ਵਿਦਿਆਰਥੀਆਂ ਨੇ ਸਕੂਲੋਂ ਭੱਜ ਕੇ ਲਾਇਆ ਧਰਨਾ, ਕੀਤਾ ਰੋਡ ਜਾਮ
Published : May 27, 2018, 4:02 am IST
Updated : May 27, 2018, 4:02 am IST
SHARE ARTICLE
Students staged protest and blocked the road
Students staged protest and blocked the road

ਪਿਛਲੇ ਲੰਮੇ ਸਮੇਂ ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਅੰਦਰ ਅਧਿਆਪਕਾਂ ਦੀ ਸਕੂਲ ਪ੍ਰਿੰਸੀਪਲ ਨਾਲ ਚਲਦੀ ਆ ਰਹੀ ਖਿੱਚੋਤਾਣ 'ਚ ਅੱਜ ਉਸ ਵੇਲੇ ਸ਼ਰਮਨਾਕ ਮੋੜ ...

ਪਿਛਲੇ ਲੰਮੇ ਸਮੇਂ ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਅੰਦਰ ਅਧਿਆਪਕਾਂ ਦੀ ਸਕੂਲ ਪ੍ਰਿੰਸੀਪਲ ਨਾਲ ਚਲਦੀ ਆ ਰਹੀ ਖਿੱਚੋਤਾਣ 'ਚ ਅੱਜ ਉਸ ਵੇਲੇ ਸ਼ਰਮਨਾਕ ਮੋੜ ਆ ਗਿਆ ਜਦ ਸਕੂਲ ਦੇ ਵਿਦਿਆਰਥੀਆਂ ਨੇ ਅਨੁਸ਼ਾਸਨ ਭੰਗ ਕਰਦਿਆਂ ਸਵੇਰੇ ਕਲਾਸਾਂ ਵਿਚ ਜਾਣ ਦੀ ਬਜਾਏ ਸਕੂਲੋਂ ਭੱਜ ਕੇ ਬਾਹਰ ਤਿੰਨ ਕੋਣੀ ਚੌਂਕ ਬਰਨਾਲਾ ਬਾਜਾਖਾਨਾ ਰੋਡ 'ਤੇ ਧਰਨਾ ਮਾਰ ਦਿਤਾ। ਘੰਟਾ ਭਰ ਆਵਾਜਾਈ ਨੂੰ ਪੂਰਨ ਰੂਪ 'ਚ ਬੰਦ ਕਰੀ ਰੱਖਿਆ ਜਦਕਿ ਅੱਧੇ ਬੱਚਿਆਂ ਨੇ ਸਕੂਲ ਅੰਦਰ ਸਕੂਲ ਪ੍ਰਿੰਸੀਪਲ ਖ਼ਿਲਾਫ਼ ਜੰਮ ਕੇ ਨਾਹਰੇਬਾਜ਼ੀ ਕੀਤੀ ਤੇ ਕਲਾਸਾਂ ਵਿਚ ਜਾਣ ਤੋਂ ਇਨਕਾਰ ਕਰ ਦਿਤਾ।

ਨਵੇਂ ਸ਼ੁਰੂ ਹੋਏ ਇਸ ਵਿਵਾਦ ਸਬੰਧੀ ਜਾਣਕਾਰੀ ਇਕੱਤਰ ਕਰਨ 'ਤੇ ਪਤਾ ਚੱਲਿਆ ਕਿ ਜਦ ਸਵੇਰੇ ਪ੍ਰਾਰਥਨਾ ਸਭਾ ਸਵੇਰੇ ਸਕੂਲ ਪ੍ਰਿੰਸੀਪਲ ਇਕਬਾਲ ਕੌਰ ਉਦਾਸੀ ਸਟੇਜ ਤੋਂ ਸੰਬੋਧਨ ਕਰ ਕੇ ਹੇਠਾਂ ਆਈ ਤੇ ਉਨ੍ਹਾਂ ਨੇ ਬੱਚਿਆਂ ਨੂੰ ਕਲਾਸਾਂ ਵਿਚ ਜਾਣ ਨੂੰ ਆਖਿਆ ਪਰ ਇਕ ਦੋ ਕਲਾਸਾਂ ਦੇ ਬਿਨਾਂ ਬੱਚੇ ਉਥੇ ਹੀ ਬੈਠੇ ਰਹੇ ਤੇ ਬਾਅਦ ਵਿਚ ਰੌਲਾ ਰੱਪਾ ਪਾਉਣ ਲੱਗੇ ਤੇ ਸਕੂਲ ਅੰਦਰ ਪ੍ਰਿੰਸੀਪਾਲ ਖ਼ਿਲਾਫ਼ ਮੁਰਦਾਬਾਦ ਕੀਤੀ। 

