
ਨਵਜੋਤ ਸਿੰਘ ਸਿੱਧੂ ਦੇ ਕਪਿਲ ਸ਼ਰਮਾ ਦੇ ਸੋਅ ਵਿਚ ਜਾਣ ‘ਤੇ ਲੱਗ ਰਹੇ ਅੰਦਾਜ਼ਿਆਂ ‘ਤੇ ਉਨ੍ਹਾਂ ਦੀ...
ਅੰਮ੍ਰਿਤਸਰ (ਸਸਸ) : ਨਵਜੋਤ ਸਿੰਘ ਸਿੱਧੂ ਦੇ ਕਪਿਲ ਸ਼ਰਮਾ ਦੇ ਸੋਅ ਵਿਚ ਜਾਣ ‘ਤੇ ਲੱਗ ਰਹੇ ਅੰਦਾਜ਼ਿਆਂ ‘ਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਸਪੱਸ਼ਟ ਕਰਦੇ ਹੋਏ ਕਿਹਾ ਹੈ ਕਿ ਸਿੱਧੂ ਹੁਣ ਪੱਕੇ ਤੌਰ ‘ਤੇ ਕਪਿਲ ਦੇ ਸ਼ੋਅ ਵਿਚ ਵਿਖਾਈ ਦੇਣਗੇ। ਇਸ ਸਬੰਧੀ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਕ ਦਿਨ ਸ਼ੋਅ ਨੂੰ ਦੇਣਾ ਕੋਈ ਗ਼ਲਤ ਨਹੀਂ ਹੈ ਅਤੇ ਨਾ ਹੀ ਇਸ ਦਾ ਅਸਰ ਨਵਜੋਤ ਸਿੰਘ ਸਿੱਧੂ ਦੇ ਕੰਮ ‘ਤੇ ਪਵੇਗਾ।
Sidhu in Kapil sharma Showਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਹ ਖ਼ੁਦ ਵੀ ਉਨ੍ਹਾਂ ਦੀ ਪ੍ਰਤੀਨਿਧੀ ਬਣ ਕੇ ਲੋਕਾਂ ਦੇ ਕੰਮ ਕਰਵਾ ਰਹੀ ਹੈ ਅਤੇ ਉਨ੍ਹਾਂ ਨੇ ਸਿੱਧੂ ਦੇ ਕੀਤੇ ਕੰਮ ਵੀ ਗਿਣਾਏ। ਦੱਸ ਦਈਏ ਕਿ ਬੀਤੇ ਦਿਨੀਂ ਕਪਿਲ ਸ਼ਰਮਾ ਦੇ ਨਵੇਂ ਕਾਮੇਡੀ ਸ਼ੋਅ ਦਾ ਪ੍ਰੋਮੋ ਸੋਨੀ ਟੀ.ਵੀ. ਨੇ ਜਾਰੀ ਕੀਤਾ ਸੀ, ਜਿਸ ਵਿਚ ਸਿੱਧੂ ਵੀ ਵਿਖਾਈ ਦਿਤੇ ਸਨ।
ਇਸ ਤੋਂ ਬਾਅਦ ਕਈ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਸਨ ਕਿ ਸਿੱਧੂ ਫਿਰ ਤੋਂ ਕਪਿਲ ਸ਼ਰਮਾ ਦੇ ਸ਼ੋਅ ਦਾ ਹਿੱਸਾ ਬਣਨ ਜਾ ਰਹੇ ਹਨ ਪਰ ਉਹ ਪੱਕੇ ਤੌਰ ‘ਤੇ ਅਜਿਹਾ ਕਰਨਗੇ ਜਾਂ ਨਹੀਂ ਇਸ ਬਾਰੇ ਦੁਚਿੱਤੀ ਸੀ।