Punjab News: ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਦੀ ਅਗਵਾਈ ਹੇਠ ਮਨਾਇਆ ਗਿਆ ਪਿੰਗਲਵਾੜਾ ਸ਼ਾਖਾ ਪਲਸੌਰਾ ਦਾ ਸਥਾਪਨਾ ਦਿਵਸ
Published : Nov 27, 2023, 2:35 pm IST
Updated : Nov 27, 2023, 2:35 pm IST
SHARE ARTICLE
Establishment day of Pingalwara Branch Palsora
Establishment day of Pingalwara Branch Palsora

ਖੂਨਦਾਨ ਕੈਂਪ ਮੌਕੇ ਖੂਨ ਦਾਨੀਆਂ ਨੇ 29 ਯੂਨਿਟ ਦਾਨ ਕੀਤੇ

Punjab News: ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਸ੍ਰੀ ਅੰਮ੍ਰਿਤਸਰ ਦੀ ਪ੍ਰਧਾਨ ਅਤੇ ਪਦਮ ਭੂਸ਼ਣ ਜੇਤੂ ਡਾ. ਇੰਦਰਜੀਤ ਕੌਰ ਦੀ ਅਗਵਾਈ ਵਿਚ ਪਿੰਗਲਵਾੜਾ ਦੀ ਪਿੰਡ ਪਲਸੌਰਾ ਸ਼ਾਖਾ, ਸੈਕਟਰ 56 ਚੰਡੀਗੜ੍ਹ ਦਾ ਦੋ ਰੋਜਾ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੌਕੇ ਲਗਾਏ ਖੂਨਦਾਨ ਕੈਂਪ ਦਾ ਉਦਘਾਟਨ ਜਤਿੰਦਰ ਸਿੰਘ ਔਲਖ, ਸੇਵਾ ਮੁਕਤ ਏਡੀਜੀਪੀ ਪੰਜਾਬ ਨੇ ਕੀਤਾ ਜਿਸ ਵਿਚ ਕੁੱਲ 29 ਯੂਨਿਟ ਇਕੱਠੇ ਹੋਏ। ਮੈਡੀਕਲ ਕੈਂਪ ਦਾ ਉਦਘਾਟਨ ਡਾ. ਇੰਦਰਜੀਤ ਕੌਰ ਨੇ ਕੀਤਾ ਜਿਸ ਵਿਚ ਵੱਡੀ ਗਿਣਤੀ ਵਿਚ ਬਾਹਰੋਂ ਆਈ ਸੰਗਤ ਨੇ ਵੀ ਮੁਫ਼ਤ ਡਾਕਟਰੀ ਸੇਵਾਵਾਂ ਦਾ ਲਾਹਾ ਲਿਆ।

Establishment day of Pingalwara Branch PalsoraEstablishment day of Pingalwara Branch Palsora

ਦੂਸਰੇ ਦਿਨ ਗੁਰਮਤਿ ਸਮਾਗਮ ਦੌਰਾਨ ਸ੍ਰੀ ਸਹਿਜ ਪਾਠ ਦਾ ਭੋਗ ਪਾਇਆ ਗਿਆ। ਇਸ ਮੌਕੇ ਪਿੰਗਲਵਾੜਾ ਦੇ ਬੱਚਿਆਂ ਵਲੋਂ ਜਤਿੰਦਰ ਸਿੰਘ ਦੀ ਅਗਵਾਈ ਵਿਚ ਰਸਭਿੰਨਾ ਰੁਹਾਨੀ ਕੀਰਤਨ ਕੀਤਾ ਗਿਆ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਜੱਥੇ ਸਮੇਤ ਇਸਤਰੀ ਸਤਿਸੰਗ ਸਭਾ ਗੁਰਦੁਆਰਾ ਸਿਮਰਨਸਰ ਸਾਹਿਬ ਪਿੰਡ ਪਲਸੌਰਾ ਵਲੋਂ ਵੀ ਸ਼ਬਦ ਗਾਇਨ ਕੀਤਾ ਗਿਆ।

Establishment day of Pingalwara Branch PalsoraEstablishment day of Pingalwara Branch Palsora

ਇਸ ਮੌਕੇ ਬੋਲਦਿਆਂ ਪਿੰਗਲਵਾੜਾ ਦੀ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਨੇ ਦਸਿਆ ਕਿ ਪਿਛਲੇ ਸੱਤ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਨਿਰਸਵਾਰਥ ਲੋਕ ਸੇਵਾ ਨੂੰ ਸਮਰਪਿਤ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ, ਅੰਮ੍ਰਿਤਸਰ ਆਪਣੇ ਯਤਨਾਂ ਰਾਹੀਂ ਬੇਘਰੇ ਅਤੇ ਬੇਸਹਾਰਾ ਵਿਅਕਤੀਆਂ ਨੂੰ ਆਸਰਾ ਦੇਣ, ਗਰੀਬਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਸਮੇਤ ਸਰੀਰਕ ਅਤੇ ਮਾਨਸਿਕ ਤੌਰ 'ਤੇ ਅਪਾਹਜਾਂ ਦੀ ਸਹਾਇਤਾ ਕਰ ਰਹੀ ਹੈ।

Establishment day of Pingalwara Branch PalsoraEstablishment day of Pingalwara Branch Palsora

ਇਸ ਮੌਕੇ ਡਾ. ਇੰਦਰਜੀਤ ਕੌਰ ਵਲੋਂ ਵਿਸ਼ੇਸ਼ ਤੌਰ ਤੇ ਪੁੱਜੀਆਂ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਜਿਨਾਂ ਵਿਚ ਡਾ. ਪਿਆਰੇ ਲਾਲ ਗਰਗ, ਉਘੇ ਪੱਤਰਕਾਰ ਐਸਪੀ ਸਿੰਘ, ਐਡਵੋਕੇਟ ਅਮਰ ਸਿੰਘ ਚਾਹਲ, ਜਤਿੰਦਰ ਸਿੰਘ ਔਲਖ ਸੇਵਾ ਮੁਕਤ ਏਡੀਜੀਪੀ ਪੰਜਾਬ, ਗੁਰਵਿੰਦਰ ਸਿੰਘ ਔਲਖ, ਕਰਨਲ ਦਰਸ਼ਨ ਸਿੰਘ ਬਾਵਾ ਐਡਮਿਨਿਸਟਰੇਟਰ, ਡਾ. ਜਗਦੀਪਕ ਸਿੰਘ ਮੀਤ ਪ੍ਰਧਾਨ ਪਿੰਗਲਵਾੜਾ, ਤਿਲਕ ਰਾਜ ਜਨਰਲ ਮੈਨੇਜਰ, ਮੁਖਤਿਆਰ ਸਿੰਘ ਗੁਰਾਇਆ ਆਨਰੇਰੀ ਸਕੱਤਰ, ਮਾਸਟਰ ਰਾਜਬੀਰ ਸਿੰਘ ਮੈਂਬਰ, ਪਰਮਿੰਦਰ ਸਿੰਘ ਭੱਟੀ ਅਸਿਸਟੈਂਟ ਐਡਮਿਨਿਸਟਰੇਟਰ, ਸੁਰਿੰਦਰ ਕੌਰ ਭੱਟੀ, ਯੋਗੇਸ਼ ਸੂਰੀ, ਰਵਿੰਦਰ ਕੌਰ ਬਰਾਂਚ ਇੰਚਾਰਜ ਪਲਸੌਰਾ, ਨਿਰਮਲ ਸਿੰਘ, ਪ੍ਰਕਾਸ਼ ਚੰਦ ਜੈਨ, ਗੁਲਸ਼ਨ ਰੰਜਨ ਤੇ ਹਰਪਾਲ ਸਿੰਘ ਦੋਵੇਂ ਮੈਡੀਕਲ ਸੋਸ਼ਲ ਵਰਕਰ, ਡਾ. ਸੰਜੀਵ ਕੰਬੋਜ ਉੱਧਮ ਐਨਜੀਓ, ਹਰੀਸ਼ ਚੰਦਰ ਗੁਲਾਟੀ ਤੇ ਹੋਰ ਸ਼ਖਸ਼ੀਅਤਾਂ ਵੀ ਸ਼ਾਮਿਲ ਸਨ। ਇਸ ਮੌਕੇ ਪਿੰਗਲਵਾੜਾ ਦੇ ਮਰੀਜ਼ਾਂ ਵਲੋਂ ਫੋਕਟ ਸਮੱਗਰੀ ਤੋਂ ਤਿਆਰ ਸਮਾਨ ਦੀ ਨੁਮਾਇਸ਼ ਵੀ ਲਗਾਈ ਗਈ।

Establishment day of Pingalwara Branch Palsora

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement