
ਇਥੋਂ ਨਜਦੀਕੀ ਪਿੰਡ ਭੈਣੀ ਬੰਦੇਸਾਂ ਦੇ ਇਕ ਕਿਸਾਨ ਕਸ਼ਮੀਰ ਸਿੰਘ ( 60) ਸਾਲ ਪੁਤਰ ਅਜੀਤ ਸਿੰਘ ਦੀ ਬਿਜਲੀ ਦਾ ਕਰੰਟ ਲਗਣ ਕਾਰਣ ਮੌਤ ਹੋ ਗਈ ਹੈ।
ਟਾਂਗਰਾ - 27 ਮਈ ( ਖਾਲਸਾ ): ਇਥੋਂ ਨਜਦੀਕੀ ਪਿੰਡ ਭੈਣੀ ਬੰਦੇਸਾਂ ਦੇ ਇਕ ਕਿਸਾਨ ਕਸ਼ਮੀਰ ਸਿੰਘ ( 60) ਸਾਲ ਪੁਤਰ ਅਜੀਤ ਸਿੰਘ ਦੀ ਬਿਜਲੀ ਦਾ ਕਰੰਟ ਲਗਣ ਕਾਰਣ ਮੌਤ ਹੋ ਗਈ ਹੈ।ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਕਸ਼ਮੀਰ ਸਿੰਘ ਆਪਣਾ ਟਿਊਬਵੈਲ ਚਲਾਉਣ ਲਈ ਗਿਆ ਸੀ ਟਰਾਂਸਫਾਰਮਰ ਤੋਂ ਫਿਊਜ਼ ਲਥਾ ਹੋਣ ਕਰਕੇ ਟਰਾਂਸਫਾਰਮਰ ਦਾ ਸਵਿਚ ਕੱਟ ਕੇ ਉਪਰ ਚੜ ਗਿਆ ਪਰ ਸਵਿਚ ਦਾ ਇਕ ਬਲੇਡ ਕੱਟਿਆ ਨਹੀਂ ਗਿਆ ਜਿਸ ਕਾਰਣ ਕਰੰਟ ਦੀ ਲਪੇਟ ਵਿਚ ਆ ਗਿਆ ਤਾਂ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ।ਮ੍ਰਿਤਕ ਆਪਣੇ ਪਿਛੇ ਵਿਧਵਾ ਪਤਨੀ ਅਤੇ ਦੋ ਲੜਕੇ ਛੱਡ ਗਿਆ ਹੈ।