ਪੱਤਰਕਾਰਾਂ ਨੇ ਜਦ ਵਿਦਿਆਰਥੀਆਂ ਨਾਲ ਗੱਲ ਕੀਤੀ ਤਾਂ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤਾਂ ਦੇ ਬੱਚਿਆਂ ਨੇ ਦਸਿਆ ਕਿ ਸਕੂਲ ਪ੍ਰਿੰਸੀਪਲ ਉਨ੍ਹਾਂ ਨੂੰ ਪੀਣ ਲਈ ਠੰਢਾ ਪਾਣੀ ਨਹੀਂ ਦੇ ਰਹੀ। ਇਸ ਤੋਂ ਇਲਾਵਾ ਵੋਕੇਸ਼ਨਲ ਅਤੇ ਕੰਪਿਊਟਰ ਲੈਬ ਨੂੰ ਜਿੰਦਰਾ ਮਾਰ ਦਿਤਾ ਤੇ ਸਾਡੇ ਪੀਰੀਅਡ ਵੀ ਸਹੀ ਤਰੀਕੇ ਨਾਲ ਨਹੀਂ ਲੱਗ ਰਹੇ। ਸ਼ਾਮ ਨੂੰ ਸਕੂਲ ਦੇ ਗੇਟਾਂ ਨੂੰ ਜਿੰਦਰੇ ਮਾਰ ਦਿਤੇ ਜਾਂਦੇ ਹਨ। ਇਸ ਕਾਰਨ ਖਿਡਾਰੀਆਂ ਨੂੰ ਕੰਧਾਂ ਟੱਪ ਕੇ ਸਕੂਲ ਗਰਾਊਂਡ 'ਚ ਦਾਖ਼ਲ ਹੋਣਾ ਪੈਂਦਾ ਹੈ। 

ਵਿਦਿਆਰਥੀਆਂ ਨੇ ਪ੍ਰਿੰਸੀਪਲ ਤੇ ਦੋਸ਼ ਲਾਇਆ ਕਿ ਪ੍ਰਿੰਸੀਪਲ ਸਾਡੇ ਮਾਪਿਆਂ ਨੂੰ ਬਹੁਤ ਮਾੜਾ ਬੋਲਦੀ ਹੈ। ਇਸ ਦੌਰਾਨ ਹੀ ਪਤਾ ਲੱਗਿਆ ਕਿ ਅੱਧ ਤੋਂ ਜ਼ਿਆਦਾ ਵਿਦਿਆਰਥੀ ਸਕੂਲੋਂਂ ਫ਼ਰਾਰ ਹੋ ਤਿੰਨ ਕੋਣੀ ਤੇ ਧਰਨਾ ਮਾਰ ਬਰਨਾਲਾ ਬਾਜਾਖਾਨਾ ਰੋਡ ਜਾਮ ਕਰੀ ਬੈਠੇ ਹਨ। ਇਸ ਮਾਮਲੇ ਦਾ ਪਤਾ ਲੱਗਦਿਆਂ ਥਾਣਾ ਭਦੌੜ ਮੁਖੀ ਪ੍ਰਗਟ ਸਿੰਘ ਵੱਡੀ ਗਿਣਤੀ 'ਚ ਪੁਲਿਸ ਮੁਲਾਜ਼ਮਾਂ ਨਾਲ ਸਕੂਲ ਅਤੇ ਬਾਅਦ ਵਿਚ ਧਰਨਾਕਾਰੀਆਂ ਕੋਲ ਪਹੁੰਚੇ ਪਰ ਵਿਦਿਆਰਥੀਆਂ ਨੇ ਫਿਰ ਵੀ ਘੰਟਾ ਭਰ ਜਾਮ ਲਗਾ ਕੇ ਪ੍ਰਿੰਸੀਪਲ ਖ਼ਿਲਾਫ਼ ਮੁਰਦਾਬਾਦ ਦੇ ਨਾਹਰੇ ਮਾਰਦੇ ਹੋਏ ਸਕੂਲ ਵਾਪਸੀ ਕੀਤੀ। 

