
ਐਸਬੀਆਈ ਗਾਹਕਾਂ ਲਈ ਜ਼ਰੂਰੀ ਖ਼ਬਰ: ਏਟੀਐਮ ਰਾਹੀਂ ਪੈਸੇ ਕਢਵਾਉਣ ਦੇ ਨਿਯਮਾਂ ਵਿਚ ਹੋਇਆ ਬਦਲਾਅ
ਨਵੀਂ ਦਿੱਲੀ, 27 ਜੁਲਾਈ : ਭਾਰਤੀ ਸਟੇਟ ਬੈਂਕ ਨੇ ਏਟੀਐਮ ਤੋਂ ਪੈਸੇ ਕਢਵਾਉਣ ਦੇ ਨਿਯਮਾਂ ਵਿਚ ਬਦਲਾਅ ਕੀਤਾ ਹੈ। ਹੁਣ ਸਟੇਟ ਬੈਂਕ ਆਫ਼ ਇੰਡੀਆ ਦੇ ਏਟੀਐਮ ਤੋਂ ਨਕਦੀ ਕਢਵਾਉਣ ਲਈ ਓਟੀਪੀ ਸੇਵਾ ਸ਼ੁਰੂ ਕੀਤੀ ਗਈ ਹੈ। ਬੈਂਕ ਨੇ ਆਪਣੇ ਗਾਹਕਾਂ ਨੂੰ ਧੋਖਾਧੜੀ ਤੋਂ ਬਚਾਉਣ ਲਈ ਇਹ ਵੱਡਾ ਬਦਲਾਅ ਕੀਤਾ ਹੈ। ਜਲਦ ਹੀ ਇਹ ਨਵਾਂ ਨਿਯਮ ਸ਼ਭੀ ਦੇ ਸਾਰੇ ਅਠੰ ’ਤੇ ਲਾਗੂ ਹੋਵੇਗਾ। ਇਹ ਨਿਯਮ ਅਣਅਧਿਕਾਰਤ ਲੈਣ-ਦੇਣ ਦੇ ਵਿਰੁੱਧ ਇਕ ਵਾਧੂ ਸੁਰੱਖਿਆ ਵਜੋਂ ਕੰਮ ਕਰੇਗਾ। ਸਟੇਟ ਬੈਂਕ ਆਫ ਇੰਡੀਆ ਅਨੁਸਾਰਗਾਹਕਾਂ ਨੂੰ ਏਟੀਐਮ ਤੋਂ ਨਕਦੀ ਕਢਵਾਉਣ ਸਮੇਂ ਓਟੀਪੀ ਸਾਂਝਾ ਕਰਨਾ ਹੋਵੇਗਾ, ਜਿਸ ਨਾਲ ਇਹ ਯਕੀਨੀ ਹੋਵੇਗਾ ਕਿ ਏਟੀਐਮ ਉਪਭੋਗਤਾ ਸਹੀ ਉਪਭੋਗਤਾ ਹੈ। ਓਟੀਪੀ ਇਕ ਸਿਸਟਮ ਜਨਰੇਟਰ 4 ਅੰਕਾਂ ਦਾ ਨੰਬਰ ਹੈ ਜੋ ਬੈਂਕ ਗਾਹਕ ਦੇ ਰਜਿਸਟਰਡ ਮੋਬਾਈਲ ਨੰਬਰ ’ਤੇ ਭੇਜਿਆ ਜਾਵੇਗਾ। ਓਟੀਪੀ ਨਕਦ ਨਿਕਾਸੀ ਨੂੰ ਪ੍ਰਮਾਣਿਤ ਕਰੇਗਾ ਅਤੇ ਸਿਰਫ਼ ਇਕ ਲੈਣ-ਦੇਣ ਲਈ ਵੈਧ ਹੋਵੇਗਾ।
ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ, ਭਾਰਤੀ ਸਟੇਟ ਬੈਂਕਨੇ 1 ਜਨਵਰੀ 2020 ਤੋਂ ੌਠਫ ਅਧਾਰਤ ਨਕਦ ਨਿਕਾਸੀ ਸੇਵਾਵਾਂ ਸ਼ੁਰੂ ਕੀਤੀਆਂ ਹਨ। ਸਟੇਟ ਬੈਂਕ ਆਫ਼ ਇੰਡੀਆ ਸਮੇਂ-ਸਮੇਂ ’ਤੇ ਸੋਸ਼ਲ ਮੀਡੀਆ ਅਤੇ ਹੋਰ ਪਲੇਟਫਾਰਮਾਂ ਰਾਹੀਂ ਏਟੀਐਮ ਧੋਖਾਧੜੀ ਬਾਰੇ ਜਾਗਰੂਕਤਾ ਪੈਦਾ ਕਰਦਾ ਰਿਹਾ ਹੈ। ਬੈਂਕ ਦਾ ਮਕਸਦ ਲੋਕਾਂ ਦੇ ਪੈਸੇ ਨੂੰ ਸੁਰੱਖਿਅਤ ਰੱਖਣਾ ਹੈ।
ਦੱਸ ਦੇਈਏ ਕਿ ਏਟੀਟੇਮ ਤੋਂ ਨਕਦੀ ਕਢਵਾਉਣ ਵੇਲੇ ਤੁਹਾਨੂੰ 10000 ਰੁਪਏ ਜਾਂ ਇਸ ਤੋਂ ਵੱਧ ਦੇ ਲੈਣ-ਦੇਣ ਲਈ ਓਟੀਪੀ ਦੀ ਲੋੜ ਹੋਵੇਗੀ। 10000 ਰੁਪਏ ਤੋਂ ਘੱਟਲੈਣ-ਦੇਣ ਲਈ ਇਸਦੀ ਲੋੜ ਨਹੀਂ ਪਵੇਗੀ।
-ਏਜੰਸੀ