
ਪੰਜਾਬ ਦੇ ਮੁਲਾਜ਼ਮਾਂ ਦੀਆਂ ਪ੍ਰਮੱਖ ਜਥੇਬੰਦੀਆਂ ਜਿਨ੍ਹਾਂ ਵਿਚ ਇੰਪਲਾਈਜ਼ ਫ਼ੈਡਰੇਸ਼ਨ ਬਿਜਲੀ ਬੋਰਡ, ਅਧਿਆਪਕ ਦਲ ਪੰਜਾਬ, ਪੰਜਾਬ ਸਟੇਟ ਕਰਮਚਾਰੀ
ਅੰਮ੍ਰਿਤਸਰ, 27 ਅਪਰੈਲ (ਸੁਖਵਿੰਦਰਜੀਤ ਸਿੰਘ ਬਹੋੜੂ) : ਪੰਜਾਬ ਦੇ ਮੁਲਾਜ਼ਮਾਂ ਦੀਆਂ ਪ੍ਰਮੱਖ ਜਥੇਬੰਦੀਆਂ ਜਿਨ੍ਹਾਂ ਵਿਚ ਇੰਪਲਾਈਜ਼ ਫ਼ੈਡਰੇਸ਼ਨ ਬਿਜਲੀ ਬੋਰਡ, ਅਧਿਆਪਕ ਦਲ ਪੰਜਾਬ, ਪੰਜਾਬ ਸਟੇਟ ਕਰਮਚਾਰੀ ਦਲ ਪੰਜਾਬ, ਪੀ.ਆਰ.ਟੀ.ਸੀ. ਕਰਮਚਾਰੀ ਦਲ ਦੇ ਆਧਾਰਤ ਮੁਲਾਜ਼ਮ ਫ਼ਰੰਟ ਪੰਜਾਬ ਨੇ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਵਲੋਂ ਮਕਾਨ ਕਿਰਾਏ ਭੱਤੇ ਦੀ ਕਟੋਤੀ ਵਿਚ ਵਾਧਾ ਵਾਪਸ ਲੈਣ ਦੀ ਮੰਗ ਕੀਤੀ ਹੈ।
ਇਹ ਸਬ ਕਮੇਟੀ ਅਤੇ ਅੰਤਰਿੰਗ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਉਲਟ ਹੈ। ਜਥੇਬੰਦੀਆਂ ਨੇ ਕਿਹਾ ਕਿ ਇਸ ਵਾਧੇ ਨਾਲ ਕਮੇਟੀ ਦੇ ਮੁਲਾਜ਼ਮਾ ਵਿਚ ਰੋਸ ਹੈ। ਦਸ ਹਜ਼ਾਰ ਤਨਖ਼ਾਹ ਲੈਣ ਵਾਲੇ ਮੁਲਾਜ਼ਮ ਦੀ ਤਨਖ਼ਾਹ ਵਿਚੋਂ ਤਿੰਨ ਹਜ਼ਾਰ ਰੁਪਏ ਮਕਾਨ ਕਿਰਾਏ ਭੱਤੇ ਦੀ ਕਟੌਤੀ ਜਾਇਜ਼ ਨਹੀਂ। ਜਥੇਬੰਦੀਆਂ ਦੇ ਸੁਬਾਈ ਆਗੂਆਂ ਤੇਜਿੰਦਰ ਸਿੰਘ ਸੰਘਰੇੜੀ, ਮਨਜੀਤ ਸਿੰਘ ਚਾਹਲ, ਪੂਰਨ ਸਿੰਘ ਖਾਈ, ਗੁਰਚਰਨ ਸਿੰਘ ਕੌਲੀ ਨੇ ਦਸਿਆ ਕਿ ਦੇਸ਼ ਕੋਵਿਡ-19 ਵਿਰੁਧ ਅਪਣੀ ਲੜਾਈ ਲੜ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਦੇਸ਼ ਦੇ ਮੈਡੀਕਲ,
File photo
ਪੁਲਿਸ, ਬਿਜਲੀ, ਨਗਰ ਨਿਗਮ, ਮਾਲ ਮਹਿਕਮੇ, ਮੰਡੀਕਰਨ ਅਤੇ ਹੋਰਨਾਂ ਮੁਲਾਜ਼ਮਾਂ ਵਾਂਗ ਲੰਗਰ ਤਿਆਰ ਕਰਨ, ਵੰਡਣ ਅਤੇ ਗੁਰਦਆਰਾ ਪ੍ਰਬੰਧ ਦੀ ਜ਼ਿੰਮੇਵਾਰੀ ਨਾਲ ਸੇਵਾ ਕਰ ਰਹੇ ਹਨ। ਗੁਰਦਆਰਾ ਸਾਹਿਬ ਦੀ ਰੋਜ਼ਮਰਾ ਦੀ ਸੇਵਾ ਨਿਰੰਤਰ ਜਾਰੀ ਰੱਖ ਰਹੇ ਹਨ। ਅਜਿਹੇ ਅੋਖੇ ਸਮੇਂ ਕਮੇਟੀ ਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿਚੋਂ ਮਕਾਨ ਕਿਰਾਏ ਭੱਤੇ ਦੀ ਜਿਆਦਾ ਕਟੌਤੀ ਜਾਇਜ਼ ਨਹੀਂ।
ਉਨਾਂ੍ਹ ਸ੍ਰੋਮਣੀ ਕਮੇਟੀ ਮੈਬਰ ਕਰਨੈਲ ਸਿੰਘ ਪੰਜੋਲੀ ਦੀ ਤਜਵੀਜ ਨਾਲ ਸਹਿਮਤੀ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਜਰੂਰੀ ਹੋਵੇ ਤਾਂ ਏ.ਕੈਟਾਗਰੀ ਦੇ 1500-ਰੂਪਏ, ਬੀ. ਕੈਟਾਗਰੀ ਦੇ 1000 ਰੁਪਏ ਅਤੇ ਸੀ.ਕੈਟਾਗਰੀ ਲਈ 500 ਰੁਪਏ ਕੱਟੇ ਜਾਣ ਬਾਰੇ ਵਿਚਾਰ ਕੀਤੀ ਜਾ ਸਕਦੀ ਹੈ। ਜਥੇਬੰਦੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਪੱਤਰ ਲਿਖ ਕੇ ਮੰਗ ਕੀਤੀ
ਕਿ ਜਿੰਨਾ ਚਿਰ ਹਾਲਾਤ ਠੀਕ ਨਹੀ ਹੁੰਦੇ ਤਦ ਤਕ ਪਿਛਲੀ ਪ੍ਰਥਾ ਮੁਤਾਬਿਕ ਹੀ ਮੁਲਾਜਮਾ ਦਾ ਕਿਰਾਇਆ ਕੱਟਿਆ ਜਾਵੇ। ਮੁਲਾਜ਼ਮਾਂ ਦੇ ਬੱਚਿਆਂ ਦੀ ਪੜ੍ਹਾਈ, ਕਮੇਟੀ ਦੇ ਕਾਲਜਾਂ ਅਤੇ ਸਕੂਲਾਂ ਵਿਚ ਮੁਫ਼ਤ ਅਤੇ ਹਸਪਤਾਲਾਂ ਵਿਚ ਅਤੇ ਉਨ੍ਹਾਂ ਦੇ ਆਸ਼ਰਿਤਾਂ ਦਾ ਮੁਫ਼ਤ ਇਲਾਜ ਕਰਵਾਇਆ ਜਾਵੇ।