
ਉਸ ਨੇ ਸਰਕਾਰ ਨੂੰ ਇਸ ਦਾ ਜ਼ਿੰਮੇਵਾਰ ਠਹਿਰਾਉਂਦਿਆ ਕਿਹਾ ਕਿ ਸਰਕਾਰ...
ਮਾਨਸਾ: ਪੰਜਾਬ ਵਿਚ ਨੌਜਵਾਨ ਡਿਗਰੀਆਂ ਹਾਸਲ ਕਰ ਕੇ ਵੀ ਮਜ਼ਦੂਰੀ ਕਰਨ ਨੂੰ ਮਜ਼ਬੂਰ ਹੈ। ਅੱਜ ਨੌਜਵਾਨ ਮੁੰਡੇ-ਕੁੜੀਆਂ ਬੀਐਡ ਕਰ ਕੇ ਵੀ ਮਜ਼ਦੂਰੀ ਕਰ ਰਹੇ ਹਨ। ਅਜਿਹਾ ਹੀ ਇਕ ਨੌਜਵਾਨ ਮਾਨਸਾ ਤੋਂ ਹੈ ਜਿਸ ਦੀ ਪੜ੍ਹਾਈ ਬੀਐਡ ਅਤੇ ਐਮ ਏ ਕਰ ਚੁੱਕਾ ਹੈ। ਉਸ ਨੇ ਸੀ ਟੈੱਟ ਤੇ ਪੀ ਟੈੱਟ ਵੀ ਪਾਸ ਕੀਤਾ ਹੋਇਆ ਹੈ ਪਰ ਉਹ ਬਰਗਰਾਂ ਦੀ ਦੁਕਾਨ ਲਗਾਉਂਦਾ ਹੈ।
Rakesh Kumar
ਉਸ ਨੇ ਸਰਕਾਰ ਨੂੰ ਇਸ ਦਾ ਜ਼ਿੰਮੇਵਾਰ ਠਹਿਰਾਉਂਦਿਆ ਕਿਹਾ ਕਿ ਸਰਕਾਰ ਨੇ ਕਾਰੋਬਾਰ ਨੂੰ ਲੈ ਕੇ ਅਪਣੇ ਵਾਅਦੇ ਪੂਰੇ ਨਹੀਂ ਕੀਤੇ ਹਨ। ਉਹਨਾਂ ਨੇ ਸਿੱਖਿਆ ਮੰਤਰੀ ਦੀ ਕੋਠੀ ਵੀ ਘੇਰੀ ਸੀ ਪਰ ਉਹਨਾਂ ਨੂੰ ਲਾਠੀਆਂ, ਪਾਣੀ ਦੀਆਂ ਬੋਛਾੜਾਂ ਕਰ ਕੇ ਭਜਾ ਦਿੱਤਾ ਗਿਆ।
Rakesh Kumar
ਉਹਨਾਂ ਨੇ ਧਰਨੇ ਵੀ ਲਗਾਏ ਸਨ ਪਰ ਉਹਨਾਂ ਨੂੰ ਕੋਈ ਫ਼ਾਇਦਾ ਨਹੀਂ ਹੋਇਆ। ਉਸ ਨੇ ਅਪਣੀ ਪੜ੍ਹਾਈ ਨੂੰ ਲੈ ਕੇ ਦਸਿਆ ਕਿ ਛੋਟੇ ਹੁੰਦੇ ਉਹ ਸਰਕਾਰੀ ਸਕੂਲ ਵਿਚ ਪੜ੍ਹੇ ਹਨ ਤੇ ਉਸ ਤੋਂ ਬਾਅਦ ਐਮ ਦੀ ਪੜ੍ਹਾਈ ਤਾਂ ਉਸ ਦੇ ਦੋਸਤਾਂ ਦੇ ਖਰਚੇ ਤੇ ਹੀ ਚੱਲੀ ਸੀ।
Rakesh Kumar
ਉਸ ਦੇ ਪਿਤਾ ਪੇਂਟ ਦਾ ਕੰਮ ਕਰਦੇ ਹਨ ਤੇ ਉਹ ਵੀ ਅਪਣੇ ਪਿਤਾ ਨਾਲ ਜਾਂਦੇ ਹੁੰਦੇ ਸਨ ਤੇ ਉਹ ਬਰਗਰਾਂ ਦਾ ਕੰਮ ਵੀ ਸਿਖ ਗਏ ਸਨ। ਫਿਰ ਜਦੋਂ ਉਹਨਾਂ ਨੂੰ ਨੌਕਰੀ ਨਹੀਂ ਮਿਲੀ ਤਾਂ ਉਹਨਾਂ ਨੇ ਮਜ਼ਬੂਰਨ ਇਹ ਰਸਤਾ ਚੁਣਿਆ ਤੇ ਅਪਣਾ ਕਾਰੋਬਾਰ ਸ਼ੁਰੂ ਕਰ ਦਿੱਤਾ। ਸਰਕਾਰ ਨੌਜਵਾਨਾਂ ਬਾਰੇ ਕੁੱਝ ਨਹੀਂ ਸੋਚਦੀ ਤੇ ਬਹੁਤ ਘਟ ਗਿਣਤੀ ਵਿਚ ਅਸਾਮੀਆਂ ਕੱਢ ਕੇ ਲੋਕਾਂ ਨਾਲ ਮਜ਼ਾਕ ਹੀ ਕਰਦੀ ਹੈ।
Capt Amrinder Singh
ਇਸ ਵਿਚ ਵੀ ਜਾਤੀ, ਵਿਸ਼ਾ ਦੇ ਆਧਾਰ ਤੇ ਪੋਸਟਾਂ ਵੰਡੀਆਂ ਜਾਂਦੀਆਂ ਹਨ। ਰਕੇਸ਼ ਕੁਮਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਘਰ ਦੇ ਹਾਲਾਤ ਵੀ ਮਾੜੇ ਹਨ ਇਸ ਲਈ ਉਹਨਾਂ ਨੇ ਘਰ ਦਾ ਖਰਚ ਚਲਾਉਣ ਲਈ ਇਹ ਕੰਮ ਚੁਣਿਆ। ਉਹਨਾਂ ਦਸਿਆ ਕਿ ਉਹਨਾਂ ਨੇ ਬੜੇ ਮੁਸ਼ਕਿਲ ਹਾਲਾਤਾਂ ਵਿਚ ਅਪਣੀ ਪੜ੍ਹਾਈ ਪੂਰੀ ਕੀਤੀ ਸੀ। ਪਰ ਅੱਜ ਦੀ ਸਰਕਾਰ ਸੁੱਤੀ ਪਈ ਹੈ ਉਸ ਨੂੰ ਬੇਰੁਜ਼ਗਾਰੀ ਨਜ਼ਰ ਨਹੀਂ ਆਉਂਦੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।