ਪੰਜਾਬ ਦਾ ਇਹ ਪਿੰਡ ਬਣਿਆ ਮਿਸਾਲ, ਮਿਲਿਆ ਕੈਨੇਡੀਅਨ ਸਰਪੰਚ
Published : Dec 26, 2018, 1:53 pm IST
Updated : Dec 26, 2018, 8:16 pm IST
SHARE ARTICLE
Congress
Congress

ਪੰਜਾਬ ਵਿਚ ਪੰਚਾਇਤ ਚੋਣਾਂ ਦੇ ਚਲਦੇ ਸਿਆਸਤ ਅਤੇ ਗੁੱਟਬਾਜ਼ੀ ਪੰਜਾਬ ਵਿਚ ਸਿਖ਼ਰ ‘ਤੇ ਹੈ। ਇਸ ਸਭ ਦੇ ਬਾਵਜੂਦ ਬਰਨਾਲਾ ਦਾ...

ਬਰਨਾਲਾ (ਸਸਸ) : ਪੰਜਾਬ ਵਿਚ ਪੰਚਾਇਤ ਚੋਣਾਂ ਦੇ ਚਲਦੇ ਸਿਆਸਤ ਅਤੇ ਗੁੱਟਬਾਜ਼ੀ ਪੰਜਾਬ ਵਿਚ ਸਿਖ਼ਰ ‘ਤੇ ਹੈ। ਇਸ ਸਭ ਦੇ ਬਾਵਜੂਦ ਬਰਨਾਲਾ ਦਾ ਇਕ ਪਿੰਡ ਮਿਸਾਲ ਬਣ ਕੇ ਉਭਰਿਆ ਹੈ, ਇੱਥੋਂ ਦੇ ਪਿੰਡ ਟੱਲੇਵਾਲ ਵਿਚ ਪਿੰਡ ਵਾਸੀਆਂ ਨੇ ਪੂਰੇ ਪਿੰਡ ਨੂੰ ਛੱਡ ਕੇ ਕੈਨੇਡੀਅਨ ਐਨ.ਆਰ.ਆਈ. ਹਰਸ਼ਰਨ ਸਿੰਘ ਨੂੰ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਚੁਣ ਲਿਆ ਗਿਆ ਹੈ। ਉਥੇ ਹੀ ਪਿੰਡ ਦੇ ਵਿਕਾਸ ਦਾ ਬੀੜਾ ਐਨ.ਆਰ.ਆਈ. ਹਰਸ਼ਰਨ ਸਿੰਘ ਨੇ ਅਪਣੇ ਮੋਢਿਆਂ ‘ਤੇ ਚੁੱਕਣ ਦਾ ਵਿਸ਼ਵਾਸ ਪਿੰਡ ਵਾਸੀਆਂ ਨੂੰ ਦਿਤਾ ਹੈ।

ਇਸ ਦੇ ਨਾਲ ਹੀ ਪੰਜਾਬ ਦੇ ਇਸ ਪਿੰਡ ਨੂੰ ਕੈਨੇਡੀਅਨ ਸਰਪੰਚ ਮਿਲ ਗਿਆ ਹੈ। ਦੱਸ ਦਈਏ  ਕਿ ਹਰਸ਼ਰਨ ਸਿੰਘ ਅਪਣੇ ਪਰਵਾਰ ਸਮੇਤ ਪਿਛਲੇ ਲਗਭੱਗ 20 ਸਾਲਾਂ ਤੋਂ ਕੈਨੇਡਾ ਵਿਚ ਰਹਿ ਰਿਹਾ ਹੈ। ਪਿੰਡ ਦੀ ਸੇਵਾ ਕਰਨ ਦਾ ਸ਼ੌਂਕ ਉਸ ਨੂੰ ਸ਼ੁਰੂ ਤੋਂ ਹੀ ਸੀ ਜਿਸ ਕਾਰਨ ਸੇਵਾ ਦਾ ਜਨੂੰਨ ਉਸ ਨੂੰ ਵਿਦੇਸ਼ ਤੋਂ ਉਸ ਦੇ ਪਿੰਡ ਲੈ ਕੇ ਆਇਆ। ਹਰਸ਼ਰਨ ਸਿੰਘ ਨੇ ਦੱਸਿਆ ਕਿ ਉਹ ਪਿੰਡ ਦਾ ਨਵਾਂ ਸਰਪੰਚ ਹੋਣ ਦੇ ਨਾਤੇ ਅਪਣੇ ਪਿੰਡ ਦਾ ਵਿਕਾਸ ਕੈਨੇਡਾ ਦੀ ਤਰਜ਼ ‘ਤੇ ਕਰਨਾ ਚਾਹੁੰਦਾ ਹੈ।

ਨਾਲ ਹੀ ਉਨ੍ਹਾਂ ਨੇ ਕਿਹਾ ਕਿ ਲੋਕਾਂ ਵਲੋਂ ਜਤਾਏ ਗਏ ਭਰੋਸੇ ਉਤੇ ਉਹ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰੇਗਾ ਅਤੇ ਅਪਣੇ ਪਿੰਡ ਨੂੰ ਦੂਜੇ ਪਿੰਡਾਂ ਲਈ ਮਿਸਾਲ ਬਣਾਏਗਾ।

ਉੱਧਰ ਹਮੀਦੀ ਪਿੰਡ ਵੀ ਇਸ ਤਰ੍ਹਾਂ ਦੇ ਮਾਮਲੇ ਲਈ ਚਰਚਾ ਵਿਚ ਆਇਆ ਹੈ ਜਿੱਥੇ ਐਨ.ਆਰ.ਆਈ. ਪਰਵਾਰ ਪਿੰਡ ਦੇ ਵਿਕਾਸ ਲਈ ਅੱਗੇ ਆਇਆ ਹੈ। ਇੱਥੇ ਅਮਰੀਕਾ ਦੀ ਐਨ.ਆਰ.ਆਈ. ਸੁਦੇਸ਼ ਰਾਣੀ ਸਰਪੰਚੀ ਦੀ ਚੋਣ ਲੜ ਰਹੀ ਹੈ। ਸੁਦੇਸ਼ ਰਾਣੀ ਨੇ ਦੱਸਿਆ ਕਿ ਉਨ੍ਹਾਂ ਦਾ ਸੁਪਨਾ ਪਿੰਡ ਨੂੰ ਸਾਫ਼-ਸੁਥਰਾ ਅਤੇ ਖੁਸ਼ਹਾਲ ਬਣਾਉਣਾ ਹੈ ਅਤੇ ਇਸ ਕੰਮ ਵਿਚ ਉਸ ਦਾ ਪੂਰਾ ਪਰਵਾਰ ਉਨ੍ਹਾਂ ਦੇ ਨਾਲ ਹੈ।​

ਪਿੰਡ ਟੱਲੇਵਾਲ ਨੇ ਤਾਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ ਨੂੰ ਵਿਕਾਸ ਦੇ ਰਾਹ ਤੋਰਨ ਲਈ ਪਿੰਡ ਦੀ ਡੋਰ ਐਨ.ਆਰ.ਆਈ. ਦੇ ਹੱਥ ਫੜਾ ਦਿਤੀ ਹੈ। ਦੱਸ ਦਈਏ ਕਿ ਅਜੇ ਇਹ ਵੇਖਣਾ ਬਾਕੀ ਹੋਵੇਗਾ ਕਿ ਪਿੰਡ ਦੇ ਲੋਕ ਐਨ.ਆਰ.ਆਈ. ‘ਤੇ ਭਰੋਸਾ ਜਤਾਉਂਦੇ ਹਨ ਜਾਂ ਨਹੀਂ। ਇਸ ਦਾ ਪਤਾ ਵੀ 30 ਦਸੰਬਰ ਨੂੰ ਲੱਗ ਜਾਵੇਗਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement