
ਸੜਕਾਂ ‘ਤੇ ਰਾਤਾਂ ਕੱਟਣ ਲਈ ਮਜਬੂਰ ਗਰਭਵਤੀ ਮਹਿਲਾ
ਫਰੀਦਕੋਟ (ਸੁਖਜਿੰਦਰ ਸਹੋਤਾ) ਅੱਠ ਮਹੀਨਿਆਂ ਦੀ ਗਰਭਵਤੀ ਕਿਸਮਤ ਦੀ ਮਾਰੀ ਔਰਤ ਪਿਛਲੇ ਦੋ ਤਿੰਨ ਦਿਨਾਂ ਤੋਂ ਆਪਣੇ ਘਰ ਦੇ ਬਾਹਰ ਗਲੀ 'ਚ ਰਾਤਾਂ ਕੱਟਣ ਲਈ ਮਜ਼ਬੂਰ ਹੈ ਜਿਸਨੂੰ ਉਸਦਾ ਪਤੀ ਅਤੇ ਉਸਦਾ ਪਰਿਵਾਰ ਘਰ ਵਿਚ ਨਹੀਂ ਵੜਨ ਦੇ ਰਿਹਾ।
Pregnant lady
ਦਰਅਸਲ ਫ਼ਰੀਦਕੋਟ ਦੀ ਸੀਮਾ ਰਾਣੀ ਦਾ ਵਿਆਹ ਕੁੱਝ ਸਾਲ ਪਹਿਲਾਂ ਫਿਰੋਜ਼ਪੁਰ ਦੇ ਇੱਕ ਲੜਕੇ ਨਾਲ ਹੋਇਆ ਸੀ ਜੋ ਸ਼ਰਾਬ ਦੇ ਨਸ਼ੇ 'ਚ ਕੁੱਟਮਾਰ ਕਰਦਾ ਸੀ ਜਿਸ ਤੋਂ ਦੁਖੀ ਹੋਕੇ ਸੀਮਾ ਨੇ ਉਸ ਨੂੰ ਪੰਚਾਇਤੀ ਤੌਰ ਤੇ ਤਲਾਕ ਦੇ ਕੇ ਛੱਡ ਦਿੱਤਾ ਸੀ।
Pregnant lady
ਜਿਸ ਤੋਂ ਬਾਅਦ ਉਸ ਦੀ ਮੁਲਾਕਾਤ ਫਰੀਦਕੋਟ ਦੇ ਸੁਸਾਇਟੀ ਨਗਰ ਦੇ ਲੜਕੇ ਜਗਜੀਤ ਸਿੰਘ ਨਾਲ ਹੋਈ ਜਿਸ ਨਾਲ ਉਹ ਕਰੀਬ ਇੱਕ ਸਾਲ ਰਿਲੇਸ਼ਨ 'ਚ ਰਹੀ ਅਤੇ ਬਾਅਦ 'ਚ ਉਸ ਨਾਲ ਵਿਆਹ ਕਰਵਾ ਲਿਆ। ਵਿਆਹ ਤੋਂ ਬਾਅਦ ਉਹ ਲੜਕੇ ਦੇ ਘਰ ਰਹਿਣ ਲੱਗੀ ਪਰ ਕੁੱਝ ਮਹੀਨੇ ਬਾਅਦ ਦੋਵੇਂ ਅਲੱਗ ਕਿਰਾਏ ਦਾ ਘਰ ਲੈਕੇ ਰਹਿਣ ਲੱਗ ਪਏ ਅਤੇ ਇਸੇ ਦੌਰਾਨ ਸੀਮਾ ਗਰਭਵਤੀ ਹੋ ਗਈ ਪਰ ਲੜਕੇ ਦੇ ਪਰਿਵਾਰ ਨੇ ਉਸ ਨਾਲ ਕੁੱਟਮਾਰ ਕਰਕੇ ਘਰੋਂ ਕੱਢ ਦਿੱਤਾ।
Pregnant lady
ਸੀਮਾ ਰਾਣੀ ਮੁਤਾਬਿਕ ਲੜਕਾ ਨਸ਼ਾ ਕਰਦਾ ਸੀ ਪਰ ਫਿਰ ਵੀ ਉਹ ਖੁਦ ਕਮਾ ਕੇ ਉਸਨੂੰ ਵੀ ਖਵਾ ਰਹੀ ਸੀ ਤੇ ਕਿਰਾਇਆ ਵੀ ਦਿੰਦੀ ਰਹੀ ਪਰ ਹੁਣ ਲੜਕੇ ਦੀ ਭੈਣ ਵਾਲਿਆਂ ਨੇ ਉਸ ਨੂੰ ਘਰੋਂ ਕੱਢ ਦਿੱਤਾ ਅਤੇ ਲੜਕੇ ਨੂੰ ਵੀ ਕਿਤੇ ਹੋਰ ਭੇਜ ਦਿੱਤਾ।
Pregnant lady
ਜਿਸ ਦੇ ਚੱਲਦੇ ਉਹ ਪਿਛਲੇ ਦੋ ਤਿੰਨ ਦਿਨ ਤੋਂ ਘਰ ਦੇ ਬਾਹਰ ਹੀ ਰਾਤ ਕੱਟਣ ਲਈ ਮਜ਼ਬੂਰ ਹੈ। ਪੀੜ੍ਹਤਾ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ ਜਿਸ ਨੂੰ ਲੈਕੇ ਪੁਲਿਸ ਵੱਲੋਂ ਦੋਨਾਂ ਧਿਰਾਂ ਨੂੰ ਬੁਲਾ ਕੇ ਗੱਲ ਬਾਤ ਕਰਨ ਤੋਂ ਬਾਅਦ ਅਗਲੀ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ।
Pregnant lady