ਸੁਮੇਧ ਸੈਣੀ ਦੇ ਵਕੀਲ ਨੂੰ AG ਬਣਾਉਣ ’ਤੇ ਬਹਿਬਲ ਕਲਾਂ ਗੋਲੀਕਾਂਡ ਪੀੜਤ ਪਰਿਵਾਰ ਨੇ ਪ੍ਰਗਟਾਇਆ ਇਤਰਾਜ਼
Published : Sep 28, 2021, 8:18 am IST
Updated : Sep 28, 2021, 8:18 am IST
SHARE ARTICLE
Amar Preet Singh Deol
Amar Preet Singh Deol

ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਦੇ ਵਕੀਲ ਅਮਰਪ੍ਰੀਤ ਸਿੰਘ ਦਿਓਲ ਨੂੰ ਚੰਨੀ ਸਰਕਾਰ ਵਲੋਂ ਸੂਬੇ ਦਾ ਨਵਾਂ ਐਡਵੋਕੇਟ ਜਨਰਲ ਲਾਏ ਜਾਣ ਦੇ ਨਾਲ ਹੀ ਵਿਵਾਦ ਛਿੜ ਗਿਆ ਹੈ।

ਚੰਡੀਗੜ੍ਹ (ਭੁੱਲਰ) : ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਦੇ ਵਕੀਲ ਅਮਰਪ੍ਰੀਤ ਸਿੰਘ ਦਿਓਲ ਨੂੰ ਚੰਨੀ ਸਰਕਾਰ ਵਲੋਂ ਸੂਬੇ ਦਾ ਨਵਾਂ ਐਡਵੋਕੇਟ ਜਨਰਲ ਲਾਏ ਜਾਣ ਦੇ ਨਾਲ ਹੀ ਵਿਵਾਦ ਛਿੜ ਗਿਆ ਹੈ।  ਇਸ ਦੇ ਨਾਲ ਹੀ ਨਵੇਂ ਡੀ.ਜੀ.ਪੀ. ਇਕਬਾਲ ਪ੍ਰੀਤ ਸਹੋਤਾ ਦੀ ਨਿਯੁਕਤੀ ’ਤੇ ਵੀ ਸਵਾਲ ਉਠਣੇ ਸ਼ੁਰੂ ਹੋ ਗਏ ਹਨ।ਦਿਓਲ ਨੂੰ ਐਡਵੋਕੇਟ ਜਨਰਲ ਬਣਾਏ ਜਾਣ ’ਤੇ ਬਹਿਬਲ ਕਲਾਂ ਗੋਲੀਕਾਂਡ  ਦੇ ਪੀੜਤ ਪ੍ਰਵਾਰਾਂ ਨੇ ਸਖ਼ਤ ਨਾਰਾਜ਼ਗੀ ਪ੍ਰਗਟ ਕੀਤੀ ਹੈ।

Amarpreet Singh Deol Amarpreet Singh Deol

ਪੀੜਤ ਪਰਵਾਰਾਂ ਦੇ ਮੈਂਬਰ ਸੁਖਰਾਜ ਸਿੰਘ ਨੇ ਕਿਹਾ ਕਿ ਸਿੱਖਾਂ ਦੇ ਕਾਤਲ ਸਾਬਕਾ ਡੀ.ਜੀ.ਪੀ. ਸੈਣੀ ਦੀ ਵਕਾਲਤ ਕਰ ਰਹੇ ਵਕੀਲ ਨੂੰ ਏ.ਜੀ. ਲਾਉਣ ਨਾਲ ਬਹੁਤ ਨਿਰਾਸ਼ਾ ਹੋਈ ਹੈ ਇਸ ਤਰ੍ਹਾਂ ਇਨਸਾਫ਼ ਕਿਵੇਂ ਮਿਲੇਗਾ। ਜੋ ਵਕੀਲ ਪਹਿਲਾਂ ਸੈਣੀ ਦੇ ਕੇਸ ਲੜ ਕੇ ਉਸ ਨੂੰ ਕਿਸੇ ਵੀ ਕੇਸ ’ਚ 2022 ਤਕ ਦੀਆਂ ਚੋਣਾਂ ਤਕ ਹਾਈ ਕੋਰਟ ’ਚੋਂ ਗ੍ਰਿਫ਼ਤਾਰੀ ’ਤੇ ਰੋਕ ਲਵਾ ਚੁੱਕਾ ਹੈ ਅਤੇ ਪਿਛਲੇ ਦਿਨ  ਵਿਜੀਲੈਂਸ ਹਿਰਾਸਤ ’ਚੋਂ ਭ੍ਰਿਸ਼ਟਾਚਾਰ ਦੇ ਕੇਸ ’ਚੋਂ ਅੱਧੀ ਰਾਤ ਨੂੰ ਹਾਈ ਕੋਰਟ ਤੋਂ ਮੁਕਤ ਕਰਵਾ ਚੁੱਕਾ ਹੈ ਤਾਂ ਉਹ ਹੁਣ ਸੈਣੀ ਖ਼ਿਲਾਫ਼ ਕਿਵੇਂ ਲੜੇਗਾ?

Sumedh SainiSumedh Saini

ਹੋਰ ਪੜ੍ਹੋ: US Marine Corps ਦਾ 246 ਸਾਲਾਂ ਦਾ ਇਤਿਹਾਸ ਬਦਲਿਆ, ਸਿੱਖ ਅਫ਼ਸਰ ਨੂੰ ਪੱਗ ਬੰਨ੍ਹਣ ਦੀ ਮਿਲੀ ਇਜਾਜ਼ਤ

ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ’ਤੇ ਮੁੜ ਵਿਚਾਰ ਹੋਵੇ। ਪੀੜਤ ਪ੍ਰਵਾਰ ਨੇ ਨਵੇਂ ਡੀਜੀਪੀ ਸਹੋਤਾ ਦੀ ਨਿਯੁਕਤੀ ਉਪਰ ਵੀ ਸਵਾਲ ਉਠਾਉਂਦਿਆਂ ਕਿਹਾ ਕਿ ਇਹ ਉਹੀ ਅਫ਼ਸਰ ਹੈ ਜਿਸਨੇ ਬਾਦਲ ਸਰਕਾਰ ਸਮੇਂ ਬੇਅਦਬੀ ਮਾਮਲੇ ’ਚ ਸਿੱਖਾਂ ਨੂੰ ਸਿੱਖਾਂ ਨਾਲ ਲੜਾਉਣ ਦੀ ਚਾਲ ਚੱਲੀ ਸੀ। 

Kultar Singh SandhwanKultar Singh Sandhwan

ਹੋਰ ਪੜ੍ਹੋ: ਸੰਪਾਦਕੀ: ਸਿਆਸੀ ਪਾਰਟੀਆਂ ਨੂੰ ਨਾਲ ਲਏ ਬਿਨਾਂ, ਕਿਸਾਨ ਕੇਂਦਰ ਨੂੰ ਅਪਣੀ ਗੱਲ ਨਹੀਂ ਸੁਣਾ ਸਕਣਗੇ?

ਪਤਾ ਨਹੀ ਨਵੀਂ ਸਰਕਾਰ ਕਿਹੜੇ ਰਾਹ ਪੈ ਗਈ? : ਸੰਧਵਾਂ

ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਵੀ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪਤਾ ਨਹੀਂ ਲੋਕਾਂ ਨੂੰ ਇਨਸਾਫ਼ ਦੇਣ ਦੇ ਦਾਅਵੇ ਕਰ ਰਹੀ ਨਵੀਂ ਸਰਕਾਰ ਕਿਹੜੇ ਰਾਹ ਪੈ ਗਈ ਹੈ? ਪਹਿਲਾਂ ਡੀ.ਜੀ.ਪੀ. ਉਹ ਲਾਇਆ ਜਿਸ ਨੇ ਬੇਅਦਬੀ ਮਾਮਲੇ ਵਿਚ ਸਿੱਖ ਨੌਜਵਾਨਾਂ ਰੁਪਿੰਦਰ ਤੇ ਜਸਵਿੰਦਰ ਸਿੰਘ ਨੂੰ ਆਈ.ਐਸ.ਆਈ. ਨਾਲ ਜੋੜ ਕੇ ਬਾਦਲਾਂ ਦੀ ਸਰਕਾਰ ਸਮੇਂ ਉਨ੍ਹਾਂ ਵਿਰੁਧ ਕੇਸ ਦਰਜ ਕਰ ਕੇ ਤਸ਼ੱਦਦ ਕਰਵਾਇਆ ਸੀ ਤੇ ਬੇਅਦਬੀ ਮਾਮਲੇ ਸਿੱਖਾਂ ਸਿਰ ਮੜ੍ਹਨ ਦੇ ਯਤਨ ਕੀਤੇ ਸਨ ਅਤੇ ਹੁਣ ਐਡਵੋਕੇਟ ਜਨਰਲ ਦਾ ਅਜਿਹਾ ਫ਼ੈਸਲਾ ਕਰ ਦਿਤਾ ਕਿ ਸੈਂਕੜੇ ਨੌਜਵਾਨਾਂ ਦਾ ਸ਼ਿਕਾਰ ਕਰਨ ਤੇ ਉਨ੍ਹਾਂ ਉਤੇ ਗ਼ੈਰ ਮਨੁੱਖੀ ਤਸ਼ੱਦਦ ਕਰ ਕੇ ਮਾਰਨ ਵਾਲੇ ਸਾਬਕਾ ਡੀ.ਜੀ.ਪੀ. ਸੈਣੀ ਦੇ ਵਕੀਲ ਨੂੰ ਹੀ ਏ.ਜੀ. ਲਗਾ ਦਿਤਾ ਹੈ। ਕੀ ਸਰਕਾਰ ਨੂੰ ਹੋਰ ਕੋਈ ਵਕੀਲ ਨਹੀਂ ਸੀ ਮਿਲਿਆ? ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਨਿਯੁਕਤੀ ’ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। 

Raj Kumar VerkaRaj Kumar Verka

ਹੋਰ ਪੜ੍ਹੋ: ਅੱਜ ਦਾ ਹੁਕਮਨਾਮਾ (28 ਸਤੰਬਰ 2021)

ਜੇ ਕੁੱਝ ਗ਼ਲਤ ਹੋਇਆ ਹੈ ਤਾਂ ਮੁੜ ਵਿਚਾਰ ਹੋ ਸਕਦੀ ਹੈ : ਡਾ. ਵੇਰਕਾ

ਇਸੇ ਦੌਰਾਨ ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਮੈਂ ਦਿਓਲ  ਨੂੰ ਨਹੀਂ ਜਾਣਦਾ ਤੇ ਜੇ ਨਿਯੁਕਤੀ ਹੋਈ ਹੈ ਤਾਂ ਨਿਯਮਾਂ ਮੁਤਾਬਕ ਹੀ ਹੋਈ ਹੋਵੇਗੀ। ਐਡਵੋਕੇਟ ਤਾਂ ਕਿਸੇ ਦਾ ਵੀ ਹੋ ਸਕਦਾ ਹੈ। ਪਰ ਇਹ ਮਾਮਲਾ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੈ ਅਤੇ ਜੇ ਕੋਈ ਗ਼ਲਤੀ ਹੋਈ ਹੈ ਤਾਂ ਮੁੜ ਵਿਚਾਰ ਵੀ ਹੋ ਸਕਦੀ ਹੈ। ਮੈਂ ਇਸ ਬਾਰੇ ਮੁੱਖ ਮੰਤਰੀ ਨਾਲ ਗੱਲ ਕਰਾਂਗਾ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement