ਪੰਜਾਬ ਸਰਕਾਰ ਨੇ ਸੂਬੇ ਵਿਚ ਸਥਿਤ ਫੈਕਟਰੀਆਂ ਦੇ ਕਾਮਿਆਂ ਲਈ 30 ਦਸੰਬਰ 2018 (ਐਤਵਾਰ) ਨੂੰ ਛੁੱਟੀ ਦਾ ਐਲਾਨ ਕੀਤਾ...
ਚੰਡੀਗੜ੍ਹ (ਸਸਸ) : ਪੰਜਾਬ ਸਰਕਾਰ ਨੇ ਸੂਬੇ ਵਿਚ ਸਥਿਤ ਫੈਕਟਰੀਆਂ ਦੇ ਕਾਮਿਆਂ ਲਈ 30 ਦਸੰਬਰ 2018 (ਐਤਵਾਰ) ਨੂੰ ਛੁੱਟੀ ਦਾ ਐਲਾਨ ਕੀਤਾ ਹੈ ਕਿ ਤਾਂ ਕਿ ਉਹ ਗਰਾਮ ਪੰਚਾਇਤ ਚੋਣਾਂ ਵਿਚ ਅਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰ ਸਕਣ। ਇਹ ਖੁਲਾਸਾ ਕਰਦਿਆਂ ਸੂਬਾ ਸਰਕਾਰ ਦੇ ਇਕ ਅਧਿਕਾਰਕ ਬੁਲਾਰੇ ਨੇ ਇੱਥੇ ਦੱਸਿਆ ਕਿ ਫੈਕਟਰੀਆਂ ਦੇ ਕਾਮਿਆਂ ਲਈ 30 ਦਸੰਬਰ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਤਾਂ ਕਿ ਕੋਈ ਵੀ ਕਾਮਾ ਅਪਣੇ ਵੋਟ ਪਾਉਣ ਦੇ ਅਧਿਕਾਰ ਤੋਂ ਵਾਂਝਾ ਨਾ ਰਹੇ।
ਇਹ ਛੁੱਟੀ ਉਨ੍ਹਾਂ ਦੀ ਆਮ ਹਫ਼ਤਾਵਾਰੀ ਛੁੱਟੀ ਦੇ ਬਦਲੇ ਵਿਚ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿਚ ਸਥਿਤ ਦੁਕਾਨਾਂ ਤੇ ਵਪਾਰਕ ਅਦਾਰਿਆਂ ਦੇ ਕਾਮਿਆਂ ਨੂੰ ਵੀ ਇਸ ਦਿਨ ਕਮਾਈ ਛੁੱਟੀ ਹੋਵੇਗੀ।