ਹਰਸਿਮਰਤ ਤੇ ਸੁਖਬੀਰ ਦੇ ਦੌਰਿਆਂ ਨੇ ਸਿਆਸਤ ਭਖਾਈ
Published : Dec 27, 2018, 10:50 am IST
Updated : Dec 27, 2018, 10:50 am IST
SHARE ARTICLE
Sukhbir Singh Badal
Sukhbir Singh Badal

ਸੂਬੇ 'ਚ ਅੰਤਾਂ ਦੀ ਪੈ ਰਹੀ ਠੰਢ ਦੌਰਾਨ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਬਠਿੰਡਾ ਦੌਰਿਆਂ ਨੇ ਸਿਆਸਤ 'ਚ.....

ਬਠਿੰਡਾ, : ਸੂਬੇ 'ਚ ਅੰਤਾਂ ਦੀ ਪੈ ਰਹੀ ਠੰਢ ਦੌਰਾਨ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਬਠਿੰਡਾ ਦੌਰਿਆਂ ਨੇ ਸਿਆਸਤ 'ਚ ਗਰਮਾਹਟ ਲਿਆ ਦਿਤੀ ਹੈ। ਪਿਛਲੇ ਕੁੱਝ ਸਮੇਂ ਤੋਂ ਬੇਅਦਬੀ ਤੇ ਗੋਲੀ ਕਾਂਡ ਕਾਰਨ ਵਿਰੋਧੀਆਂ ਦੇ ਨਿਸ਼ਾਨੇ 'ਤੇ ਚਲੇ ਆ ਰਹੇ ਬਾਦਲ ਪ੍ਰਵਾਰ ਦੇ ਲਗਾਤਾਰ ਤਿੰਨ ਦਿਨ ਬਠਿੰਡਾ ਦੌਰਿਆਂ ਨੇ ਸਿਆਸੀ ਵਿਰੋਧੀਆਂ ਦੇ ਕੰਨ ਖੜੇ ਕਰ ਦਿਤੇ ਹਨ। ਸਿਆਸੀ ਮਾਹਰਾਂ ਵਲੋਂ ਬਾਦਲ ਜੋੜੀ ਦੇ ਇਨ੍ਹਾਂ ਦੌਰਿਆਂ ਨੂੰ ਆਗਾਮੀ ਲੋਕ ਸਭਾ ਚੋਣਾਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।

ਪਿਛਲੇ ਕੁੱਝ ਦਿਨਾਂ ਤੋਂ ਹਰਸਿਮਰਤ ਕੌਰ ਬਾਦਲ ਦੇ ਬਠਿੰਡਾ ਛੱਡ ਕੇ ਫ਼ਿਰੋਜ਼ਪੁਰ ਜਾਣ ਦੀ ਚਰਚਾ ਚੱਲ ਰਹੀ ਸੀ ਕਿ ਅਚਾਨਕ ਵਰਕਰ ਮਿਲਣੀ ਦੇ ਨਾਂ ਹੇਠ ਬਠਿੰਡਾ ਵਿਚ ਪ੍ਰੋਗਰਾਮ ਰੱਖ ਦਿਤੇ ਗਏ। ਅਕਾਲੀ ਦਲ ਦੇ ਆਗੂਆਂ ਨੇ ਵੀ ਦਾਅਵਾ ਕੀਤਾ ਕਿ ਬਠਿੰਡਾ ਬਾਦਲ ਪ੍ਰਵਾਰ ਦਾ ਅਪਣਾ ਹਲਕਾ ਹੈ ਜਿਸ ਨੂੰ ਉਹ ਕਿਸੇ ਵੀ ਹਾਲਤ 'ਚ ਛੱਡ ਕੇ ਨਹੀਂ ਜਾਣਗੇ। ਉਂਜ ਇਨ੍ਹਾਂ ਦੌਰਿਆਂ ਨੇ ਆਗਾਮੀ 30 ਦਸੰਬਰ ਨੂੰ ਹੋ ਰਹੀਆਂ ਪੰਚਾਇਤ ਚੋਣਾਂ 'ਚ ਵੀ ਪਿੰਡਾਂ ਵਿਚ ਖੜੇ ਅਕਾਲੀ ਉਮੀਦਵਾਰਾਂ ਦੇ ਵੀ ਹੌਸਲੇ ਬੁਲੰਦ ਕੀਤੇ ਹਨ।

Harsimrat Kaur BadalHarsimrat Kaur Badal

ਵੱਡੀ ਤੇ ਹੈਰਾਨੀਜਨਕ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਕਿ ਮਾਝੇ 'ਚ ਵੱਡੇ ਅੰਦਰੂਨੀ ਵਿਰੋਧ ਦਾ ਸਾਹਮਣੇ ਕਰ ਰਹੇ ਬਾਦਲ ਪ੍ਰਵਾਰ ਦੇ ਅਪਣੇ ਜੱਦੀ ਹਲਕੇ ਬਠਿੰਡਾ 'ਚ ਹਾਲੇ ਤਕ ਪਾਰਟੀ ਨਾਲੋਂ ਇਕ ਵੀ ਵਰਕਰ ਤਿੜਕਿਆ ਨਹੀਂ। ਕਾਂਗਰਸ ਦੇ ਆਗੂ ਵੀ ਗ਼ੈਰ-ਰਸਮੀ ਗੱਲਬਾਤ ਦੌਰਾਨ ਇਸ ਗੱਲ ਨੂੰ ਖੁਲ੍ਹੇ ਮਨ ਨਾਲ ਸਵੀਕਾਰ ਕਰ ਰਹੇ ਹਨ ਕਿ ਸੂਬੇ ਦੀ ਵਿਰੋਧੀ ਧਿਰ ਨਾ ਵੀ ਹੋਣ ਦੇ ਬਾਵਜੂਦ ਪਿਛਲੀਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਅਤੇ ਹੁਣ ਹੋ ਰਹੀਆਂ ਪੰਚਾਇਤ ਚੋਣਾਂ ਵਿਚ ਉਨ੍ਹਾਂ ਦੀ ਪਾਰਟੀ ਨੂੰ ਅਕਾਲੀ ਦਲ ਹੀ ਟੱਕਰ ਦੇ ਰਿਹਾ ਹੈ

ਹਾਲਾਂਕਿ ਵਿਧਾਨ ਸਭਾ ਚੋਣਾਂ ਦੌਰਾਨ ਮਾਲਵਾ ਖੇਤਰ 'ਚ ਆਮ ਆਦਮੀ ਪਾਰਟੀ ਨੂੰ ਸੱਭ ਤੋਂ ਵੱਡੀ ਲੀਡ ਮਿਲੀ ਸੀ। ਲਗਾਤਾਰ ਦੋ ਦਿਨ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਵਲੋਂ ਬਠਿੰਡਾ ਤੇ ਮਾਨਸਾ ਜ਼ਿਲ੍ਹਿਆਂ ਦੇ ਕਈ ਵਿਧਾਨ ਸਭਾ ਹਲਕਿਆਂ 'ਚ ਬਿਤਾਏ ਹਨ ਜਦਕਿ ਅੱਜ ਵੀ ਬੀਬਾ ਬਾਦਲ ਨੇ ਮੌੜ, ਰਾਮਪੁਰਾ ਤੇ ਭੁੱਚੋਂ ਮੰਡੀ ਹਲਕਿਆਂ 'ਚ ਅਕਾਲੀ ਆਗੂਆਂ ਤੇ ਵਰਕਰਾਂ ਦੇ ਸਮਾਜਕ ਪ੍ਰੋਗਰਾਮਾਂ 'ਚ ਸਾਰਾ ਦਿਨ ਸ਼ਮੂਲੀਅਤ ਕੀਤੀ ਹੈ। 

ਅਕਾਲੀ ਦਲ ਦੇ ਸੀਨੀਅਰ ਆਗੂ ਨੇ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਬਠਿੰਡਾ ਹਲਕੇ ਦੀ ਸਿਆਸਤ 'ਚ ਕਈ ਉਤਰਾਅ ਚੜ੍ਹਾਅ ਵੇਖਣ ਨੂੰ ਮਿਲਣਗੇ। ਕਲ ਵੀ ਕਾਂਗਰਸ ਨਾਲ ਸਬੰਧਤ ਕੁੱਝ ਨਾਰਾਜ਼ ਆਗੂਆਂ ਦੁਆਰਾ ਸੁਖਬੀਰ ਸਿੰਘ ਬਾਦਲ ਨਾਲ ਗੁਪਤ ਮੀਟਿੰਗ ਕੀਤੀ ਜਾਣ ਦੀ ਚਰਚਾ ਚਲ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM

CM ਦੇ ਲੰਮਾ ਸਮਾਂ OSD ਰਹੇ ਓਂਕਾਰ ਸਿੰਘ ਦਾ ਬਿਆਨ,'AAP ਦੇ ਲੀਡਰਾਂ ਦੀ ਲਿਸਟ ਬਹੁਤ ਲੰਮੀ ਹੈ ਜਲਦ ਹੋਰ ਵੀ ਕਈ ਲੀਡਰ ਬੀਜੇਪੀ 'ਚ ਹੋਣਗੇ ਸ਼ਾਮਲ

16 Jan 2026 3:13 PM

'CM ਮਾਨ ਆਪਣੇ ਨਾਲ ਸਬੂਤ ਲੈ ਕੇ ਆਏ...' ਦੋਵੇਂ ਕਾਲੇ ਬੈਗਾਂ ਬਾਰੇ ਵਿਧਾਇਕ ਕੁਲਦੀਪ ਧਾਲੀਵਾਲ ਨੇ ਦੱਸੀ ਗੱਲ

15 Jan 2026 3:11 PM

“Lohri Celebrated at Rozana Spokesman Office All Team Member's Dhol | Giddha | Bhangra | Nimrat Kaur

14 Jan 2026 3:14 PM

CM ਦੀ ਪੇਸ਼ੀ-ਤੈਅ ਸਮੇ 'ਤੇ ਰੇੜਕਾ,Jathedar ਦਾ ਆਦੇਸ਼-15 ਜਨਵਰੀ ਨੂੰ ਸ਼ਾਮ 4:30 ਵਜੇ ਦੇਣ| SGPC| Spokesman Debate

14 Jan 2026 3:13 PM
Advertisement