ਧਰਨਾਕਾਰੀ ਬੱਚਿਆਂ ਦੇ ਸਕੂਲ ਪਹੁੰਚਣ ਤੇ ਸਕੂਲ ਦੇ ਵਿਦਿਆਰਥੀਆਂ ਨੇ ਤਾੜੀਆਂ ਮਾਰ ਕੇ ਉਨ੍ਹਾਂ ਦਾ ਸਵਾਗਤ ਕੀਤਾ। ਇਕ ਵਾਰ ਮਾਹੌਲ ਹੋਰ ਭਖ ਗਿਆ ਤੇ 1100 ਦੇ ਕਰੀਬ ਵਿਦਿਆਰਥੀਆਂ ਤੇ ਕਾਬੂ ਪਾਉਣ 'ਚ ਅਧਿਆਪਕ ਅਤੇ ਥਾਣਾ ਮੁਖੀ ਭਦੌੜ ਪੂਰੀ ਤਰ੍ਹਾਂ ਅਸਫ਼ਲ ਰਹੇ। ਵਿਦਿਆਰਥੀਆਂ ਨੇ ਪ੍ਰਿੰਸੀਪਲ ਖ਼ਿਲਾਫ਼ ਹੱਥਾਂ 'ਚ ਪੋਸਟਰ ਫੜ ਕੇ ਛੱਤਾਂ 'ਤੇ ਚੜ੍ਹ ਕੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਹੀ ਵਿਚ ਵਿਚਾਲੇ ਟਿਕ ਟਿਕਾ ਕਰਵਾਉਣ ਪਹੁੰਚੇ ਕੌਂਸਲਰ ਗੋਕਲ ਸਿੰਘ ਤੇ ਪ੍ਰਮਜੀਤ ਸਿੰਘ ਨੂੰ ਵੀ ਵਿਦਿਆਰਥੀਆਂ ਦੀ ਧੱਕਾ ਮੁੱਕੀ ਦਾ ਸ਼ਿਕਾਰ ਹੋਣਾ ਪਿਆ। 

ਪੱਤਰਕਾਰਾਂ ਨੇ ਇਸ ਸਬੰਧੀ ਜਦ ਡੀਸੀਪੀ ਬਰਨਾਲਾ ਧਰਮਪਾਲ ਗੁਪਤਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਆਖਿਆ ਉਹ ਹੁਣੇ ਹੀ ਅਧਿਕਾਰੀ ਭੇਜਦੇ ਹਨ। 
ਪ੍ਰਿੰਸੀਪਲ : ਇਸ ਸਬੰਧੀ ਪ੍ਰਿੰਸੀਪਲ ਇਕਬਾਲ ਕੌਰ ਉਦਾਸੀ ਨੇ ਆਖਿਆ ਕਿ ਇਸ ਦੇ ਪਿੱਛੇ ਮਾਸਟਰ ਬੂਟਾ ਸਿੰਘ ਦਾ ਹੱਥ ਹੈ, ਨੇ ਵਿਦਿਆਰਥੀਆਂ ਨੂੰ ਭੜਕਾ ਧਰਨਾ ਲਵਾਇਆ। ਸਕੂਲ ਪਹੁੰਚੇ ਜ਼ਿਲ੍ਹਾ ਸਿਖਿਆ ਅਫ਼ਸਰ ਤੇ ਨਾਇਬ ਤਹਿਸੀਲਦਾਰ : ਸਕੂਲ ਅੰਦਰ ਵਾਪਰੇ ਅੱਜ ਦੇ ਸ਼ਰਮਨਾਕ ਘਟਨਾਕ੍ਰਮ ਸਬੰਧੀ ਡੀ.ਈ.ਓ. ਮੈਡਮ ਰਾਜਵੰਤ ਕੌਰ ਤੇ ਨਾਇਬ ਤਹਿਸੀਲਦਾਰ ਭਦੌੜ ਹਰਪਾਲ ਸਿੰਘ ਰਾਏ ਪਹੁੰਚੇ। 

ਪੱਤਰਕਾਰਾਂ ਨਾਲ ਗੱਲ ਕਰਦਿਆਂ ਜ਼ਿਲ੍ਹਾ ਸਿਖਿਆ ਅਫ਼ਸਰ ਨੇ ਇਸ ਨੂੰ ਮੰਦਭਾਗਾ ਦਸਿਆ ਤੇ ਉਨ੍ਹਾਂ ਕਿਹਾ  ਇਸ ਦੀ ਪੜਤਾਲ ਕੀਤੀ ਜਾ ਰਹੀ ਹੈ। ਸੋਮਵਾਰ ਤਕ ਜ਼ਿੰਮੇਵਾਰ ਅਧਿਆਪਕਾਂ ਖ਼ਿਲਾਫ਼ ਕਾਰਵਾਈ ਲਈ ਵਿਭਾਗ ਨੂੰ ਲਿਖਿਆ ਜਾਵੇਗਾ। ਇਸ ਦੌਰਾਨ ਉਨ੍ਹਾਂ ਨੇ ਸਕੂਲ ਅੰਦਰ ਮਾਹੌਲ ਹੋਰ ਤਣਾਅ ਪੂਰਨ ਹੁੰਦਾ ਵੇਖ ਕੇ ਪੌਣੇ ਇਕ ਵਜੇ ਹੀ ਸਕੂਲ 'ਚ ਛੁੱਟੀ ਦਾ ਐਲਾਨ ਕਰ ਬੱਚਿਆਂ ਨੂੰ ਘਰਾਂ ਲਈ ਰਵਾਨਾ ਕੀਤਾ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement