਪਾਣੀ ਦੀਆਂ ਸਜ਼ਾਵਾਂ, ਹੋਰ ਕਈ ਸਜ਼ਾਵਾਂ ਭੁਗਤੀਆਂ। ਲਾਰਡ ਮਾਉਂਟਬੇਟਨ ਨੇ ਸਿੱਖਾਂ ਨੂੰ ਕਿਹਾ ਸੀ ਕਿ ਉਹ ਵੀ ਅਪਣਾ ਦੇਸ਼ ਲੈ ਲੈਣ ਪਰ ਸਿੱਖਾਂ ਨੇ ਕਿਹਾ ਕਿ ਨਹੀਂ ਉਹ ਇਸੇ ਦੇਸ਼ ਦੇ ਨਾਲ ਹੀ ਰਹਿਣਗੇ।
Sikh
ਮਾਸਟਰ ਤਾਰਾ ਸਿੰਘ ਨੂੰ ਜਵਾਹਰ ਲਾਲ ਨਹਿਰੂ ਨੇ ਕਿਹਾ ਸੀ ਕਿ ਉਹਨਾਂ ਨੂੰ ਆਜ਼ਾਦੀ ਤੋਂ ਬਾਅਦ ਸਿੱਖਾਂ ਦੇ ਬਣਦੇ ਸਾਰੇ ਹੱਕ ਦਿੱਤੇ ਜਾਣਗੇ, ਤੁਹਾਡਾ ਇਕ ਸੂਬਾ ਹੋਵੇਗਾ। ਉਸ ਸਮੇਂ ਮਾਸਟਰ ਸਿੰਘ ਨੇ ਮਨ੍ਹਾਂ ਕਰ ਦਿੱਤਾ। ਉਸ ਤੋਂ ਬਾਅਦ ਜਦੋਂ ਸੂਬੇ ਦੀ ਗੱਲ ਆਈ ਤਾਂ ਪੰਡਿਤ ਨਹਿਰੂ ਨੇ ਕਿਹਾ ਕਿ ਹੁਣ ਤਾਂ ਸਮਾਂ ਚਲਾ ਗਿਆ ਹੈ, ਹੁਣ ਗੱਲ ਹੋਰ ਹੈ। ਜੇ ਸਿੱਖਾਂ ਕੋਲ ਦਿਮਾਗ਼ ਦੀ ਕਮੀ ਨਾ ਹੁੰਦੀ ਤਾਂ ਇਹ ਅਪਣੇ ਹੱਕ ਲਈ ਪੂਰੀ ਗੱਲ ਕਰ ਲੈਂਦੇ।
Sikh
ਜਦੋਂ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਹੈ ਤਾਂ ਉਸ ਸਮੇਂ ਵੀ ਸਿੱਖਾਂ ਨੇ ਮੰਗ ਰੱਖੀ ਕਿ ਅੰਮ੍ਰਿਤਸਰ ਤੋਂ ਦਿੱਲੀ ਟ੍ਰੇਨ ਚਲੇਗੀ। ਹੋਰ ਤੇ ਹੋਰ ਸਿੱਖਾਂ ਨੇ ਸਾਰੇ ਰਾਜਾਂ ਦੇ ਬਣਦੇ ਹੱਕਾਂ ਦੀ ਮੰਗ ਰੱਖੀ, ਕੋਰੋਨਾ ਦੇ ਦੌਰ ਵਿਚ ਵੀ ਇਹ ਘਰ ਵਿਚ ਨਹੀਂ ਬੈਠ ਰਹੇ ਸਗੋਂ ਸੜਕਾਂ ਤੇ ਨਿਕਲ ਕੇ ਲੋਕਾਂ ਨੂੰ ਰਾਸ਼ਨ, ਦਵਾਈਆਂ ਹੋਰ ਪਤਾ ਨਹੀਂ ਕਈ ਪ੍ਰਕਾਰ ਦੀ ਸੇਵਾ ਕਰ ਰਰੇ ਹਨ।
Sikh
ਦਸ ਦਈਏ ਕਿ ਕੁੱਝ ਦਿਨ ਪਹਿਲਾਂ ਤ੍ਰਿਪੁਰਾ ਤੋਂ ਭਾਜਪਾ ਸਰਕਾਰ ਦੇ ਮੁੱਖ ਮੰਤਰੀ ਵਿਪਲਬ ਦੇਬ ਨੇ ਸਰਦਾਰਾਂ ਦੇ ਘਟ ਹੋਣ ਵਾਲਾ ਬਿਆਨ ਦਿੱਤਾ ਸੀ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।