
ਸ਼੍ਰੋਮਣੀ ਕਮੇਟੀ ਦਾ ਮਨ ਸਾਫ ਨਹੀਂ
ਪੰਜਾਬ- ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਨੂੰ ਪੰਜਾਬ ਸਰਕਾਰ ਨਾਲ ਸਾਂਝੇ ਤੌਰ 'ਤੇ ਮਨਾਉਣ ਸਬੰਧੀ ਕੁਝ ਮਤਭੇਦ ਸਾਹਮਣੇ ਆਏ ਹਨ। ਜਿਸ ਕਰਕੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਚਿੱਠੀ ਲਿਖੀ ਹੈ।
Sukhjinder Randhawa
ਰੰਧਾਵਾ ਦਾ ਕਹਿਣਾ ਹੈ ਕਿ ਉਨ੍ਹਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਕੀਤੀਆਂ ਤਾਂ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸਾਂਝੇ ਰੂਪ 'ਚ ਮਨਾਇਆ ਜਾ ਸਕੇ। ਉਨ੍ਹਾਂ ਪੰਜਾਬ ਸਰਕਾਰ ਨੂੰ ਅਣਗੌਲਦਿਆਂ ਬਿਨਾਂ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਜਪਾਲ ਪੰਜਾਬ ਨੂੰ ਇਕੱਲਿਆਂ ਜਾ ਕੇ ਸੱਦੇ ਦਿੱਤੇ ਤੇ ਇਸ ਵਿਸ਼ੇ ਦੇ ਬਾਬਤ ਐਸਜੀਪੀਸੀ ਕੁਝ ਵੀ ਨਹੀਂ ਕਰ ਸਕੀ ਕਿਓਂਕਿ ਜੋ ਹੁਕਮ ਓਹਨਾਂ ਦਾ ਆਕਾ ਵਲੋਂ ਦਿੱਤੇ ਜਾਣਗੇ ਓਹੀ ਹੁਕਮ ਇਹਨਾਂ ਨੇ ਪ੍ਰਵਾਨ ਕਰਨੇ ਹਨ।
Bhai Gobind Singh Longowal
ਇਸ ਸਭ ਵਿਚ ਲੌਂਗੋਵਾਲ ਜਾਂ ਗਿਆਨੀ ਹਰਪ੍ਰੀਤ ਸਿੰਘ ਦੀ ਕੋਈ ਗਲਤੀ ਨਹੀਂ ਹੈ ਰੰਧਾਵਾ ਨੇ ਇਸ ਗੱਲ 'ਤੇ ਵੀ ਨਿਰਾਸ਼ਾ ਜਤਾਈ ਹੈ ਕਿ ਓਹਨਾਂ ਵਲੋਂ ਭੇਜੀ ਪਹਿਲੀ ਚਿੱਠੀ ਦਾ ਵੀ ਐਸਜੀਪੀਸੀ ਵਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ। ਦੱਸ ਦਈਏ ਕਿ ਇਸ ਤੋਂ ਪਹਿਲਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੁਲਾਰੇ ਭਗਵੰਤਪਾਲ ਸਿੰਘ ਸੱਚਰ ਨੇ ਬੰਦ ਲਿਫਾਫਾ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਜਸਪਾਲ ਸਿੰਘ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਨੂੰ ਸੌਂਪਿਆ ਸੀ ਤੇ ਓਹਨਾਂ ਕਿਹਾ ਸੀ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਪ੍ਰਕਾਸ਼ ਪੁਰਬ ਰਲ ਕੇ ਮਨਾਉਣ ਲਈ ਕੋਈ ਹੁੰਗਾਰਾ ਨਹੀਂ ਭਰਿਆ।